Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਨਿਵਾਸੀ ਨੂੰ ਕੁੱਟ-ਕੁੱਟ ਮਾਰਨ ਦੇ ਮਾਮਲੇ ‘ਚ ਚੌਥੇ ਵਿਅਕਤੀ ‘ਤੇ ਆਰੋਪ ਤੈਅ

ਬਰੈਂਪਟਨ ਨਿਵਾਸੀ ਨੂੰ ਕੁੱਟ-ਕੁੱਟ ਮਾਰਨ ਦੇ ਮਾਮਲੇ ‘ਚ ਚੌਥੇ ਵਿਅਕਤੀ ‘ਤੇ ਆਰੋਪ ਤੈਅ

ਬਰੈਂਪਟਨ/ਬਿਊਰੋ ਨਿਊਜ਼
ਮਾਰਚ ਮਹੀਨੇ ਵਿਚ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਚੌਥੇ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। 19 ਮਾਰਚ ਨੂੰ ਸੰਡਲਵੁੱਡ ਪਾਰਕਵੇ ਵਿਚ ਜਦ ਪੁਲਿਸ ਪਹੁੰਚੀ ਤਾਂ ਇਕ ਬਰੈਂਪਟਨ ਨਿਵਾਸੀ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਕੁੱਟ ਮਾਰ ਦਿੱਤਾ ਸੀ। 21 ਸਾਲ ਦੇ ਪਵਿੱਤਰ ਸਿੰਘ ਬਾਸੀ ਨੂੰ ਟੋਰਾਂਟੋ ਟਰਾਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ, ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ। ਬਾਸੀ ਨੂੰ ਲਾਠੀਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ 24 ਸਾਲ ਦੇ ਹਰਮਿੰਦਰ ਬਾਸੀ, ਬਰੈਂਪਟਨ ਨਿਵਾਸੀ ਨੂੰ ਲੰਘੇ ਬੁੱਧਵਾਰ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿਚ 22 ਸਾਲ ਦੇ ਕਰਨਬੀਰ ਸਿੰਘ ਬਾਸੀ, 23 ਸਾਲ ਦੇ ਗੁਰਜੋਧ ਸਿੰਘ ਖੱਟੜਾ ਅਤੇ 20 ਸਾਲ ਦਾ ਗੁਰਰਾਜ ਬਾਸੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ‘ਤੇ ਪਹਿਲਾਂ ਕਤਲ ਦਾ ਮਾਮਲਾ ਦਰਜ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਚ ਕੋਈ ਪਰਿਵਾਰਕ ਸਬੰਧ ਸਾਹਮਣੇ ਨਹੀਂ ਆਇਆ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਦੇ ਸਬੰਧ ਵਿਚ ਕੋਈ ਜਾਣਕਾਰੀ ਹੈ ਤਾਂ ਪੁਲਿਸ ਨਾਲ 905-453-2121 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਬਾਲਕੋਨੀ ‘ਚੋਂ ਸੜਕ ‘ਤੇ ਕੁਰਸੀ ਸੁੱਟਣ ਵਾਲੀ ਕੁੜੀ ਦੀ ਭਾਲ ਵਿਚ ਟੋਰਾਂਟੋ ਪੁਲਿਸ

ਟੋਰਾਂਟੋ : ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ …