Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਹਾਊਸਿੰਗ ਅਤੇ ਕਾਰੋਬਾਰ ਤਣਾਅ ਨੂੰ ਲੈ ਕੇ ਜੋਖਮ ਵਧਿਆ : ਆਈਐਮਐਫ

ਕੈਨੇਡਾ ‘ਚ ਹਾਊਸਿੰਗ ਅਤੇ ਕਾਰੋਬਾਰ ਤਣਾਅ ਨੂੰ ਲੈ ਕੇ ਜੋਖਮ ਵਧਿਆ : ਆਈਐਮਐਫ

ਜੇਕਰ ਨਾਫਟਾ ਡੀਲ ਨੂੰ ਰੀਨਿਊ ਨਹੀਂ ਕੀਤਾ ਗਿਆ ਤਾਂ ਜੀਡੀਪੀ ‘ਚ 0.4 ਫੀਸਦੀ ਦੀ ਕਮੀ ਸੰਭਵ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਆਰਥਿਕਤਾ ਕਾਫੀ ਵੱਡੇ ਜੋਖਮਾਂ ਨਾਲ ਜੁੜ ਰਹੀ ਹੈ ਅਤੇ ਅਮਰੀਕਾ ਨਾਲ ਕਾਰੋਬਾਰੀ ਸੌਦਿਆਂ ਅਤੇ ਸਮਝੌਤਿਆਂ ਨੂੰ ਲੈ ਕੇ ਵਧਦੇ ਤਣਾਅ ਨਾਲ ਹੀ ਹਾਊਸਿੰਗ ਸੈਕਟਰ ਵਿਚ ਜਾਰੀ ਗਿਰਾਵਟ ਨੇ ਸੰਪੂਰਨ ਵਿਕਾਸ ਨੂੰ ਪ੍ਰਭਾਵਿਤ ਕੀਤਾ ਹੈ। ਇਹ ਕਹਿਣਾ ਹੈ ਕਿ ਇੰਟਰਨੈਸ਼ਨਲ ਮੋਨੇਟਰੀ ਫੰਡ ਦਾ।
ਆਈਐਮਐਫ ਦਾ ਕਹਿਣਾ ਹੈ ਕਿ ਕੈਨੇਡਾ ਦੇ ਨੀਤੀ ਘਾੜਿਆਂ ਨੂੰ ਆਪਣੀ ਆਰਥਿਕ ਨੀਤੀਆਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਨਾ ਪਵੇਗਾ। ਕੈਨੇਡਾ ਦੇ ਗਲੋਬਲ ਮੁਕਾਬਲੇ ਨੂੰ ਫਿਰ ਤੋਂ ਵਧਾਉਣ ਦੀ ਜ਼ਰੂਰਤ ਹੈ। ਆਈਐਮਐਫ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਅਮਰੀਕਾ ਨਾਲ ਕਾਰੋਬਾਰੀ ਸਬੰਧਾਂ ਵਿਚ ਤਣਾਅ ਦੇ ਚੱਲਦਿਆਂ ਆਰਥਿਕਤਾ ਵਿਚ ਹਾਲਾਤ ਉਪਰ-ਹੇਠਾਂ ਹੋ ਰਹੇ ਹਨ। ਅਮਰੀਕਾ ਵਿਚ ਕਰਾਂ ਵਿਚ ਕਟੌਤੀ ਅਤੇ ਜੌਬਜ਼ ਐਕਟ ਦੇ ਕਾਰਨ ਕੈਨੇਡਾ ‘ਤੇ ਨੇੜ ਭਵਿੱਖ ਵਿਚ ਅਸਰ ਪੈ ਸਕਦਾ ਹੈ। ਆਉਣ ਵਾਲੇ ਸਮੇਂ ਵਿਚ ਕੱਚੇ ਮਾਲ ਦੀਆਂ ਕੀਮਤਾਂ ਵਿਚ ਤੇਜ਼ੀ ਅਤੇ ਅਮਰੀਕਾ ਦੀ ਜੀਡੀਪੀ ਬਿਹਤਰ ਹੋਣ ‘ਤੇ ਕੈਨੇਡਾ ‘ਤੇ ਵੀ ਸਕਾਰਾਤਮਕ ਅਸਰ ਪਵੇਗਾ। ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਕੈਨੇਡਾ ਦੀ ਜੀਡੀਪੀ ‘ਤੇ 0.4 ਫੀਸਦੀ ਤੱਕ ਦਾ ਅਸਰ ਦਿਸ ਸਕਦਾ ਹੈ। ਇਹ ਸਭ ਕੁਝ ਅਮਰੀਕਾ ਤੇ ਕੈਨੇਡਾ ਦੇ ਨਾਫਟਾ ਸਮਝੌਤੇ ‘ਚ ਸਫਲ ਜਾਂ ਅਸਫਲ ਹੋਣ ‘ਤੇ ਨਿਰਭਰ ਕਰਦਾ ਹੈ। ਆਈਐਮਐਫ ਦਾ ਕਹਿਣਾ ਹੈ ਕਿ ਕੈਨੇਡਾ ਦੀ ਆਰਥਿਕਤਾ 2018 ਵਿਚ ਸੁਸਤ ਹੋ ਕੇ 2.1 ਪ੍ਰਤੀਸ਼ਤ ‘ਤੇ ਆ ਸਕਦੀ ਹੈ ਤੇ 2019 ਵਿਚ 2 ਫੀਸਦੀ ਤੱਕ ਵੀ ਡਿੱਗ ਸਕਦੀ ਹੈ, ਜਦਕਿ ਪਿਛਲੇ ਸਾਲ ਇਹ 3 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਸੀ। ਅਜਿਹੇ ‘ਚ ਕੈਨੇਡਾ ਨੂੰ ਹੁਣ ਤੋਂ ਤਿਆਰੀ ਤੇਜ਼ ਕਰਨੀ ਹੋਵੇਗੀ ਤਾਂ ਕਿ ਆਉਣ ਵਾਲੇ ਅਜਿਹੇ ਹਾਲਾਤ ਨਾਲ ਨਿਪਟਿਆ ਜਾ ਸਕੇ।

Check Also

2026 ਦਾ ਫੀਫਾ ਵਰਲਡ ਕੱਪ ਸਾਂਝੇ ਤੌਰ ‘ਤੇ ਕੈਨੇਡਾ ਕਰੇਗਾ ਆਯੋਜਿਤ

ਓਟਵਾ : ਇਸ ਵਾਰੀਵਿਸ਼ਵਕੱਪਕੈਨੇਡਾਦੀ ਮੇਜ਼ਬਾਨੀ ਸਾਂਝੇ ਤੌਰ ‘ਤੇ ਕਰਵਾਉਣਦੀਬਿੱਡਕੈਨੇਡਾ ਨੇ ਜਿੱਤਲਈ ਹੈ। ਫੀਫਾਦੀਮੈਂਬਰਐਸੋਸਿਏਸ਼ਨਵੱਲੋਂ 65 ਦੇ …