Breaking News
Home / ਭਾਰਤ / ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈਸ ਚੈਲੰਜ ਕੀਤਾ ਪੂਰਾ

ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਕੋਹਲੀ ਦਾ ਫਿਟਨੈਸ ਚੈਲੰਜ ਕੀਤਾ ਪੂਰਾ

ਕੋਹਲੀ ਨੇ ਪ੍ਰਧਾਨ ਮੰਤਰੀ ਮੋਦੀ, ਧੋਨੀ ਅਤੇ ਅਨੁਸ਼ਕਾ ਸ਼ਰਮਾ ਨੂੰ ਦਿੱਤੀ ਸੀ ਚੁਣੌਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਫਿਟਨੈੱਸ ਚੈਲੰਜ ਪੂਰਾ ਕਰ ਲਿਆ ਹੈ। ਮੋਦੀ ਨੇ ਅੱਜ ਆਪਣੇ ਟਵਿੱਟਰ ਅਕਾਊਂਟ ‘ਤੇ ਫਿਟਨੈੱਸ ਦਾ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਉਹ ਕਈ ਤਰ੍ਹਾਂ ਦੇ ਯੋਗਾ ਕਰਦੇ ਦਿਖਾਈ ਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਅਤੇ ਖਿਡਾਰਨ ਮੋਨਿਕਾ ਬੱਤਰਾ ਨੂੰ ਵੀ ਤੰਦਰੁਸਤੀ ਲਈ ਚੁਣੌਤੀ ਦਿੱਤੀ ਹੈ। ਮੋਦੀ ਨੇ ਕੋਹਲੀ ਦਾ ਫਿਟਨੈੱਸ ਚੈਲੰਜ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਮੈਂ ਜਲਦੀ ਹੀ ਆਪਣੀ ਫਿਟਨੈੱਸ ਦਾ ਵੀਡੀਓ ਜਾਰੀ ਕਰਾਂਗਾ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਮੈਂ ਆਪਣੀ ਸਵੇਰ ਦੀ ਕਸਰਤ ਦਾ ਵੀਡੀਓ ਜਾਰੀ ਕਰ ਰਿਹਾ ਹਾਂ। ਜ਼ਿਕਰਯੋਗ ਹੈ ਕਿ ਵਿਰਾਟ ਨੇ ਆਪਣਾ ਵੀਡੀਓ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹਿੰਦਰ ਸਿੰਘ ਧੋਨੀ ਅਤੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਫਿਟਨੈੱਸ ਚੈਲੰਜ ਕਬੂਲ ਕਰਨ ਦੀ ਚੁਣੌਤੀ ਦਿੱਤੀ ਸੀ।

Check Also

ਸ੍ਰੀਨਗਰ ‘ਚ ਸੁਰੱਖਿਆ ਬਲਾਂ ਨੇ ਮਾਰੇ ਤਿੰਨ ਅੱਤਵਾਦੀ

ਇਕ ਪੁਲਿਸ ਕਰਮੀ ਵੀ ਹੋਇਆ ਸ਼ਹੀਦ ਸ੍ਰੀਨਗਰ/ਬਿਊਰੋ ਨਿਊਜ਼ ਸ੍ਰੀਨਗਰ ਵਿਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ …