Breaking News
Home / ਪੰਜਾਬ / ਕੌਮਾਂਤਰੀ ਸਰਹੱਦ ਨੇੜਿਓ 12 ਕਰੋੜ ਦੀ ਹੈਰੋਇਨ ਬਰਾਮਦ

ਕੌਮਾਂਤਰੀ ਸਰਹੱਦ ਨੇੜਿਓ 12 ਕਰੋੜ ਦੀ ਹੈਰੋਇਨ ਬਰਾਮਦ

ਟਰੈਕਟਰ ਦੀ ਲਿਫਟ ਖਾਲੀ ਕਰਕੇ ਵਿਚ ਭਰੀ ਹੋਈ ਸੀ ਹੈਰੋੇਇਨ
ਅੰਮ੍ਰਿਤਸਰ/ਬਿਊਰੋ ਨਿਊਜ਼
ਬੀ.ਐੱਸ.ਐਫ ਦੀ 17 ਬਟਾਲੀਅਨ ਨੇ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਂਕੀ ਕੱਕੜ ਵਿਖੇ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ 2 ਕਿੱਲੋ 410 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ਵਿਚ ਕੀਮਤ 12 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਵਾਰ ਪਾਕਿਸਤਾਨੀ ਤਸਕਰਾਂ ਨੇ ਟਰੈਕਟਰ ਵਿੱਚ ਹੈਰੋਇਨ ਲੁਕਾ ਕੇ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ। ਬੀਐਸਐਫ ਅਧਿਕਾਰੀ ਆਰ.ਸੀ. ਸ਼ਰਮਾ ਨੇ ਦੱਸਿਆ ਕਿ ਟਰੈਕਟਰ ਦੇ ਪਿੱਛੇ ਲੱਗੀ ਹੋਈ ਲਿਫਟ ਨੂੰ ਖਾਲੀ ਕਰਕੇ ਉਸ ਵਿੱਚ ਹੈਰੋਇਨ ਰੱਖੀ ਹੋਈ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਏ। ਬੀਐਸਐਫ ਨੇ ਜਦੋਂ ਸ਼ੱਕ ਦੇ ਆਧਾਰ ‘ਤੇ ਟਰੈਕਟਰ ਦੀ ਜਾਂਚ ਕੀਤੀ ਤਾਂ ਉਸ ਦੇ ਅੰਦਰੋਂ 2 ਕਿੱਲੋ 410 ਗਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਪਹਿਲਾਂ ਪਾਕਿਸਤਾਨੀ ਤਸਕਰਾਂ ਨੇ ਭਾਰਤ ਵੱਲ ਨਸ਼ਾ ਭੇਜਣ ਲਈ ਪਾਣੀ ਦੀ ਬੋਤਲ ਦਾ ਸਹਾਰਾ ਵੀ ਲਿਆ ਸੀ।

Check Also

ਫਿਰੋਜ਼ਪੁਰ ‘ਚ ਨਸ਼ਿਆਂ ਨੇ ਲਈ ਤਿੰਨ ਨੌਜਵਾਨਾਂ ਦੀ ਜਾਨ

ਕੈਪਟਨ ਅਮਰਿੰਦਰ ਸਰਕਾਰ ਦੇ ਦਾਅਵੇ ਹੋਏ ਖੋਖਲੇ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਨਸ਼ਿਆਂ ਦਾ ਕਹਿਰ ਦਿਨੋਂ-ਦਿਨ …