Breaking News
Home / ਕੈਨੇਡਾ / ਸੋਨੀਆ ਸਿੱਧੂ ਨੇ ‘ਨੈਸ਼ਨਲ ਅਸੈੱਸੇਬਿਲਿਟੀ ਵੀਕ’ ਮਨਾਉਂਦਿਆਂ ਬਰੈਂਪਟਨ ਸਾਊਥ ਲਈ ਮਿਲੀ 20,000 ਡਾਲਰ ਫ਼ੈੱਡਰਲ ਫ਼ੰਡਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ

ਸੋਨੀਆ ਸਿੱਧੂ ਨੇ ‘ਨੈਸ਼ਨਲ ਅਸੈੱਸੇਬਿਲਿਟੀ ਵੀਕ’ ਮਨਾਉਂਦਿਆਂ ਬਰੈਂਪਟਨ ਸਾਊਥ ਲਈ ਮਿਲੀ 20,000 ਡਾਲਰ ਫ਼ੈੱਡਰਲ ਫ਼ੰਡਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ

ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਲੰਘੇ ਹਫ਼ਤੇ 27 ਮਈ ਤੋਂ 2 ਜੂਨ ਤੱਕ ‘ਨੈਸ਼ਨਲ ਅਸੈੱਸੇਬਿਲਿਟੀ ਵੀਕ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਰੈਂਪਟਨ ਸਾਊਥ ਦੇ ਵਾਸੀਆਂ ਨੂੰ ‘ਇਨੇਬਲਿੰਗ ਅਸੈੱਸੀਬਿਲਿਟੀ ਫ਼ੰਡ’ ਅਧੀਨ ਵੱਖ-ਵੱਖ ਪ੍ਰਾਜੈੱਕਟਾਂ ਲਈ ਪ੍ਰਾਪਤ ਹੋਈ 23,204 ਡਾਲਰ ਦੀ ਫ਼ੈੱਡਰਲ ਫੰਡਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਨ੍ਹਾਂ ਪ੍ਰਾਜੈੱਕਟਾਂ ਵਿਚ ਬਰੈਂਪਟਨ ਸਾਊਥ ਵਿਚ ਸਥਿਤ ਬਰੈਂਪਟਨ ਦੀ ਫ਼ੋਰ ਕਾਰਨਰਜ਼ ਲਾਇਬ੍ਰੇਰੀ ਲਈ 5,600 ਡਾਲਰ ਦਾ ਨਿਊ ਅਸੈੱਸੇਬਿਲਿਟੀ ਇਕੂਇਪਮੈਂਟ ਅਤੇ ਗਰੇਸ ਪਲੇਸ ਲਈ 7,800 ਡਾਲਰ ਤੋਂ ਵਧੀਕ ਨਵੀਂ ਲਾਈਟਿੰਗ ਅਤੇ ਟੈਕਨਾਲੌਜੀ ਲਈ ਸ਼ਾਮਲ ਹਨ। ਇਹ ‘ਇਨੇਬਲਿੰਗ ਅਸੈੱਸੀਬਿਲਿਟਿੀ ਫੰਡ’ ਅਜਿਹੇ ਪ੍ਰੋਜੈੱਕਟਾਂ ਲਈ ਜਾਰੀ ਕੀਤਾ ਜਾਂਦਾ ਹੈ ਜਿਨ੍ਹਾਂ ਨਾਲ ਅਪੰਗ ਕੈਨੇਡੀਅਨ ਕਮਿਊਨਿਟੀਆਂ ਅਤੇ ਉਨ੍ਹਾਂ ਦੇ ਕੰਮ ਵਾਲੀਆਂ ਥਾਵਾਂ ਨੂੰ ਸਹੂਲਤਾਂ ਮਿਲ ਸਕਣ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਦੇ ਹੋਰ ਮੌਕੇ ਮਿਲ ਸਕਣ ਅਤੇ ਉਹ ਸਮਾਜ ਨੂੰ ਹੋਰ ਵਧੀਆ ਸੇਵਾਵਾਂ ਦੇ ਸਕਣ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਜਦੋਂ ਸਰੀਰਕ ਤੌਰ ‘ਤੇ ਅਪੰਗ ਵਿਅੱਕਤੀਆਂ ਨੂੰ ਕਮਿਊਨਿਟੀਆਂ ਦੀ ਸੇਵਾ ਅਤੇ ਕੰਮ ਵਾਲੀਆਂ ਥਾਵਾਂ ‘ਤੇ ਯੋਗਦਾਨ ਪਾਉਣ ਲਈ ਢੁਕਵੇਂ ਮੌਕੇ ਦਿੱਤੇ ਜਾਂਦੇ ਹਨ ਤਾਂ ਇਹ ਕੈਨੇਡਾ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਹੈ। ‘ਨੈਸ਼ਨਲ ਅਸੈੱਸੇਬਿਲਿਟੀ ਵੀਕ’ ਅਜਿਹਾ ਮੌਕਾ ਹੈ ਜਦੋਂ ਅਸੀਂ ਹਰੇਕ ਨੂੰ ਆਪਣੇ ਨਾਲ ਸ਼ਾਮਲ ਕਰਨ ਅਤੇ ਸਾਂਝੀ ਸਮਾਜਿਕ ਪਹੁੰਚ ਨੂੰ ਪਹਿਲ ਦੇ ਆਧਾਰ ‘ਤੇ ਅੱਗੇ ਲਿਆਉਂਦੇ ਹਾਂ ਅਤੇ ਕੈਨੇਡਾ ਵਿਚ ਹਰ ਕਿਸਮ ਦੇ ਭੇਦ-ਭਾਵ ਨੂੰ ਦੂਰ ਕਰਨ ਲਈ ਹੋਈ ਤਰੱਕੀ ਨੂੰ ਮਨਾਉਂਦਿਆਂ ਹੋਇਆਂ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਾਂ।”
ਕੈਨੇਡਾ ਨੇ ਅਪੰਗ ਵਿਅੱਕਤੀਆਂ ਲਈ ਵਧੀਆ ਸਾਂਝਾ ਸਮਾਜ ਸਿਰਜਣ ਲਈ ਨਵੀਆਂ ਪੁਲਾਘਾਂ ਪੁੱਟੀਆਂ ਹਨ ਅਤੇ ਇਸ ਦੇ ਲਈ ਹੋਰ ਬਹੁਤ ਸਾਰਾ ਕੰਮ ਅਜੇ ਕਰਨ ਵਾਲਾ ਹੈ। ਕੈਨੇਡਾ ਸਰਕਾਰ ਇਸ ਸਬੰਧੀ ਜਲਦੀ ਹੀ ਅਪੰਗਤਾ ਸਬੰਧੀ ਇਕ ਨਵਾਂ ਕਨੂੰਨ ਬਣਾਏਗੀ ਜਿਸ ਨਾਲ ਫ਼ੈੱਡਰਲ ਪੱਧਰ ‘ਤੇ ਅਪੰਗ ਵਿਅੱਕਤੀਆਂ ਨਾਲ ਹੋ ਰਹੇ ਵਿਤਕਰੇ ਦੇ ਖ਼ਤਮ ਹੋਣ ਵਿਚ ਸਹਾਇਤਾ ਮਿਲੇਗੀ।
ਸੋਨੀਆ ਸਿੱਧੂ ਨੇ ਦੱਸਿਆ ਕਿ ਯੋਗ ਅਪੰਗ ਵਿਅੱਕਤੀਆਂ ਕੋਲੋਂ ਛੋਟੇ ਪ੍ਰਾਜੈੱਕਟਾਂ ਲਈ ਅਰਜ਼ੀਆਂ 26 ਜੁਲਾਈ ਤੱਕ ਲਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਪ੍ਰਾਜੈਕਟਾਂ ਲਈ ਉਨ੍ਹਾਂ ਨੂੰ 100,000 ਡਾਲਰ ਤੱਕ ਵਿੱਤੀ ਗਰਾਂਟ ਮਿਲ ਸਕਦੀ ਹੈ। ਅਜਿਹੇ ਲੋਕਾਂ ਦੀ ਸਹਾਇਤਾ ਕਰਨ ਲਈ ਉਹ ਹਰ ਸਮੇਂ ਤਤਪਰ ਰਹਿੰਦੇ ਹਨ।

Check Also

ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਜਨਰਲ ਇਜਲਾਸ ਵਿਚ ਪਿਛਲੀ ਕਾਰਜਕਾਰਨੀ ਨੂੰ ਹੋਰ ਦੋ ਸਾਲ ਲਈ ਚੁਣਿਆ

ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨੀਂ 13 ਮਈ ਨੂੰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ …