Breaking News
Home / ਪੰਜਾਬ / ਚੰਡੀਗੜ੍ਹ ਤੀਜਾ ਸਭ ਤੋਂ ਸੁਥਰਾ ਸ਼ਹਿਰ

ਚੰਡੀਗੜ੍ਹ ਤੀਜਾ ਸਭ ਤੋਂ ਸੁਥਰਾ ਸ਼ਹਿਰ

ਇੰਦੌਰ ਪਹਿਲੇ ਤੇ ਭੋਪਾਲ ਦੂਜੇ ਨੰਬਰ ‘ਤੇ, ਛੋਟੇ ਸ਼ਹਿਰਾਂ ‘ਚੋਂ ਭਾਦਸੋਂ ਨੇ ਬਾਜ਼ੀ ਮਾਰੀ
ਮੂਣਕ ਨੂੰ ਸਰਬੋਤਮ ਸਿਟੀਜ਼ਨ ਫੀਡਬੈਕ ਦਾ ਪੁਰਸਕਾਰ
ਨਵੀਂ ਦਿੱਲੀ : ਪੰਜਾਬ ਦੀ ਰਾਜਧਾਨੀ ਤੇ ‘ਸਿਟੀ ਬਿਊਟੀਫੁਲ’ ਦੇ ਨਾਂ ਨਾਲ ਮਸ਼ਹੂਰ ਚੰਡੀਗੜ੍ਹ ਦੇਸ਼ ਦੇ ਸਵੱਛ ਸ਼ਹਿਰਾਂ ਵਿਚੋਂ ਤੀਜੇ ਸਥਾਨ ‘ਤੇ ਰਿਹਾ ਹੈ। ਇੰਦੌਰ ਪਹਿਲੇ ਤੇ ਭੋਪਾਲ ਦੂਜੇ ਨੰਬਰ ‘ਤੇ ਹੈ। ਛੋਟੇ ਸ਼ਹਿਰਾਂ ਵਿਚੋਂ ਪੰਜਾਬ ਦਾ ਭਾਦਸੋਂ ਸਭ ਤੋਂ ਸਵੱਛ ਸ਼ਹਿਰ ਰਿਹਾ। ਮੂਣਕ ਨੂੰ ਸਰਬੋਤਮ ਸਿਟੀਜ਼ਨ ਫੀਡਬੈਕ ਦਾ ਪੁਰਸਕਾਰ ਮਿਲਿਆ ਹੈ। ਸਰਵੇਖਣ ਸਵੱਛਤਾ-2018 ਵਿਚ ਟਾਪ ਕਰਨ ਵਾਲੇ ਪ੍ਰਮੁੱਖ ਸ਼ਹਿਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। 4203 ਸ਼ਹਿਰਾਂ ਦੀ ਸਵੱਛਤਾ ਦੇ ਸਰਵੇਖਣ ਪਿੱਛੋਂ ਇਨ੍ਹਾਂ ਤਿੰਨਾਂ ਸ਼ਹਿਰਾਂ ਨੂੰ ਸਭ ਤੋਂ ਸਵੱਛ ਪਾਇਆ ਗਿਆ। ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਵੱਛਤਾ ਸਰਵੇਖਣ -2018 ਵਿਚ ਜ਼ਿਕਰਯੋਗ ਪ੍ਰਦਰਸ਼ਨ ਕਰਨ ਵਾਲੇ ਪ੍ਰਮੁੱਖ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿਚ ਰਾਸ਼ਟਰੀ ਪੱਧਰ ਦੇ ਕੁੱਲ 23 ਤੇ ਜ਼ੋਨਲ ਪੱਧਰ ਦੇ 20 ਪੁਰਸਕਾਰ ਐਲਾਨੇ ਗਏ। ਪਿਛਲੇ ਸਾਲ ਚੰਡੀਗੜ੍ਹ 11ਵੇਂ ਨੰਬਰ ‘ਤੇ ਸੀ। ਇੰਦੌਰ ਤੇ ਭੋਪਾਲ ਪਿਛਲੇ ਸਾਲ ਵੀ ਪਹਿਲੇ ਤੇ ਦੂਜੇ ਨੰਬਰ ‘ਤੇ ਹੀ ਸਨ। ਨਵੀਂ ਦਿੱਲੀ ਨੂੰ ਇਸ ਸੂਚੀ ਵਿਚ 14ਵਾਂ ਸਥਾਨ ਮਿਲਿਆ ਹੈ। ਸਵੱਛਤਾ ਸਰਵੇਖਣ-2016 ਵਿਚ ਚੰਡੀਗੜ੍ਹ ਦੂਜੇ ਸਥਾਨ ‘ਤੇ ਸੀ, ਪਰ 2017 ਵਿਚ ਲੋਕਾਂ ਦੀ ਫੀਡਬੈਕ ਘੱਟ ਰਹਿਣ ਕਰਕੇ ਰੈਂਕਿੰਗ ਖਿਸਕ ਕੇ ਸਿੱਧੀ 11ਵੇਂ ਨੰਬਰ ‘ਤੇ ਆ ਗਈ ਸੀ।
ਫੀਡਬੈਕ ‘ਤੇ ਜ਼ਿਆਦਾ ਕੰਮ : ਦੂਜੇ ਰੈਂਕ ਤੋਂ ਸਿੱਧਾ 11ਵੇਂ ਰੈਂਕ ‘ਤੇ ਪੁੱਜਣ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਦੀ ਫੀਡਬੈਕ ਘੱਟ ਰਹਿਣਾ ਸੀ। ਨਗਰ ਨਿਗਮ ਲੋਕਾਂ ਤੋਂ ਸਵੱਛਤਾ ਐਪ ਡਾਊਨਲੋਡ ਨਹੀਂ ਸੀ ਕਰਵਾ ਸਕਿਆ। ਸਿਰਫ ਤਿੰਨ ਹਜ਼ਾਰ ਲੋਕਾਂ ਨੇ ਐਪ ਡਾਊਨਲੋਡ ਕੀਤੀ ਸੀ। ਇਸ ਸੈਗਮੈਂਟ ਵਿਚ ਨਗਰ ਨਿਗਮ ਨੂੰ 150 ਵਿਚੋਂ ਮਹਿਜ਼ 30 ਅੰਕ ਮਿਲੇ ਸਨ।
ਐਪ ਡਾਊਨਲੋਡ ਕਰਨ ‘ਤੇ ਪਾਰਕਿੰਗ ਕਰ ਦਿੱਤੀ ਸੀ ਫਰੀ
ਫੀਡਬੈਕ ਵਿਚ ਬਿਹਤਰ ਨੰਬਰ ਲਿਆਉਣ ਲਈ ਨਿਗਮ ਨੇ ਐਪ ਡਾਊਨਲੋਡ ਕਰਵਾਉਣ ‘ਤੇ ਪੂਰਾ ਫੋਕਸ ਕੀਤਾ। ਸਵੱਛਤਾ ਐਪ ਡਾਊਨਲੋਡ ਕਰਨ ਵਾਲਿਆਂ ਲਈ ਸਾਰੀਆਂ ਸਮਾਰਟ ਪਾਰਕਿੰਗਾਂ ਵਿਚ ਦਾਖਲਾ ਮੁਫਤ ਕਰ ਦਿੱਤਾ ਸੀ। 31 ਦਸੰਬਰ 2017 ਤੱਕ ਪਾਰਕਿੰਗ ਮੁਫਤ ਰਹੀ।

Check Also

ਬਜਟ ਸੈਸ਼ਨ ਦੌਰਾਨ ਮਜੀਠੀਆ ਅਤੇ ਸਿੱਧੂ ਵਿਚਕਾਰ ਤਿੱਖੀ ਬਹਿਸ

ਸਪੀਕਰ ਨੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਬਾਹਰ ਕੱਢਣ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿਚ …