Breaking News
Home / ਪੰਜਾਬ / ਹਰਮਨਪ੍ਰੀਤ ਕੋਲੋਂ ਨਹੀਂ ਖੋਹਿਆ ਜਾਵੇਗਾ ਡੀਐਸਪੀ ਦਾ ਅਹੁਦਾ

ਹਰਮਨਪ੍ਰੀਤ ਕੋਲੋਂ ਨਹੀਂ ਖੋਹਿਆ ਜਾਵੇਗਾ ਡੀਐਸਪੀ ਦਾ ਅਹੁਦਾ

ਗਰੈਜੂਏਸ਼ਨ ਦੀ ਡਿਗਰੀ ਪੂਰੀ ਹੋਣ ਤੱਕ ਰਹੇਗੀ ਆਨਰੇਰੀ ਡੀਐਸਪੀ
ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੇ ਦਿਨੀਂ ਖਬਰਾਂ ਸਾਹਮਣੇ ਆਈਆਂ ਸਨ ਕਿ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਡੀਐਸਪੀ ਦਾ ਅਹੁਦਾ ਦਿੱਤਾ ਗਿਆ ਸੀ, ਉਸਦੀ ਜਾਅਲੀ ਡਿਗਰੀ ਕਾਰਨ ਇਹ ਅਹੁਦਾ ਵਾਪਸ ਲੈ ਲਿਆ ਜਾਵੇਗਾ। ਪਰ ਹੁਣ ਖਬਰ ਆਈ ਹੈ ਕਿ ਹਰਮਨਪ੍ਰੀਤ ਕੋਲੋਂ ਉਸਦਾ ਅਹੁਦਾ ਖੋਹਿਆ ਨਹੀਂ ਜਾਵੇਗਾ।
ਫਿਲਹਾਲ ਹਰਮਨਪ੍ਰੀਤ ਕੋਲ ਆਨਰੇਰੀ ਡੀਐਸਪੀ ਦਾ ਅਹੁਦਾ ਰਹੇਗਾ। ਗ੍ਰੈਜੁਏਸ਼ਨ ਦੀ ਡਿਗਰੀ ਪੂਰੀ ਹੋ ਜਾਣ ਉਪਰੰਤ ਉਸ ਨੂੰ ਨਿਯਮਤ ਡੀਐਸਪੀ ਦਾ ਅਹੁਦਾ ਦੇ ਦਿੱਤਾ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਮਨਪ੍ਰੀਤ ਦੀ ਡਿਮੋਸ਼ਨ ਨਹੀਂ ਹੋਵੇਗੀ। ਜਦਕਿ ਪਹਿਲਾਂ ਖ਼ਬਰਾਂ ਮਿਲੀਆਂ ਸਨ ਕਿ ਹਰਮਨ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਨੌਕਰੀ ਕਰ ਸਕਦੀ ਹੈ।

Check Also

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ ਵੋਟਾਂ ਭਲਕੇ

ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ …