Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾਬਚਪਨ-8

ਇਹੋ ਜਿਹਾ ਸੀ ਮੇਰਾਬਚਪਨ-8

ਬੋਲਬਾਵਾਬੋਲ
ਔਹ ਆ ਗਿਆ ਉਏ ਰਾਜਾ…ਔਹ ਵੇਖੋ ਰਾਜਾ ਆ ਗਿਆ
ਨਿੰਦਰਘੁਗਿਆਣਵੀ, 94174-21700
ਮਹਾਰਾਜਾਫਰੀਦਕੋਟਸ੍ਰ ਹਰਿੰਦਰ ਸਿੰਘ ਬਰਾੜਹਰੇਕਐਤਵਾਰਦੀਆਥਣਆਪਣੇ ਬੀੜ ਗੇੜਾਮਾਰਦਾ।ਸੂਰਜਛੁਪਣਦੀਤਿਆਰੀਥੋੜਾ ਕੁ ਅਟਕ ਕੇ ਹੁੰਦੀ, ਜਦਰਾਜੇ ਦੀਜੀਪ ਪਿੰਡ ‘ਚ ਪ੍ਰਵੇਸ਼ਕਰਦੀ। ਅਸੀਂ ਨਿੱਕੇ-ਨਿਆਣੇ ਸੜਕ’ਤੇ ਭੱਜਾ-ਭਜਾਈ ਖੇਡਰਹੇ ਹੁੰਦੇ ਸਾਂ ਤਾਂ ਜੀਪ ਨੂੰ ਦੇਖ ਰੌਲੀ ਪਾਉਣਲਗਦੇ,”ਅਹੁ ਆ ਗਿਆ ਉਏ ਰਾਜਾ…ਔਹ ਵੇਖੋ ਰਾਜਾ ਆ ਗਿਆ।” ਮੇਰੇ ਹਾਣੀਆਵਾਜ਼ਾਂ ਕੱਸਦੇ। ਰਾਜਾ ਖੁੱਲ੍ਹੀ ਜੀਪਆਪਚਲਾਉਂਦਾ।ਉਹਦੇ ਨਾਲਉਹਦਾਸਾਥੀਲਾਲ ਸਿੰਘ ਹੱਥਾਂ ‘ਚ ਬੰਦੂਕ ਫੜ੍ਹ ਕੇ ਬੈਠਿਆ ਹੁੰਦਾ। ਰਾਜੇ ਦੀਜੀਪਬੀੜ ਦੇ ਕੱਚੇ ਪਹੇ ਪੈਜਾਂਦੀ।ਸਾਡੇ ਪਿੰਡ ਦੇ ਲੋਕਬੀੜ ‘ਚੋਂ ਪਸੂਚਾਰ ਕੇ ਮੁੜ ਰਹੇ ਹੁੰਦੇ। ਪਹੇ ਉਤੇ ਧੂੜਾਂ ਉਡਦੀਆਂ।ਰਾਜਾਲੋਕਾਂ ‘ਤੇ ਖਿਝਣਲਗਦਾ ਤੇ ਜੀਪਰੋਕ ਕੇ ਉਲਾਂਭੇ ਦੇਂਦਾ। ਜੇ ਕੋਈ ਬੀੜ ‘ਚੋਂ ਲੱਕੜਾਂ ਵੱਢੀ ਆਉਂਦਾਰਾਜੇ ਦੇ ਨਿਗ੍ਹਾ ਚੜ੍ਹ ਜਾਂਦਾ, ਤਾਂ ਰਾਜਾਵਿਹੁ ਘੋਲਦਾ ਤੇ ਅਗਲੇ ਨੂੰ ਕੋਲ ਬੁਲਾ ਕੇ ਘੂਰਨਲਗਦਾ। ਕਈ ਲੋਕਰਾਜੇ ਦੀਜੀਪਦੇਖਦੇ ਸਾਰਕੁਹਾੜੀਆਂ, ਕਹੀਆਂ, ਦਾਤੀਆਂ ਤੇ ਰੱਸੇ ਉਥੇ ਹੀ ਛੱਡ ਕੇ ਭੱਜ ਜਾਂਦੇ।ਰਾਜੇ ਦੇ ਕਰਿੰਦੇ ਇਹ ਸੰਦ-ਸੰਦੌੜੇ ਆਪਣੇ ਕਬਜ਼ੇ ਵਿਚਕਰਲੈਂਦੇ, ਜੋ ਗਰੀਬਲੋਕਅਗਲੇ ਦਿਨ ਮਿੰਨਤ-ਤਰਲਾ ਕਰ ਕੇ ਉਹਨਾਂ ਤੋਂ ਵਾਪਸਲੈਲੈਂਦੇ ਸਨ। ਇਹ ਸਿਲਸਿਲਾਦੇਰ ਤੋਂ ਚਲਦਾ ਆ ਰਿਹਾ ਸੀ।
ਅਸੀਂ ਨਿੱਕੇ-ਨਿਆਣੇ ਰਾਜੇ ਦੀਜੀਪ ਤੋਂ ਡਰਦੇ।ਮੈਨੂੰਵੀਰਾਜੇ ਦੀਜੀਪ ਤੋਂ ਭੈਅ ਆਉਂਦਾ ਸੀ, ਜਿਉਂ-ਜਿਉਂ ਵੱਡੇ ਹੁੰਦੇ ਗਏ ਤੇ ਇਹ ਭੈਅਹਟਦਾ ਗਿਆ ਤੇ ਫਿਰ ਇੱਕ ਦਿਨਰਾਜੇ ਦੀਜੀਪ ਪਿੰਡ ਆਉਣੋ ਹੀ ਹਟ ਗਈ। ਰਾਤਵੇਲੇ ਮਹਾਰਾਜੇ ਦੇ ਬੀੜ ‘ਚੋਂ ਜੰਗਲੀ-ਜਾਨਵਰਾਂ ਦੇ ਸਾਡੇ ਪਿੰਡ ਆਉਣ ਤੇ ਬੱਕਰੀਆਂ ਤੇ ਭੇਡਾਂ ਖਾ ਜਾਣਦੀਆਂ ਘਟਨਾਵਾਂ ਸਾਡੀ ਨਿੱਕਿਆਂ ਦੀਟੋਲੀ ਚੰਗੀ ਤਰ੍ਹਾਂ ਜਾਣ ਚੁੱਕੀ ਹੋਈ ਸੀ। ਬੱਕਰੀਆਂ ਦੇ ਮੇਮਣੇ ਤੇ ਭੇਡਾਂ ਦੇ ਲੇਲੇ ਖਾਣਲਈ ਜੰਗਲੀ ਜਾਨਵਰਪੈਣ ‘ਚ ਲੱਗੇ ਤਾਂ ਬੱਕਰੀਆਂ-ਭੇਡਾਂ ਦੇ ਚਰਵਾਹੇ ਗਰੀਬ ਜੱਟ ਰਾਤਾਂ ਨੂੰ ਟਕੂਏ, ਗੰਡਾਸੇ ਤੇ ਕਾਪੇ ਆਪਣੇ ਮੰਜਿਆਂ ਦੇ ਸਿਰਹਾਣੇ ਰੱਖ ਕੇ ਸੌਣ ਲੱਗ ਪਏ ਸਨ।ਮਹਾਰਾਜਾਬੀੜ ‘ਚੋਂ ਹਰਹਫਤੇ ਸ਼ਿਕਾਰਮਾਰਦਾ ਸੀ। ਬੀੜ ‘ਚ ਫਿਰਦੇ ਉਹਦੇ ਕਾਮੇ ਸ਼ਿਕਾਰ ਨੂੰ ਬੋਰੀ ‘ਚ ਪਾ ਕੇ ਉਤੋਂ ਬੋਰੀਦਾ ਮੂੰਹ ਬੰਨ੍ਹਦੇ ਤੇ ਜੀਪ ਦੇ ਪਿੱਛੇ ਧਰ ਦੇਂਦੇ।ਕਦੇ-ਕਦੇ ਵਾਪਸੀ ਮੌਕੇ ਮਹਾਰਾਜਾਸਾਡੇ ਪਿੰਡ ਦੇ ਲੋਕਾਂ ਕੋਲਖਲੋ ਵੀਜਾਂਦਾ ਤੇ ਦੋ-ਚਾਰ ਗੱਲਾਂ ਕਰ ਕੇ ਅਗਾਂਹ ਤੁਰਪੈਂਦਾ। ਇੱਕ ਦਿਨ, ਅਸੀਂ ਨਿਆਣਿਆਂ ਨੇ ਦੇਖਿਆ ਕਿ ਜੀਪ ਪਿੱਛੇ ਪਈਬੋਰੀ ‘ਚ ਕੋਈ ਜੀਵ ਸਹਿਕ ਰਿਹਾ ਸੀ। ਉਸਦੀਜਾਨ ਨਿੱਕਲ ਰਹੀ ਸੀ ਤੇ ਬੋਰੀ ‘ਚ ਪਿਆਜੀਵ ਲੱਤਾਂ ਵੀਮਾਰਰਿਹਾ ਸੀ। ਮੈਂ ਖਲੋਤਾਸੋਚਣ ਲੱਗਿਆ ਕਿ ਏਹ ਕੀ ਹੋਊ? ਤਾਂ ਮੇਰੀਆਂ ਅੱਖਾਂ ਅੱਗੇ ਹਿਰਨੀਦੀਮੂਰਤਸਾਕਾਰ ਹੋ ਗਈ ਸੀ। ਜਦੋਂ ਰਾਜੇ ਦੀਜੀਪਤੁਰੀ ਤਾਂ ਲੋਕ ਗੱਲਾਂ ਕਰਨ ਲੱਗੇ, ”ਅੱਜ ਹਿਰਨੀ ਰੰਭੜ੍ਹਤੀ ਉਏ ਰਾਜੇ ਨੇ।”ਮੇਰਾਕਿਆਫਾਠੀਕ ਨਿੱਕਲਿਆ ਸੀ। ਹਨੇਰੇ ਪਏ ਤੋਂ ਘਰ ਆਇਆ ਤਾਂ ਰੋਟੀਖਾਣ ਨੂੰ ਭੋਰਾਮਨਨਾਕੀਤਾ। ਰੋਜ਼ ਵਾਂਗ ਨਹਾ ਕੇ ਤਾਏ ਨਾਲਲੇਟ ਗਿਆ। ਸਾਰੀਰਾਤਹਿਰਨੀਮੇਰੀਆਂ ਅੱਖਾਂ ਤੋਂ ਪਰ੍ਹੇ ਨਾ ਹੋਈ। ਉੱਸਲਵੱਟੇ ਲੈਂਦਾਰਿਹਾ ਸਾਂ। ਤਾਏ ਨੇ ਦੋ-ਤਿੰਨ ਵਾਰੀ ਕਿਹਾ ਸੀ, ”ਪਈਦਾਨੀਤੈਥੋਂ ਟਿਕ ਕੇ? ਨਾ ਸੌਨੇ, ਨਾ ਸੌਣ ਦਿੰਨੈ ਤੂੰ…।”
ਉਸ ਦਿਨਬਾਅਦਮਹਾਰਾਜਾ ਤੇ ਉਹਦੀਜੀਪਮੈਨੂੰ’ਹੋਰਹੋਰ’ਭੈੜੇ ਲੱਗਣ ਲੱਗੇ ਸਨ।
ਰਾਜੇ ਦੇ ਬੀੜ ਨੇ ਸਾਡੇ ਪਿੰਡ ਦੇ ਬਥੇਰੇ ਬੰਦੇ ਖਾ ਲਏ ਸਨ ਤੇ ਖਾਈ ਜਾ ਰਿਹਾ ਸੀ। ਸਿਰਫ਼ਸਾਡੇ ਪਿੰਡ ਦੇ ਹੀ ਨਹੀਂ ਸਗੋਂ ਲਾਗਲੇ ਹੋਰਨਾਂ ਪਿੰਡਾਂ ਸ਼ਿਮਰੇਵਾਲਾ, ਚੱਕ ਸਾਹੂ, ਡੋਡ, ਬੇਗੂਵਾਲਾ, ਡੱਲੇਵਾਲਾ, ਝੋਕ ਹਰੀਹਰ, ਸਾਧਾਂ ਵਾਲਾ,ਮੁਮਾਰਾ, ਪੱਖੀ ਤੇ ਤੂਤ ਤੱਕ ਦੇ ਬੰਦੇ ਖਾ ਗਿਆ ਸੀ ਰਾਜੇ ਦਾਬੀੜ।ਬੀੜਦਾ ਪਿੱਛਾ ਫਿਰੋਜ਼ਪੁਰ ਛਾਉਣੀਨਾਲ ਜਾ ਲਗਦਾਹੋਣਕਾਰਨਬੀੜ ‘ਚ ਭਾਰੀ ਫੌਜਾਂ ਲੱਥਦੀਆਂ। ਕਈ-ਕਈ ਮਹੀਨੇ ਚਾਂਦਮਾਰੀ ਹੁੰਦੀ ਰਹਿੰਦੀ। ਬੰਬਾਂ ਦੀ ਗੜਗੜਾਹਟ ਤੇ ਧਮਕਨਾਲ ਕੱਚੇ ਕੋਠੇ ਤਿੜਕਜਾਂਦੇ ਤੇ ਛੱਤਾਂ ਦੇ ਬਾਲੇ ਤੇ ਸ਼ਤੀਰਜਰਕਜਾਂਦੇ। ਪੱਕੇ ਘਰਾਂ ਦੀਆਂ ਕੰਧਾਂ ਵੀਤਰੇੜੀਆਂ ਜਾਂਦੀਆਂ। ਪੰਜ ਹਜ਼ਾਰਏਕੜ ਤੋਂ ਵੱਧ ਰਕਬੇ ਵਿਚਪਸਰਿਆਮਹਾਰਾਜੇ ਦਾਬੀੜਆਪਣੇ ਆਪਵਿਚਬਥੇਰਾ ਕੁਝ ਸਮੋਈਬੈਠਾ ਸੀ। ਸ਼ੇਰਸਨ।ਬਘਿਆੜਸਨ ਤੇ ਚੀਤੇ ਵੀਆਮਸਨ। ਜੰਗਲੀ ਸੂਰ ਤੇ ਜੰਗਲੀ ਕੁੱਤੇ ਆਪੋ ਵਿਚਲੜ-ਲੜ ਕੇ ਮਰਦੇ ਰਹਿੰਦੇ। ਉਹਨਾਂ ਨੂੰ ਕੋਈ ਸਮੇਟਦਾਨਾ, ਜਿੱਥੇ ਲੜ ਕੇ ਮਰਦੇ, ਉਥੇ ਹੀ ਪਏ ਰਹਿੰਦੇ। ਬਦਬੂਮਾਰਦੀ ਤੇ ਆਪੇ ਹਟਜਾਂਦੀ।ਲਾਗਲੇ ਪਿੰਡਾਂ ਨੂੰ ਸ਼ੇਰਪੈਣਦਾਡਰਬਹੁਤਦੇਰਸਤਾਉਂਦਾਰਿਹਾ ਸੀ। ਜਦੋਂ ਬੰਬਾਰੀ ਸ਼ੁਰੂ ਹੋਈ ਤਾਂ ਜਾਨਵਰਮਰਨ ਲੱਗੇ। ਗਿੱਦੜ ਤੇ ਜੰਗਲੀ ਸੂਰਜਾਨਬਚਾਉਣਖਾਤਰ ਪਿੰਡਾਂ ਵੱਲ ਭਜਦੇ ਤਾਂ ਅੱਗੋਂ ਲੋਕਮਾਰ ਦੇਂਦੇ।ਉਹਨਾਂ ਲਈਦੋਵੇਂ ਪਾਸੇ ਮੌਤ ਰਾਹ ਮੱਲੀ ਖਲੋਤੀ ਹੁੰਦੀ। ਕੁਝ ਜਾਨਵਰਖੇਤਾਂ ‘ਚ ਆ ਲੁਕਦੇ ਤੇ ਬੰਬਾਰੀ ਹਟਣ’ਤੇ ਵਾਪਿਸ ਮੁੜ ਜਾਂਦੇ ਸਨ।ਬੀੜਵਿਚ ਕਿੱਕਰਾਂ ਦੇਸੀਵੀਸਨ ਤੇ ਪਹਾੜੀਵੀ।ਟਾਲ੍ਹੀਆਂ, ਬੇਰੀਆਂ, ਸਰ-ਕਾਨਾ ਤੇ ਕਾਹੀਂ ਦਾਜਮਘਟਾ ਸੀ ਬੇਹਿਸਾਬਾ ਸੀ ਤੇ ਟੋਭੇ-ਛੱਪੜ ਵੀਬਹੁਤਸਨ।ਜਾਨਵਰ ਟੋਭਿਆਂ-ਚੱਪੜਾਂ ਤੋਂ ਪਾਣੀਪੀਂਦੇ ਤੇ ਹਰੇਵਾਈਚਰਦੇ। ਛੱਪੜ-ਟੋਭੇ ਮੀਂਹਾਂ ਦੇ ਦਿਨੀਂ ਪਾਣੀਨਾਲਉਛਲਣਲਗਦੇ, ਜਦਕਦੇ ਸੋਕਾ ਪੈਂਦਾਤਾਪਾਣੀ ਖੁਣੋਂ ਜਾਨਵਰਮਰਨਲਗਦੇ।ਪਾਣੀਨੂਮਤਰਸਦੇ ਦਰੱਖਤਾਂ ਨਾਲ ਟੱਕਰਾਂ ਮਾਰ-ਮਾਰਕੁਰਲਾਉਂਦੇ।ਆਪਣੇ ਬਚਪਨ ਦੇ ਦਿਨਾਂ ਵਿਚਰਾਤਾਂ ਨੂੰ ਬੀੜ ‘ਚੋਂ ਗਿੱਦੜਾਂ ਦੇ ਹੁਆਂਕਣਦੀਆਂ ਆਵਾਜ਼ਾਂ ਕੋਠੇ ਦੀ ਛੱਤ ੳਤੇ ਪਿਆਅਕਸਰ ਹੀ ਸੁਣਿਆ ਕਰਦਾ ਸਾਂ। ਜਦਵੀਬੀੜ ਵੰਨੀਉਂ ਵੰਨ-ਸੁਵੰਨੀਆਂ ਭੈਭੀਤੀਆਵਾਜ਼ਾਂ ਆਉਣੀਆਂ ਤਾਂ ਨਾਲਪਏ ਤਾਏ ਨੇ ਆਖਣਾ, ”ਜਾਨਵਰਲੜ-ਲੜਮਰਰਹੇ ਨੇ।”ਮਹਾਰਾਜੇ, ਜਾਨਵਰਾਂ ਤੇ ਬੀੜ ਦੇ ਆਸ-ਪਾਸਦੀਆਂ ਗੱਲਾਂ, ਬੀੜਦੀ ਵੱਟ ਨਾਲਲਗਦੇ ਖੇਤਾਂ ਦੇ ਮਾਲਕ ਸੱਥਾਂ-ਚੌਰਾਹਿਆਂ ਵਿਚ ਸੁਣਾਉਂਦੇ ਹੀ ਰਹਿੰਦੇ ਸਨ, ਜੋ ਮੈਂ ਕੰਨ ਲਾ ਕੇ ਸੁਣਦਾ ਸਾਂ। ਪਤਾਨਹੀਂ ਇਹ ਸਭ ਕੁਝ ਮੈਨੂੰ ਕਿਉਂ ਰੌਚਿਕ ਲਗਦਾ ਸੀ! (ਚਲਦਾ)

Check Also

ਮਲੇਰਕੋਟਲਿਓਂ ਚੰਡੀਗੜ੍ਹ ਨੂੰ ਮੁੜਦਿਆਂ…!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਮਲੇਰਕੋਟਲਿਓਂ ਮੁੜ ਰਿਹਾਂ, ਮਨਉਦਾਸ ਹੈ ਤੇ ਨਹੀਂ …