Breaking News
Home / ਪੰਜਾਬ / ਸਿੱਧੂ ਨੇ ਰਾਹੁਲ ਅਤੇ ਪ੍ਰਿਅੰਕਾ ਨੂੰ ਕੀਤਾ ਮੈਸੇਜ਼

ਸਿੱਧੂ ਨੇ ਰਾਹੁਲ ਅਤੇ ਪ੍ਰਿਅੰਕਾ ਨੂੰ ਕੀਤਾ ਮੈਸੇਜ਼

ਕਿਹਾ, ਮੇਰੀ ਜ਼ਿੰਦਗੀ ਤੁਹਾਡੇ ਲਈ, ਮੈਂ ਵਿਰੋਧੀਆਂ ਨੂੰ ਕਰਦਾ ਹਾਂ ਮਾਫ
ਚੰਡੀਗੜ੍ਹ/ਬਿਊਰੋ ਨਿਊਜ਼
ਸੁਪਰੀਮ ਕੋਰਟ ਵਲੋਂ 30 ਸਾਲ ਪੁਰਾਣੇ ਰੋਡ ਰੇਜ਼ ਮਾਮਲੇ ਵਿਚ ਵੱਡੀ ਰਾਹਤ ਮਿਲਣ ਤੋਂ ਬਾਅਦ ਨਵਜੋਤ ਸਿੱਧੂ ਨੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ, ਉਥੇ ਉਨ੍ਹਾਂ ਆਪਣੇ ਚਾਹੁਣ ਵਾਲਿਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਉਹ ਦਸ ਗੁਣਾ ਵੱਡਾ ਹੋ ਕੇ ਨਿਕਲੇ ਹਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮੈਸੇਜ਼ ਕੀਤਾ ਹੈ ਕਿ ਮੇਰੀ ਜ਼ਿੰਦਗੀ ਤੁਹਾਡੀ ਹੈ ਅਤੇ ਮੈਂ ਪਾਰਟੀ ਲਈ 24 ਘੰਟੇ ਕੰਮ ਕਰਨ ਵਾਸਤੇ ਵਚਨਬੱਧ ਹਾਂ। ਸਿੱਧੂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਫੋਨ ਆਇਆ ਅਤੇ ਉਨ੍ਹਾਂ ਨੂੰ ਵੀ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਆਖਰੀ ਸਾਹ ਤੱਕ ਪੰਜਾਬ ਨੂੰ ਸਮਰਪਿਤ ਰਹਾਂਗਾ। ਫੈਸਲਾ ਆਉਣ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਰੋਡ ਰੇਜ਼ ਮਾਮਲੇ ਨੂੰ ਮੁੱਦਾ ਬਣਾ ਕੇ ਮੇਰੀ ਨਿੰਦਾ ਕੀਤੀ ਜਾਂ ਰਾਜਸੀ ਰੋਟੀਆਂ ਸੇਕੀਆਂ ਮੈਂ ਉਨ੍ਹਾਂ ਨੂੰ ਮਾਫ ਕਰਦਾ ਹਾਂ।

Check Also

ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਸੇਵਾਕਾਲ ਵਿਚ ਹੋਇਆ ਹੋਰ ਵਾਧਾ

ਸੁਪਰੀਮ ਕੋਰਟ ਦਾ ਫੈਸਲਾ – ਡੀ.ਜੀ.ਪੀ. ਦੀਆਂ ਨਿਯੁਕਤੀਆਂ ‘ਚ ਯੂ.ਪੀ.ਐਸ.ਸੀ. ਦੀ ਭੂਮਿਕਾ ਬਣੀ ਰਹੇਗੀ ਚੰਡੀਗੜ੍ਹ/ਬਿਊਰੋ …