Home / ਭਾਰਤ / ਏਮਜ਼ ਨੇ ਪ੍ਰੀਖਿਆ ਦਾ ਨਤੀਜਾ ਐਲਾਨਿਆ

ਏਮਜ਼ ਨੇ ਪ੍ਰੀਖਿਆ ਦਾ ਨਤੀਜਾ ਐਲਾਨਿਆ

ਪਟਿਆਲਾ ਦੀ ਧੀ ਏਲਿਜਾ ਬਾਂਸਲ ਨੇ ਹਾਸਲ ਕੀਤਾ ਪਹਿਲਾ ਸਥਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਲੋਂ ਲਈ ਗਈ ਦਾਖਲਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ। ਇਸ ਸਾਲ ਚਾਰ ਵਿਦਿਆਰਥੀਆਂ ਨੇ ਟਾਪ ਕੀਤਾ ਹੈ ਜਿਨ੍ਹਾਂ ਵਿਚੋਂ ਤਿੰਨ ਲੜਕੀਆਂ ਹਨ। ਪਹਿਲਾ ਸਥਾਨ ਪਟਿਆਲਾ ਦੀ ਧੀ ਏਲਿਜਾ ਬਾਂਸਲ ਨੇ ਹਾਸਲ ਕੀਤਾ ਹੈ। ਇਸ ਤੋਂ ਬਾਅਦ ਦੂਜਾ ਸਥਾਨ ਰਮਣੀਕ ਕੌਰ ਅਤੇ ਚੰਡੀਗੜ੍ਹ ਦੀ ਮਹਿਕ ਅਰੋੜਾ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਚੌਥੇ ਸਥਾਨ ‘ਤੇ ਮਨਰਾਜ ਸਰਾ ਹੈ।
26 ਅਤੇ 27 ਮਈ ਨੂੰ ਹੋਈ ਪ੍ਰੀਖਿਆ ਨਾਲ ਦੇਸ਼ ਭਰ ਵਿਚ 9 ਏਮਜ਼ ਸੰਸਥਾਵਾਂ ਦੀਆਂ ਐਮਬੀਬੀਐਸ ਦੀਆਂ 807 ਸੀਟਾਂ ਲਈ ਦਾਖਲਾ ਦਿੱਤਾ ਜਾਵੇਗਾ। ਇਸ ਵਾਰ ਦੋ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਅਤੇ 2049 ਵਿਦਿਆਰਥੀਆਂ ਨੇ ਕੁਆਲੀਫਾਈ ਕੀਤਾ ਹੈ।

Check Also

ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਅੱਤਵਾਦੀ ਹਮਲਾ

ਪੁਲਿਸ ਦੇ ਚਾਰ ਜਵਾਨ ਸ਼ਹੀਦ, ਅੱਤਵਾਦੀ ਭੱਜਣ ‘ਚ ਹੋਏ ਸਫਲ ਸ੍ਰੀਨਗਰ/ਬਿਊਰੋ ਨਿਊਜ਼ ਇਕ ਪਾਸੇ ਪਾਕਿਸਤਾਨ …