Breaking News
Home / ਪੰਜਾਬ / ਰੇਲ ਗੱਡੀ ਦੀ ਟਿਕਟ ਵੀ ਹੁਣ ਮਿਲੇਗੀ ਪੰਜਾਬੀ ਭਾਸ਼ਾ ‘ਚ

ਰੇਲ ਗੱਡੀ ਦੀ ਟਿਕਟ ਵੀ ਹੁਣ ਮਿਲੇਗੀ ਪੰਜਾਬੀ ਭਾਸ਼ਾ ‘ਚ

ਹਰ ਸੂਬੇ ਵਿਚ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਮੁਤਾਬਕ ਹੀ ਮਿਲਣਗੀਆਂ ਰੇਲ ਟਿਕਟਾਂ
ਅੰਮ੍ਰਿਤਸਰ : ਰੇਲ ਗੱਡੀ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਆਪਣੀ ਮਾਂ ਬੋਲੀ ਪੰਜਾਬੀ ਵਿਚ ਰੇਲ ਟਿਕਟ ਮਿਲੇਗੀ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਗਈ ਹੈ। ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਸਦਕਾ ਹੁਣ ਹਰ ਸੂਬੇ ਵਿਚ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਹੀ ਟਿਕਟ ਮਿਲੇਗੀ।ઠ ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਲਈ ਇਕ ਵਿਸ਼ੇਸ਼ ਸਾਫਟਵੇਅਰ ਦਾ ਨਿਰਮਾਣ ਕੀਤਾ ਗਿਆ ਹੈ ਤੇ ਹੁਣ ਅੰਗਰੇਜ਼ੀ ਤੇ ਹਿੰਦੀ ਦੇ ਨਾਲ-ਨਾਲ ਟਿਕਟ ‘ਤੇ ਪੰਜਾਬੀ ਵਿਚ ਵੀ ਛਾਪਿਆ ਜਾਵੇਗਾ। ਇਸ ਉਪਰਾਲੇ ਦੀ ਲੋਕਾਂ ਨੇ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ ਜੋ ਅੰਗਰੇਜ਼ੀ ਤੇ ਹਿੰਦੀ ਨਹੀਂ ਜਾਣਦੇ।

Check Also

ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਸੇਵਾਕਾਲ ਵਿਚ ਹੋਇਆ ਹੋਰ ਵਾਧਾ

ਸੁਪਰੀਮ ਕੋਰਟ ਦਾ ਫੈਸਲਾ – ਡੀ.ਜੀ.ਪੀ. ਦੀਆਂ ਨਿਯੁਕਤੀਆਂ ‘ਚ ਯੂ.ਪੀ.ਐਸ.ਸੀ. ਦੀ ਭੂਮਿਕਾ ਬਣੀ ਰਹੇਗੀ ਚੰਡੀਗੜ੍ਹ/ਬਿਊਰੋ …