Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸੁਰਿੰਦਰ ਮਕਸੂਦਪੁਰੀ ਨਾਲ ਰੂਬਰੂ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਸੁਰਿੰਦਰ ਮਕਸੂਦਪੁਰੀ ਨਾਲ ਰੂਬਰੂ

ਬਰੈਂਪਟਨ/ਡਾ.ਝੰਡ : ਲੰਘੇ ਦਿਨੀਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਕਵੀ ਤੇ ਮਿੰਨੀ ਕਹਾਣੀ ਲੇਖਕ ਸੁਰਿੰਦਰ ਮਕਸੂਦਪੁਰੀ ਨਾਲ 2565 ਸਟੀਲਜ਼ ਐਵੀਨਿਊ ਸਥਿਤ ਸ਼ੇਰਗਿੱਲ ਲਾਅ ਆਫ਼ਿਸ ਦੇ ਮੀਟਿੰਗ-ਰੂਮ ਵਿਚ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਸੰਖੇਪ ਮੀਟਿੰਗ ਵਿਚ ਸੁਰਿੰਦਰ ਮਕਸੂਦਪੁਰੀ ਨੇ ਆਪਣੇ ਬਾਰੇ ਅਤੇ ਆਪਣੀਆਂ ਕਵਿਤਾਵਾਂ ਤੇ ਮਿੰਨੀ ਕਹਾਣੀਆਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੁਝ ਕਵਿਤਾਵਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।
ਪ੍ਰੋਗਰਾਮ ਦੇ ਸ਼ੁਰੂ ਵਿਚ ਪਰਮਜੀਤ ਢਿੱਲੋਂ ਵੱਲੋਂ ਮਹਿਮਾਨ ਸੁਰਿੰਦਰ ਮਕਸੂਦਪੁਰੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਰਨ ਅਜਾਇਬ ਸਿੰਘ ਸੰਘਾ ਨੇ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ਸੁਰਿੰਦਰ ਨੂੰ ਭੇਂਟ ਕੀਤੀ ਅਤੇ ਇਸ ਵਿੱਚੋਂ ਇਕ ਕਵਿਤਾ ਵੀ ਪੜ੍ਹ ਕੇ ਸੁਣਾਈ। ਇਕਬਾਲ ਬਰਾੜ, ਸੰਨੀ ਸ਼ਿਵਰਾਜ, ਅਨੋਖ ਔਜਲਾ, ਰਿੰਟੂ ਭਾਟੀਆ, ਪਰਮਜੀਤ ਢਿੱਲੋਂ ਅਤੇ ਪਰਮਜੀਤ ਗਿੱਲ ਨੇ ਆਪਣੀਆਂ ਖ਼ੂਬਸੂਰਤ ਆਵਾਜ਼ ਵਿਚ ਗੀਤ ਪੇਸ਼ ਕੀਤੇ ਅਤੇ ਮਕਸੂਦ ਚੌਧਰੀ, ਮਲੂਕ ਸਿੰਘ ਕਾਹਲੋਂ, ਹਰਪਾਲ ਭਾਟੀਆ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ, ਪਰਮਜੀਤ ਦਿਓਲ ਤੇ ਹੋਰਨਾਂ ਨੇ ਕਵਿਤਾਵਾਂ ਪੇਸ਼ ਕੀਤੀਆਂ।
ਬਲਰਾਜ ਚੀਮਾ ਵੱਲੋਂ ਆਏ ਮੈਂਬਰਾਂ ਅਤੇ ਮਹਿਮਾਨ ਸੁਰਿੰਦਰ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਮੰਚ ਦਾ ਸੰਚਾਲਨ ਤਲਵਿੰਦਰ ਮੰਡ ਵੱਲੋਂ ਕੀਤਾ ਗਿਆ। ਉਪਰੰਤ, ਸਾਰਿਆਂ ਨੇ ਮਿਲ ਕੇ ਡਿਨਰ ਦਾ ਅਨੰਦ ਲਿਆ। ਕੁਲ ਮਿਲਾ ਕੇ ਸੁਰਿੰਦਰ ਮਕਸੂਦਪੁਰੀ ਨਾਲ ਕੀਤੀ ਗਈ ਇਹ ਸੰਖੇਪ ਮੀਟਿੰਗ ਕਾਫ਼ੀ ਸਫ਼ਲ ਰਹੀ।

Check Also

ਐਮਪੀਪੀ ਦੀਪਕ ਆਨੰਦ ਨੇ ਦੂਜੀ ਮਿਸੀਸਾਗਾ ਮਾਲਟਨ ਯੂਥ ਕਾਊਂਸਿਲ ਦਾ ਸਮਰਥਨ ਕੀਤਾ

ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਅਤੇ ਮਿਸੀਸਾਗਾ-ਮਾਲਟਨ ਯੂਥ ਕੌਂਸਲ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ ਨੂੰ …