Breaking News
Home / ਦੁਨੀਆ / ਬਰਤਾਨੀਆ ਵਿੱਚ ਜਾਅਲੀ ਕਲੇਮ ਦੇ ਦੋਸ਼ ‘ਚ ਸੰਨੀ ਅਟਵਾਲ ਨੂੰ ਤਿੰਨ ਮਹੀਨੇ ਦੀ ਸਜ਼ਾ

ਬਰਤਾਨੀਆ ਵਿੱਚ ਜਾਅਲੀ ਕਲੇਮ ਦੇ ਦੋਸ਼ ‘ਚ ਸੰਨੀ ਅਟਵਾਲ ਨੂੰ ਤਿੰਨ ਮਹੀਨੇ ਦੀ ਸਜ਼ਾ

ਲੰਡਨ : ਭਾਰਤੀ ਮੂਲ ਦੇ ਇੱਕ ਡੀਜੇ ਨੂੰ ਅਦਾਲਤੀ ਮਾਣਹਾਨੀ ਦੇ ਦੋਸ਼ ਵਿੱਚ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਆਪਣੀਆਂ ਮਮੂਲੀ ਸੱਟਾਂ ਨੂੰ ਗੰਭੀਰ ਦਿਖਾ ਕੇ ਮੈਡੀਕਲ ਕਲੇਮ ਲੈਣ ਲਈ ਨੈਸ਼ਨਲ ਹੈਲਥ ਸਰਵਿਸ ਦੇ ਨਾਲ 837000 ਪੌਂਡਜ਼ ਤੋਂ ਵੱਧ ਦੀ ਧੋਖਾਧੜੀ ਦੀ ਕੋਸ਼ਿਸ਼ ਕੀਤੀ ਸੀ। ਸਨਦੀਪ ਸਿੰਘ ਅਟਵਾਲ ਜਿਸ ਨੂੰ ਸੰਨੀ ਵਜੋਂ ਵੀ ਜਾਣਿਆਂ ਜਾਂਦਾ ਹੈ ਜੋ ਫਿਲਮ ਡਾਂਸਰ ਤੇ ਕੋਰੀਅਰ ਵਜੋਂ ਕੰਮ ਕਰਦਾ ਸੀ, ਨੇ ਇਹ ਦਾਅਵਾ ਕੀਤਾ ਸੀ ਕਿ ਉਸ ਦੇ ਵੱਲੋਂ ਬਰਤਾਨੀਆ ਦੀ ਸਰਕਾਰੀ ਨੈਸ਼ਨਲ ਸਿਹਤ ਸੇਵਾਵਾਂ ਵੱਲੋਂ ਕਰਵਾਏ ‘ਨਿਕੰਮੇ’ ਇਲਾਜ ਕਾਰਨ ਉਹ ਸਦਾ ਦੇ ਲਈ ਨਕਾਰਾ ਹੋ ਗਿਆ ਹੈ ਉਸ ਦਾ ਰੁਜ਼ਗਾਰ ਖੁੱਸ ਗਿਆ ਹੈ ਤੇ ਉਹ ਦੂਜਿਆਂ ਉੱਤੇ ਨਿਰਭਰ ਹੋ ਕੇ ਰਹਿ ਗਿਆ ਹੈ ਪਰ ਸਿਹਤ ਸੇਵਾਵਾਂ ਦੇ ਮੁਲਾਜ਼ਮਾਂ ਨੇ ਉਸ ਨੂੰ ਚੋਰੀ ਕੰਮ ਕਰਦੇ ਨੂੰ ਫੜ ਲਿਆ ਸੀ।

Check Also

ਜ਼ੀਰੋ ਲਾਈਨ ‘ਤੇ ਬੈਠਕ : ਤੰਬੂ ਅਤੇ ਆਪਣੇ-ਆਪਣੇ ਝੰਡੇ ਫਹਿਰਾ ਕੇ 4 ਘੰਟਿਆਂ ਤੱਕ ਕੀਤੀ ਗੱਲਬਾਤ

ਕਰਤਾਰਪੁਰ ਕੌਰੀਡੋਰ ਸਬੰਧੀ ਭਾਰਤ-ਪਾਕਿ ਦੀ ਮੀਟਿੰਗ ਸੰਗਤ ਨੂੰ 4 ਘੰਟੇ ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ …