Home / ਪੰਜਾਬ / ਇਸ਼ਤਿਹਾਰਾਂ ‘ਚ ਹੋਈ ਗੜਬੜੀ ਮਗਰੋਂ ਸਿੱਧੂ ਵੱਲੋਂ ਠੇਕਾ ਰੱਦ

ਇਸ਼ਤਿਹਾਰਾਂ ‘ਚ ਹੋਈ ਗੜਬੜੀ ਮਗਰੋਂ ਸਿੱਧੂ ਵੱਲੋਂ ਠੇਕਾ ਰੱਦ

ਕਿਹਾ, ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਹੋਵੇਗੀ ਕਾਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼
ਸਥਾਨਕ ਸਰਕਾਰਾਂ ਵਿਭਾਗ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਬੱਸ ਕਿਊ ਸ਼ੈਲਟਰ ਦਾ ਇਸ਼ਤਿਹਾਰਾਂ ਬਾਰੇ ਠੇਕਾ ਰੱਦ ਕਰ ਦਿੱਤਾ ਹੈ। ਇਸ ਵਿੱਚ ਵੱਡੀ ਗੜਬੜੀ ਹੋਣ ਦੇ ਇਲਜ਼ਾਮ ਹਨ। ਹੁਣ ਲੁਧਿਆਣਾ ਦੇ ਸਾਰੇ ਇਸ਼ਤਿਹਾਰਾਂ ਦਾ ਨਵਾਂ ਟੈਂਡਰ ਹੋਏਗਾ। ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਹੋਵੇਗੀ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ਼ਤਿਹਾਰਾਂ ਦਾ ਟੈਂਡਰ ਮੈਸਜ਼ ਗ੍ਰੀਨ ਲਾਈਨ ਨਾਂ ਦੀ ਕੰਪਨੀ ਕੋਲ ਸੀ। ਇਸ ਕੰਪਨੀ ਕੋਲ 2009 ਤੋਂ ਟੈਂਡਰ ਸੀ। ਟੈਂਡਰ ਵਿੱਚ ਵੀ ਵੱਡੀਆਂ ਗੜਬੜਾਂ ਸਨ। ਮੰਤਰੀ ਨੇ ਕਿਹਾ ਕਿ ਕੰਪਨੀ ਨੇ ਵੱਡੀ ਚੋਰੀ ਕੀਤੀ ਹੈ। ਸਰਕਾਰ ਨੂੰ ਇਸ ਨਾਲ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਸਭ ਨੂੰ ਬਲੀ ਦਾ ਬੱਕਰਾ ਬਣਾਇਆ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸੁੱਖੇ ਗੱਪੀ ਨੇ ਸਮਝੌਤੇ ਕੀਤੇ ਸਨ ਅਤੇ ਸੁੱਖੇ ਗੱਪੀ ਨੂੰ ਪੁੱਛੋ ਕਿ ਇਹ ਕੰਪਨੀ ਕਿਸ ਦੀ ਹੈ।

Check Also

ਪੰਜਾਬ ਦੇ 2800 ਸਰਕਾਰੀ ਸਕੂਲ ਬਣਨਗੇ ਸਮਾਰਟ ਸਕੂਲ

ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਕੀਤੀ ਗਈ ਸ਼ੁਰੂਆਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ …