Breaking News
Home / ਭਾਰਤ / ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੋਟਰਾਂ ਨੂੰ ਆਪਣੀਆਂ ਤਰਜੀਹਾਂ ਗਿਣਾਈਆਂ

ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੋਟਰਾਂ ਨੂੰ ਆਪਣੀਆਂ ਤਰਜੀਹਾਂ ਗਿਣਾਈਆਂ

ਬਰੈਂਪਟਨ/ ਬਿਊਰੋ ਨਿਊਜ਼ : ਓਨਟਾਰੀਓ ਪ੍ਰੋਵੈਂਸ਼ੀਅਲ ਚੋਣਾਂ ਦੇ ਨਾਲ ਹੀ 7 ਜੂਨ ਲਈ ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ ਵੀ ਲਗਾਤਾਰ ਆਪਣੇ ਚੋਣ ਪ੍ਰਚਾਰ ਨੂੰ ਅੱਗੇ ਵਧਾ ਰਹੇ ਹਨ। ਕੌਂਸਲਰ ਢਿੱਲੋਂ ਨੇ ਇਸ ਮੌਕੇ ‘ਤੇ ਵੋਟਰਾਂ ਨੂੰ ਬਰੈਂਪਟਨ ਦੀਆਂ ਖ਼ਾਸ ਲੋੜਾਂ ਅਤੇ ਤਰਜੀਹਾਂ ਬਾਰੇ ਜਾਗਰੂਕ ਕੀਤਾ ਹੈ। ਕੌਂਸਲਰ ਢਿੱਲੋਂ ਨੇ ਕਿਹਾ ਕਿ ਬਰੈਂਪਟਨ ਨੂੰ ਭਵਿੱਖ ਲਈ ਤਿਆਰ ਸ਼ਹਿਰ ਵਜੋਂ ਪੇਸ਼ ਕਰਨਾ ਪਵੇਗਾ ਅਤੇ ਇਸ ਲਈ ਹੁਣ ਤੋਂ ਤਿਆਰੀ ਸ਼ੁਰੂ ਕਰਨੀ ਹੋਵੇਗੀ। ਨਵੇਂ ਰੁਜ਼ਗਾਰ ਪੈਦਾ ਕਰਨੇ ਪੈਣਗੇ ਅਤੇ ਆਰਥਿਕਤਾ ਨੂੰ ਤੇਜ਼ ਕਰਨਾ ਪਵੇਗਾ। ਨਾਲ ਹੀ ਲੋਕਾਂ ਦੀ ਜ਼ਿੰਦਗੀ ਵੀ ਬਿਹਤਰ ਬਣਾਉਣ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ ਕਿ ਕੌਂਸਲਰ ਨੂੰ ਇੰਫ੍ਰਾਸਟਰੱਕਚਰ ਨੂੰ ਬਿਹਤਰ ਬਣਾਉਣ ਲਈ ਸਰਕਾਰ ਨਾਲ ਜ਼ਿਆਦਾ ਤਾਲਮੇਲ ਕਰਨਾ ਪਵੇਗਾ। ਰਿਵਰਵਾਕ ਪ੍ਰੋਜੈਕਟ ਲਈ ਇਕ ਮਜ਼ਬੂਤ ਪਾਰਟਨਰ ਚਾਹੀਦਾ ਹੈ ਤਾਂ ਜੋ ਡਾਊਨਟਾਊਨ ‘ਚ ਹੜ੍ਹ ਦੇ ਜ਼ੋਖ਼ਮ ਨੂੰ ਘੱਟ ਕੀਤਾ ਜਾ ਸਕੇ। ਟ੍ਰਾਂਜਿਟ ‘ਚ ਕੈਪੀਟਲ ਨਿਵੇਸ਼ ਨੂੰ ਵਧਾਇਆ ਜਾਵੇ ਤਾਂ ਜੋ ਵਿਕਾਸ ਨੂੰ ਤੇਜ਼ ਕੀਤਾ ਜਾ ਸਕੇ। ਉਥੇ ਸਿੱਖਿਆ ਅਤੇ ਹੈਲਥ ਸੇਵਾਵਾਂ ਨੂੰ ਬਿਹਤਰ ਕਰਨਾ ਪਵੇਗਾ। ਯੂਨੀਵਰਸਿਟੀ ਲਈ ਦਾਖ਼ਲਾ 2 ਹਜ਼ਾਰ ਤੋਂ 5 ਹਜ਼ਾਰ ਵਿਦਿਆਰਥੀਆਂ ਤੱਕ ਕੀਤਾ ਜਾਵੇ। ਸੈਂਟਰ ਫਾਰ ਇਨੋਵੇਸ਼ਨ ਲਈ 20 ਮਿਲੀਅਨ ਡਾਲਰ ਦੀ ਫੰਡਿੰਗ ਕੀਤੀ ਜਾਵੇ। ਪੀਲ ਰੀਜ਼ਨਲ ਕੌਂਸਲਰ ‘ਚ ਬਰੈਂਪਟਨ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਸੀਟਾਂ ਦੀ ਗਿਣਤੀ 7 ਤੋਂ ਵਧਾ ਕੇ 11 ਕੀਤੀਆਂ ਜਾਣਗੀਆਂ। ਮਿਸੀਸਾਗਾ ਦੀ ਪਹਿਲਾਂ ਤੋਂ ਹੀ 12 ਅਤੇ ਕੇਲੇਡਨ ਦੀਆਂ 5 ਹਨ।
ਸੰਦੀਪ ਸਿੰਘ ਨੇ ਵਾਰਡ ਨੰਬਰ 2 ਕੈਲੇਡਨ ਤੋਂ ਆਪਣੀ ਉਮੀਦਵਾਰੀ ਦਾ ਕੀਤਾ ਐਲਾਨ
ਕੈਲੇਡਨ : ਉਦਮੀ ਅਤੇ ਰਿਐਲਟਰ ਸੰਦੀਪ ਸਿੰਘ ਨੇ ਕੈਲੇਡਨ ਵਿਚ ਵਾਰਡ ਨੰਬਰ 2 ਤੋਂ ਏਰੀਆ ਕਾਊਂਸਲਰ ਦੇ ਤੌਰ ‘ਤੇ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਸੰਦੀਪ ਸਿੰਘ ਨੇ 25 ਵਿਅਕਤੀਆਂ ਦੇ ਹਸਤਾਖਰ ਨਾਲ ਸਮਰਥਨ ਦਿਖਾ ਕੇ ਕੈਲੇਡਨ ਸਿਟੀ ਹਾਲ ਲਈ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਸਿਟੀ ਆਫ ਕੈਲੇਡਨ ਤੋਂ ਏਰੀਆ ਕਾਊਂਸਲਰ ਲਈ ਮੈਦਾਨ ਵਿਚ ਉਤਰਨ ਵਾਲਾ ਉਹ ਪਹਿਲਾ ਸਾਊਥ ਏਸ਼ੀਅਨ ਹੈ। ਇਸ ਮੌਕੇ ‘ਤੇ ਸੰਦੀਪ ਸਿੰਘ ਨੇ ਕਿਹਾ ਕਿ ਮੈਂ ਕੈਲੇਡਨ ਵਿਚ ਰਹਿੰਦਾ ਹਾਂ ਅਤੇ ਮੈਂ ਕੈਲੇਡਨ ਲਈ ਕੰਮ ਕੀਤਾ ਹੈ ਅਤੇ ਹੁਣ ਮੈਂ ਕਾਊਂਸਲਰ ਦੇ ਤੌਰ ‘ਤੇ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਕਾਊਂਸਲ ਦੀਆਂ ਚੋਣਾਂ 22 ਅਕਤੂਬਰ ਨੂੰ ਹੋਣਗੀਆਂ ਅਤੇ ਮੈਂ ਜ਼ਰੂਰ ਜਿੱਤ ਦਰਜ ਕਰਾਂਗਾ। ਮੂਲ ਤੌਰ ‘ਤੇ ਫਾਰਮਾਸਿਸਟ ਸੰਦੀਪ ਸਿੰਘ ਨੇ ਕਾਫੀ ਸੰਗਠਨਾਂ ਨਾਲ ਕੰਮ ਕੀਤਾ ਹੈ। ਹੈਲਥ ਦੇ ਖੇਤਰ ਵਿਚ ਉਸਦਾ ਕਾਫੀ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿਣਗੇ ਅਤੇ ਵਾਰਡ ਦੇ ਮੁੱਦਿਆਂ ਨੂੰ ਕਾਊਂਸਲ ਵਿਚ ਰੱਖਣਗੇ।

Check Also

ਅਧੀਰ ਰੰਜਨ ਚੌਧਰੀ ਹੋਣਗੇ ਲੋਕ ਸਭਾ ‘ਚ ਕਾਂਗਰਸ ਦੇ ਨੇਤਾ

ਪਹਿਲਾਂ ਰਾਹੁਲ ਗਾਂਧੀ ਦੇ ਨਾਮ ਦੀ ਸੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੱਛਮੀ ਬੰਗਾਲ ਤੋਂ ਕਾਂਗਰਸ …