Home / ਪੰਜਾਬ / ਸੇਵਾ ਸਿੰਘ ਸੇਖਵਾਂ ਦੇ ਬੇਟੇ ਜਗਰੂਪ ਨੂੰ ਮਿਲੀ ਜ਼ਮਾਨਤ

ਸੇਵਾ ਸਿੰਘ ਸੇਖਵਾਂ ਦੇ ਬੇਟੇ ਜਗਰੂਪ ਨੂੰ ਮਿਲੀ ਜ਼ਮਾਨਤ

ਨਜਾਇਜ਼ ਮਾਈਨਿੰਗ ਸਬੰਧੀ ਗੁਰਦਾਸਪੁਰ ‘ਚ ਦਰਜ ਹੋਇਆ ਸੀ ਕੇਸ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਨਾਜਾਇਜ਼ ਮਾਈਨਿੰਗ ਦੇ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਜਗਰੂਪ ਸੇਖਵਾਂ ਖਿਲਾਫ ਗੁਰਦਾਸਪੁਰ ਵਿੱਚ ਪਰਚਾ ਦਰਜ ਹੋਇਆ ਸੀ। ਜਗਰੂਪ ਨੇ ਪਰਚਾ ਦਰਜ ਕਰਵਾਉਣ ਪਿੱਛੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਹੱਥ ਦੱਸਿਆ ਹੈ। ਜਗਰੂਪ ਸੇਖਵਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਜਦੋਂ ਵੀ ਸੱਤਾ ਵਿੱਚ ਆਉਂਦੀ ਹੈ ਤਾਂ ਪ੍ਰਤਾਪ ਬਾਜਵਾ ਉਨ੍ਹਾਂ ਦੇ ਪਰਿਵਾਰ ਖਿਲਾਫ਼ ਪਰਚਾ ਦਰਜ ਕਰਵਾ ਕੇ ਆਪਣੀ ਸਿਆਸੀ ਖੁੰਦਕ ਕੱਢਦੇ ਹਨ। ਜਗਰੂਪ ਨੇ ਕਿਹਾ ਕਿ ਮਾਈਨਿੰਗ ਨਾਲ ਉਨ੍ਹਾਂ ਦੇ ਪਰਿਵਾਰ ਦਾ ਕੋਈ ਨੇੜੇ-ਤੇੜੇ ਦਾ ਸਬੰਧ ਵੀ ਨਹੀਂ। ਜਗਰੂਪ ਨੇ ਪ੍ਰਤਾਪ ਬਾਜਵਾ ‘ਤੇ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਵਿੱਚ ਬਾਜਵਾ ਦੀ ਨਹੀਂ ਚੱਲ ਰਹੀ ਪਰ ਇਸ ਦੀ ਖੁੰਦਕ ਉਹ ਸੇਖਵਾਂ ਪਰਿਵਾਰ ‘ਤੇ ਪਰਚਾ ਦਰਜ ਕਰਵਾ ਕੇ ਕੱਢ ਰਹੇ ਹਨ।

Check Also

ਨਸ਼ੇ ਕਾਰਨ ਨਵ ਵਿਆਹੇ ਨੌਜਵਾਨ ਦੀ ਮੌਤ

ਇਕ ਹਫਤਾ ਪਹਿਲਾਂ ਹੀ ਨੌਜਵਾਨ ਦਾ ਹੋਇਆ ਸੀ ਵਿਆਹ ਫਿਰੋਜ਼ਪੁਰ/ਬਿਊਰੋ ਨਿਊਜ਼ ਫਿਰੋਜ਼ਪੁਰ ਦੇ ਥਾਣਾ ਘੱਲ …