Breaking News
Home / ਪੰਜਾਬ / ‘ਆਪ’ ਦੇ ਵਿਧਾਇਕ ਸੰਦੋਆ ‘ਤੇ ਹਮਲੇ ਦੇ ਮਾਮਲੇ ‘ਚ ਅਜਵਿੰਦਰ ਅਤੇ ਬਚਿੱਤਰ ਨੂੰ ਕੀਤਾ ਅਦਾਲਤ ‘ਚ ਪੇਸ਼

‘ਆਪ’ ਦੇ ਵਿਧਾਇਕ ਸੰਦੋਆ ‘ਤੇ ਹਮਲੇ ਦੇ ਮਾਮਲੇ ‘ਚ ਅਜਵਿੰਦਰ ਅਤੇ ਬਚਿੱਤਰ ਨੂੰ ਕੀਤਾ ਅਦਾਲਤ ‘ਚ ਪੇਸ਼

ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜੇ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਪਿਛਲੇ ਦਿਨੀਂ ਹੋਏ ਹਮਲੇ ਦੇ ਕਥਿਤ ਆਰੋਪੀਆਂ ਅਜਵਿੰਦਰ ਸਿੰਘ ਅਤੇ ਬਚਿੱਤਰ ਸਿੰਘ ਨੂੰ ਭਾਰੀ ਸੁਰੱਖਿਆ ਹੇਠ ਮਾਣਯੋਗ ਗੁਰਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਵਲੋਂ ਇਨ੍ਹਾਂ ਦੋਵਾਂ ਦਾ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ, ਪਰ ਅਦਾਲਤ ਨੇ ਇਨ੍ਹਾਂ ਨੂੰ ਤਿੰਨ ਦਿਨਾਂ ਲਈ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਦਾਲਤ ਵਲੋਂ ਬਾਕੀ ਆਰੋਪੀਆਂ ਨੂੰ ਵੀ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਪਹਿਲਾਂ ਹੀ ਭੇਜ ਦਿੱਤਾ ਗਿਆ ਹੈ।

Check Also

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਘਿਰੇ ਪੁਲਿਸ ਅਫਸਰਾਂ ਨੂੰ ਮਿਲਣ ਲੱਗੀ ਰਾਹਤ

ਇੰਸਪੈਕਟਰ ਪਰਦੀਪ ਸਿੰਘ ਤੋਂ ਬਾਅਦ ਸਾਬਕਾ ਐਸ.ਪੀ. ਬਿਕਰਮਜੀਤ ਦੀ ਗ੍ਰਿਫਤਾਰੀ ‘ਤੇ ਵੀ ਹਾਈਕੋਰਟ ਨੇ ਲਗਾਈ …