Breaking News
Home / ਜੀ.ਟੀ.ਏ. ਨਿਊਜ਼ / ਸਰੀ ‘ਚ ਦੋ ਪੰਜਾਬੀ ਨੌਜਵਾਨਾਂ ਦਾ ਹੋਇਆ ਕਤਲ

ਸਰੀ ‘ਚ ਦੋ ਪੰਜਾਬੀ ਨੌਜਵਾਨਾਂ ਦਾ ਹੋਇਆ ਕਤਲ

ਵੈਨਕੂਵਰ/ਬਿਊਰੋ ਨਿਊਜ਼
ਸਰੀ ਵਿੱਚ ਦੋ ਪੰਜਾਬੀ ਨੌਜਵਾਨਾਂ ਦਾ ਕਤਲ ਕਰ ઠਦਿੱਤਾ ਗਿਆ । ਰਾਤ 9 ਕੁ ਵਜੇ ਪੁਲਿਸ ਨੂੰ ਸਾਊਥ ਸਰੀ ਦੀ 40 ਐਵੇਨਿਊ ਤੇ 188 ਸਟਰੀਟ ਵਿੱਚ ਗੋਲੀਆਂ ਚੱਲਣ ઠਦੀ ਸੂਚਨਾ ਮਿਲੀ ਤਾਂ ਮੌਕੇ ਉੱਤੇ ਦੋ ਲਾਸ਼ਾਂ ਪਈਆਂ ਸਨ।
ਪੁਲਿਸ ਨੇ ਦੱਸਿਆ ਕਿ ਮਾਰੇ ਗਏ ਜਸਕਰਨ ਸਿੰਘ ਭੰਗਲ (17) ਤੇ ਜਸਕਿਰਨ ਸਿੰਘ ਝੂਟੀ (16) ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ। ਉਹ ਦੋਵੇਂ ਇੱਕ ਹੀ ਸਕੂਲ ਵਿੱਚ ਗਿਆਰਵੀਂ ਜਮਾਤ ਵਿੱਚ ਪੜ੍ਹਦੇ ਸਨ। ਉਨ੍ਹਾਂ ਦੇ ਸਕੂਲ ਸਾਥੀਆਂ ਦਾ ਕਹਿਣਾ ਹੈ ਕਿ ਦੋਵੇਂ ਸਕੂਲ ਤੋਂ ਹੀ ਬਾਅਦ ਦੁਪਹਿਰ ਆਪਣੇ ਜਾਣਕਾਰ ਦੀ ਕਾਰ ਵਿੱਚ ਬਹਿਕੇ ਗਏ ਸਨ ਪਰ ਹੋਰ ਕਿਸੇ ਨੂੰ ਉਨ੍ਹਾਂ ਦੇ ਜਾਣਕਾਰਾਂ ਦੀ ਪਛਾਣ ਨਹੀਂ ਹੈ। ਪੁਲਿਸ ਨੂੰ ਰਾਤ ਦੇ ਉਸੇ ਸਮੇਂ ਦੋ ਕਾਰਾਂ ਨੂੰ ਅੱਗ ਲੱਗਣ ਦੀਆਂ ਸੂਚਨਾਵਾਂ ਮਿਲੀਆਂ, ਪਰ ਅਜੇ ਇਹ ਪਤਾ ਨਹੀ ਲੱਗ ਸਕਿਆ ਕਿ ਸੜੀਆਂ ਕਾਰਾਂ ਦਾ ਕਤਲਾਂ ਨਾਲ ਕੋਈ ਸਬੰਧ ਹੈ ਕਿ ਨਹੀਂ।
ਉਧਰ ਨਾਰਥ ਵੈਨਕੂਵਰ ਵਿੱਚ ਇੱਕ ਉਸਾਰੀ ਸਥਾਨ ਉੱਤੇ ਮਸ਼ੀਨੀ ਹਾਦਸੇ ਵਿਚ 24 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਜਿਸਦੀ ਪਛਾਣ ਨਹੀਂ ਹੋ ਸਕੀ। ਵੈਨਕੂਵਰ ਵਿੱਚ ਦੋ ਦਿਨ ਪਹਿਲਾਂ ਸੜਕ ਪਾਰ ਕਰਦਿਆਂ ਕਾਰ ਦੀ ਫੇਟ ਵੱਜਣ ਕਾਰਨ ਜ਼ਖਮੀ ਹੋਈ ਔਰਤ ਨੇ ਵੀ ਹਸਪਤਾਲ ਵਿਚ ਦਮ ਤੋੜ ਦਿੱਤਾ ਹੈ।

Check Also

25 ਫਰਵਰੀ ਨੂੰ ਹੋਣਗੀਆਂ ਫੈਡਰਲ ਜ਼ਿਮਨੀ ਚੋਣਾਂ

ਬਰਨਾਬੀ, ਆਊਟਰਮੌਂਟ ਤੇ ਯੌਰਕ ਸਿਮਕੋਈ ਲਈ ਚੁਣੇ ਜਾਣਗੇ ਨਵੇਂ ਐਮ ਪੀ ਓਟਵਾ/ਬਿਊਰੋ ਨਿਊਜ਼ : ਆਉਂਦੀ …