Breaking News
Home / ਪੰਜਾਬ / ਪਠਾਨਕੋਟ ‘ਚ ਫੌਜੀ ਛਾਉਣੀ ਨੇੜਿਓਂ ਸ਼ੱਕੀ ਵਿਅਕਤੀ ਫੜਿਆ

ਪਠਾਨਕੋਟ ‘ਚ ਫੌਜੀ ਛਾਉਣੀ ਨੇੜਿਓਂ ਸ਼ੱਕੀ ਵਿਅਕਤੀ ਫੜਿਆ

ਸ਼ੱਕੀ ਕੋਲੋਂ ਹੋ ਰਹੀ ਹੈ ਪੁੱਛਗਿੱਛ
ਪਠਾਨਕੋਟ/ਬਿਊਰੋ ਨਿਊਜ਼
ਅੱਜ ਸਵੇਰੇ ਪਠਾਨਕੋਟ ਫੌਜੀ ਛਾਉਣੀ ਨੇੜਲੇ ਪਿੰਡ ਕੁਠੇਹੜ ਵਿਚੋਂ ਫੌਜ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਸ਼ੱਕੀ ਵਿਅਕਤੀ ਕੋਲੋਂ ਦੋ ਥੈਲੇ ਮਿਲੇ ਹਨ। ਫੌਜ ਪੁੱਛਗਿੱਛ ਲਈ ਸ਼ੱਕੀ ਵਿਅਕਤੀ ਨੂੰ ਕੈਂਟ ਲੈ ਗਈ। ਫੌਜ ਵਲੋਂ ਮਾਮਲੇ ਦੀ ਜਾਣਕਾਰੀ ਥਾਣਾ ਸ਼ਾਹਪੁਰ ਕੰਢੀ ਨੂੰ ਵੀ ਕਰ ਦਿੱਤੀ ਗਈ। ਪੁਲਿਸ ਅਤੇ ਫੌਜ ਵਲੋਂ ਸਿਵਲ ਹਸਪਤਾਲ ਵਿਚ ਉਕਤ ਵਿਅਕਤੀ ਦਾ ਮੈਡੀਕਲ ਵੀ ਕਰਾਇਆ ਗਿਆ ਹੈ। ਇਸ ਬਾਰੇ ਥਾਣਾ ਸ਼ਾਹਪੁਰ ਕੰਢੀ ਦੇ ਜਾਂਚ ਅਧਿਕਾਰੀ ਵਿਜੈ ਕੁਮਾਰ ਨੇ ਦੱਸਿਆ ਕਿ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਅੱਤਵਾਦੀਆਂ ਵਲੋਂ ਘੁਸਪੈਠ ਦੀ ਸੂਚਨਾ ਮਿਲੀ ਸੀ, ਜਿਸ ਨੂੰ ਲੈ ਕੇ ਕਮਾਂਡੋ ਦਸਤਿਆਂ ਵਲੋਂ ਚੱਪੇ-ਚੱਪੇ ‘ਤੇ ਛਾਣਬੀਣ ਕੀਤੀ ਜਾ ਰਹੀ ਹੈ।

Check Also

ਸ਼ਹੀਦ ਜਵਾਨ ਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸਸਕਾਰ ਮੌਕੇ ਹਾਜ਼ਰ ਹੋਏ ਹਰੇਕ ਵਿਅਕਤੀ ਦੀ ਅੱਖ ਹੋਈ ਨਮ ਮੋਗਾ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ …