Breaking News
Home / ਪੰਜਾਬ / ਗੈਂਗਸਟਰ ਦਿਲਪ੍ਰੀਤ ਦੀਆਂ ਦੋ ਸਹੇਲੀਆਂ ਵੀ ਪੁਲਿਸ ਨੇ ਕੀਤੀਆਂ ਗ੍ਰਿਫਤਾਰ

ਗੈਂਗਸਟਰ ਦਿਲਪ੍ਰੀਤ ਦੀਆਂ ਦੋ ਸਹੇਲੀਆਂ ਵੀ ਪੁਲਿਸ ਨੇ ਕੀਤੀਆਂ ਗ੍ਰਿਫਤਾਰ

ਵਿਧਵਾ ਰੁਪਿੰਦਰ ਕੌਰ ਮੰਨਦੀ ਸੀ ਦਿਲਪ੍ਰੀਤ ਨੂੰ ਆਪਣਾ ਪਤੀ
ਚੰਡੀਗੜ੍ਹ/ਬਿਊਰੋ ਨਿਊਜ਼
ਗੈਗਸਟਰ ਦਿਲਪ੍ਰੀਤ ਬਾਬਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਰੁਪਿੰਦਰ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਹ ਮਹਿਲਾ ਨੂੰ ਦਿਲਪ੍ਰੀਤ ਦੀ ਦੋਸਤ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਦਿਲਪ੍ਰੀਤ ਇਸ ਵਿਧਵਾ ਔਰਤ ਦੇ ਘਰ ਸੈਕਟਰ 38 ਸੀ ਵਿੱਚ ਆਉਣਾ ਜਾਂਦਾ ਸੀ। ਇਸਦੇ ਪਤੀ ਦੀ ਦਸ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਇਸਦੇ ਦੋ ਬੱਚੇ ਵੀ ਹਨ। ਗੁਆਂਢੀਆਂ ਮੁਤਾਬਕ ਦਿਲਪ੍ਰੀਤ ਦਾ ਕਲੀਨ ਸ਼ੇਵ ਰੂਪ ਵਿੱਚ ਆਉਣਾ ਜਾਣਾ ਸੀ ਤੇ ਇਹ ਮਹਿਲਾ ਦਿਲਪ੍ਰੀਤ ਨੂੰ ਆਪਣਾ ਪਤੀ ਦੱਸਦੀ ਸੀ। ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਰੁਪਿੰਦਰ ਦੀ ਭੈਣ ਹਰਪ੍ਰੀਤ ਕੌਰ ਨੂੰ ਵੀ ਨਵਾਂਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ। ਚੇਤੇ ਰਹੇ ਕਿ ਲੰਘੇ ਕੱਲ੍ਹ ਹੀ ਪੁਲਿਸ ਨੇ ਦਿਲਪ੍ਰੀਤ ਨੂੰ ਚੰਡੀਗੜ੍ਹ ਦੇ ਬੱਸ ਅੱਡੇ ਨੇੜਿਓਂ ਗ੍ਰਿਫਤਾਰ ਕੀਤਾ ਸੀ। ਪੰਜਾਬੀ ਗਾਇਕ ਪਰਮੀਸ਼ ‘ਤੇ ਵੀ ਹਮਲਾ ਦਿਲਪ੍ਰੀਤ ਨੇ ਕੀਤਾ ਸੀ ਅਤੇ ਇਸ ਤੋਂ ਬਾਅਦ ਹੀ ਦਿਲਪ੍ਰੀਤ ਜ਼ਿਆਦਾ ਚਰਚਾ ਵਿਚ ਆਇਆ। ਦੋ ਸਾਲ ਪਹਿਲਾਂ ਚੰਡੀਗੜ੍ਹ ਵਿਚ ਸਰਪੰਚ ਦੇ ਹੋਏ ਕਤਲ ਵਿਚ ਦਿਲਪ੍ਰੀਤ ਪੁਲਿਸ ਨੂੰ ਲੋੜੀਂਦਾ ਸੀ ਅਤੇ ਇਸ ਨੇ ਹੀ ਗਿੱਪੀ ਗਰੇਵਾਲ ਨੂੰ ਵੀ ਧਮਕੀਆਂ ਦਿੱਤੀਆਂ ਸਨ।

ਦਿਲਪ੍ਰੀਤ ਦੀ ਗੱਡੀ ਵਿਚੋਂ ਨਕਲੀ ਦਾੜ੍ਹੀ, ਮਾਊਜਰ, ਦੋ ਬੰਦੂਕਾਂ, ਪੰਜ ਦਰਜਨ ਕਾਰਤੂਸ ਵੀ ਮਿਲੇ
ਪਿਛਲੇ ਦੋ ਸਾਲਾਂ ਤੋਂ ਚੰਡੀਗੜ੍ਹ ਵਿਚ ਹੀ ਰਹਿੰਦਾ ਸੀ ਦਿਲਪ੍ਰੀਤ
ਚੰਡੀਗੜ੍ਹ/ਬਿਊਰੋ ਨਿਊਜ਼
ਗੈਂਗਸਟਰ ਦਿਲਪ੍ਰੀਤ ਪਿਛਲੇ ਦੋ ਸਾਲਾਂ ਤੋਂ ਚੰਡੀਗੜ੍ਹ ਦੇ ਸੈਕਟਰ 38 ਵਿੱਚ ਹੀ ਰਹਿ ਰਿਹਾ ਸੀ। ਇਹ ਖੁਲਾਸਾ ਚੰਡੀਗੜ੍ਹ ਵਿੱਚ ਜਲੰਧਰ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੁੱਲਰ ਨੇ ਦੱਸਿਆ ਕਿ ਜਲੰਧਰ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਚੰਡੀਗੜ੍ਹ ਵਿੱਚ ਹੈ ਅਤੇ ਉਸ ਦੀ ਦੋਸਤੀ ਨਵਾਂ ਸ਼ਹਿਰ ਦੀ ਇੱਕ ਔਰਤ ਨਾਲ ਵੀ ਸੀ। ਭੁੱਲਰ ਨੇ ਦੱਸਿਆ ਕਿ ਦਿਲਪ੍ਰੀਤ ਬਾਬਾ ਦੀ ਕਾਰ ਵਿੱਚੋਂ ਸਮੈਕ ਲੈਣ ਵਾਲਾ ਸਾਮਾਨ, ਇੱਕ ਮਾਊਜਰ, ਦੋ ਬੰਦੂਕਾਂ ઠਅਤੇ ਪੰਜ ਦਰਜਨ ਕਾਰਤੂਸ ਵੀ ਬਰਾਮਦ ਹੋਏ ਹਨ। ਉਸ ਦੀ ਕਾਰ ਵਿੱਚੋਂ ਕਾਰ ਦੀਆਂ ਨੰਬਰ ਪਲੇਟਾਂ ਅਤੇ ਨਕਲੀ ਦਾੜ੍ਹੀ ਵੀ ਮਿਲੀ ਹੈ। ਉਨ੍ਹਾਂ ਦੱਸਿਆ ਕਿ 25 ਦੇ ਕਰੀਬ ਕੇਸ ਦਿਲਪ੍ਰੀਤ ਸਿੰਘ ਉੱਪਰ ਪੰਜਾਬ ਵਿੱਚ ਦਰਜ ਹਨ।

Check Also

ਸ਼ਹੀਦ ਜਵਾਨ ਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸਸਕਾਰ ਮੌਕੇ ਹਾਜ਼ਰ ਹੋਏ ਹਰੇਕ ਵਿਅਕਤੀ ਦੀ ਅੱਖ ਹੋਈ ਨਮ ਮੋਗਾ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ …