Breaking News
Home / ਹਫ਼ਤਾਵਾਰੀ ਫੇਰੀ / ਨਸ਼ੇ ‘ਚ ਗਰਕੇ ਪੰਜਾਬ ਦੀ ਦਰਦਨਾਕ ਤਸਵੀਰ

ਨਸ਼ੇ ‘ਚ ਗਰਕੇ ਪੰਜਾਬ ਦੀ ਦਰਦਨਾਕ ਤਸਵੀਰ

ਲਾਸ਼ ਨਾਲ ਲਿਪਟ ਪੁੱਤ ਆਖਦਾ ਰਿਹਾ, ਪਾਪਾ ਉਠੋ ਮੈਨੂੰ ਸਕੂਲ ਛੱਡ ਕੇ ਆਓ
ਬਾਂਹ ਵਿਚ ਲੱਗੀ ਮਿਲੀ ਸਿਰਿੰਜ
ਤਰਨਤਾਰਨ : ਪਿੰਡ ਢੋਟੀਆਂ ਵਿਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨਸ਼ੇ ਦੀ ਸਿਰਿੰਜ ਗੁਰਭੇਜ ਸਿੰਘ ਦੀ ਬਾਂਹ ਵਿਚ ਲੱਗੀ ਹੋਈ ਮਿਲੀ। ਪਰਿਵਾਰ ਵਿਚ 7 ਸਾਲ ਦੀ ਬੇਟੀ, 5 ਸਾਲ ਦਾ ਬੇਟਾ ਅਤੇ 60 ਸਾਲ ਦੀ ਮਾਂ ਹੈ। ਨੌਜਵਾਨ ਦੀ ਮਾਂ ਸ਼ਵਿੰਦਰ ਕੌਰ ਨੇ ਦੱਸਿਆ ਕਿ ਗੁਰਭੇਜ ਨਸ਼ਾ ਕਰਦਾ ਸੀ। ਇਸੇ ਕਰਕੇ ਉਸਦਾ ਤਲਾਕ ਵੀ ਹੋਇਆ ਸੀ। ਸੋਮਵਾਰ ਸਵੇਰੇ ਬਾਥਰੂਮ ਵਿਚ ਨਹਾ ਰਿਹਾ ਸੀ। ਕਾਫੀ ਦੇਰ ਤੱਕ ਜਦੋਂ ਉਹ ਬਾਹਰ ਨਹੀਂ ਆਇਆ ਤਾਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਾ ਮਿਲਣ ‘ਤੇ ਦਰਵਾਜ਼ਾ ਤੁੜਵਾਇਆ ਤਾਂ ਦੇਖਿਆ ਗੁਰਭੇਜ ਜ਼ਮੀਨ ‘ਤੇ ਡਿੱਗਿਆ ਪਿਆ ਸੀ।
ਮੌਤ ਤੋਂ ਬੇਖਬਰ ਗੁਰਭੇਜ ਦਾ 5 ਸਾਲ ਦਾ ਬੇਟਾ ਜਸਪ੍ਰੀਤ ਪਿਤਾ ਦੀ ਲਾਸ਼ ਦੇ ਨਾਲ ਕਾਫੀ ਦੇਰ ਤੱਕ ਪਿਆ ਰਿਹਾ। ਇਹ ਬੱਚਾ ਬੋਲੀ ਜਾ ਰਿਹਾ ਸੀ, ‘ਪਾਪਾ ਉਠੋ ਮੈਨੂੰ ਸਕੂਲ ਛੱਡ ਕੇ ਆਓ’।

Check Also

ਹੁਣ ਬਰਤਾਨਵੀ ਫੌਜ ‘ਚ ਭਰਤੀ ਹੋ ਸਕਣਗੇ ਕੈਨੇਡੀਅਨ ਤੇ ਭਾਰਤੀ

ਲੰਡਨ : ਯੂਕੇ ਸਰਕਾਰ ਨੇ ਆਪਣੀ ਫੌਜ ਵਿਚ ਕੈਨੇਡੀਅਨਾਂ ਅਤੇ ਭਾਰਤੀਆਂ ਸਮੇਤ ਰਾਸ਼ਟਰਮੰਡਲ ਦੇ 53 …