Breaking News
Home / ਦੁਨੀਆ / 65 ਸਾਲ ਵਿਚ ਪਹਿਲੀ ਵਾਰ ਉਤਰੀ ਕੋਰੀਆ ਅਤੇ ਅਮਰੀਕਾ ‘ਚ ਸਮਝੌਤਾ

65 ਸਾਲ ਵਿਚ ਪਹਿਲੀ ਵਾਰ ਉਤਰੀ ਕੋਰੀਆ ਅਤੇ ਅਮਰੀਕਾ ‘ਚ ਸਮਝੌਤਾ

ਕਿਮ ਐਂਟਮੀ ਹਥਿਆਰ ਖਤਮ ਕਰਨ ਲਈ ਰਾਜ਼ੀ

ਸੈਂਟੋਸਾ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਨਉਨ ਵਿਚਕਾਰ ਗੱਲਬਾਤ ਕਾਮਯਾਬ ਹੋਣ ‘ਤੇ ਅੱਜ ਦੁਨੀਆ ਕੁਝ ਰਾਹਤ ਮਹਿਸੂਸ ਕਰ ਰਹੀ ਹੈ। ਇਹ ਗੱਲਬਾਤ ਕਰੀਬ 90 ਮਿੰਟ ਤੱਕ ਚੱਲੀ। ਇਸ ਵਿਚ 38 ਮਿੰਟ ਦੀ ਨਿੱਜੀ ਗੱਲਬਾਤ ਵੀ ਸ਼ਾਮਲ ਹੈ। ਦੋਹਾਂ ਨੇਤਾਵਾਂ ਨੇ ਇਕ ਦਸਤਾਵੇਜ਼ ‘ਤੇ ਦਸਤਖਤ ਕੀਤੇ ਗਏ, ਜਿਸ ਵਿਚ ਪਰਮਾਣੂ ਹਥਿਆਰਾਂ ਦੇ ਖਾਤਮੇ ਦਾ ਅਹਿਮ ਕਰਾਰ ਸ਼ਾਮਲ ਹੈ। ਦੋਵਾਂ ਨੇਤਾਵਾਂ ਦੀ ਮੁਲਾਕਾਤ ਸਿੰਗਾਪੁਰ ਦੇ ਸੈਂਟੋਸਾ ਸਥਿਤ ਕੈਪੇਲਾ ਹੋਟਲ ਵਿਚ ਹੋਈ। ਚੇਤੇ ਰਹੇ ਕਿ ਅਮਰੀਕਾ ਅਤੇ ਉਤਰੀ ਕੋਰੀਆ ਵਿਚਕਾਰ ਪਿਛਲੇ 65 ਸਾਲ ਤੋਂ ਬੰਦ ਗੱਲਬਾਤ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਡੋਨਾਲਡ ਟਰੰਪ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਅਤੇ ਖਤਰਨਾਕ ਸਮੱਸਿਆ ਦਾ ਹੱਲ ਹੋ ਗਿਆ ਹੈ। ਭਾਰਤ ਨੇ ਟਰੰਪ ਅਤੇ ਕਿਮ ‘ਚ ਹੋਏ ਸਮਝੌਤੇ ਨੂੰ ਸਕਾਰਾਤਮਕ ਕਦਮ ਦੱਸਿਆ ਹੈ।

Check Also

ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ ਦਸਤਾਰਧਾਰੀ ਨੂੰ ਸਟੋਰ ‘ਚ ਜਾਣ ਤੋਂ ਰੋਕਿਆ

ਬ੍ਰਿਸਬੇਨ : ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ ਇਕ ਸਿੱਖ ਵਿਅਕਤੀ ਨੂੰ ਦਸਤਾਰ ਬੰਨ੍ਹੀ ਹੋਣ …