Home / ਜੀ.ਟੀ.ਏ. ਨਿਊਜ਼ / ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

ਟੋਰਾਂਟੋ : ਭਾਰਤੀ ਲੋਕਾਂ ਦੇ ਲਈ ਕੈਨੇਡਾ ਦੁਨੀਆ ਦੀ ਸਭ ਥਾਵਾਂ ਤੋਂ ਵਧੀਆ ਦੇਸ਼ ਮੰਨਿਆ ਜਾਂਦਾ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਜਿਆਦਾਤਰ ਪੰਜਾਬੀ ਲੋਕ ਕੈਨੇਡਾ ਵਿਚ ਵਸਣ ਨੂੰ ਤਰਜੀਹ ਦਿੰਦੇ ਹਨ। ਉਥੇ ਹੀ ਇਹ ਵੀ ਮੰਨਣਾ ਹੈ ਕਿ ਜਿਆਦਾਤਰ ਭਾਰਤੀ ਲੋਕ ਕੈਨੇਡਾ ਵਿਚ ਵਸੇ ਹੋਣ ਕਾਰਨ ਬਾਕੀ ਦੇ ਭਾਰਤੀ ਲੋਕ ਵੀ ਉਥੇ ਹੀ ਆਕੇ ਰਹਿਣਾ ਚਾਹੁੰਦੇ ਹਨ। ਕਿਉਂ ਕਿ ਉਹਨਾਂ ਦੇ ਜਿਆਦਾਤਰ ਦੋਸਤ ਮਿੱਤਰ ਜਾਂ ਫਿਰ ਰਿਸ਼ਤੇਦਾਰ ਕੈਨੇਡਾ ਵਿਚ ਵਸਦੇ ਹੋਣ ਕਾਰਨ ਉਹਨਾਂ ਨੂੰ ਇਕ-ਦੂਜੇ ਦਾ ਕਾਫੀ ਸਹਾਰਾ ਹੋ ਜਾਂਦਾ ਹੈ। ਵੈਸੇ ਵੀ ਕੈਨੇਡਾ ਨੂੰ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਧਰਤੀ ਕਿਹਾ ਜਾਂਦਾ ਹੈ। ਕੈਨੇਡਾ ਨੂੰ ਮਿੰਨੀ ਪੰਜਾਬ ਵਜੋਂ ਵੀ ਜਾਣਿਆ ਲੱਗਾ ਹੈ ਕਿਉਂ ਕਿ ਖਾਸੇ ਪੰਜਾਬੀ ਲੋਕ ਕੈਨੇਡਾ ਵਿਚ ਜਾਕੇ ਵੱਸ ਚੁਕੇ ਹਨ। ਹਾਲ ਹੀ ਵਿਚ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਦਿਤੇ ਜਾਣ ਵਾਲੇ ਵੀਜਿਆਂ ਕਾਰਨ ਭਾਰਤੀ ਲੋਕਾਂ ਦੀ ਕੈਨੇਡਾ ਵਿਚ ਤਾਦਾਦ ਵਧੀ ਹੈ।

Check Also

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਪੁਲਿਸ ਕਰੇਗੀ ਸ਼ਰਮਿੰਦਾ

ਸੋਸ਼ਲਮੀਡੀਆ’ਤੇ ਹਰਸੋਮਵਾਰ ਸੂਚੀ ਹੋਵੇਗੀ ਸ਼ੇਅਰ ਬਰੈਂਪਟਨ/ਬਿਊਰੋ ਨਿਊਜ਼ : ਖਰਾਬਡਰਾਈਵਿੰਗ ਕਰਨਵਾਲਿਆਂ ਨੂੰ ਹੁਣ ਸੋਸ਼ਲਮੀਡੀਆ’ਤੇ ਸ਼ਰਮਿੰਦਾਕੀਤਾ ਜਾਏਗਾ …