Breaking News
Home / ਦੁਨੀਆ / ਨਰਿੰਦਰ ਮੋਦੀ ਵਲੋਂ ਚਾਰ ਸਾਲਾਂ ਵਿਚ ਤੀਜੀ ਵਾਰ ਨੇਪਾਲ ਦਾ ਦੌਰਾ

ਨਰਿੰਦਰ ਮੋਦੀ ਵਲੋਂ ਚਾਰ ਸਾਲਾਂ ਵਿਚ ਤੀਜੀ ਵਾਰ ਨੇਪਾਲ ਦਾ ਦੌਰਾ

ਜਨਕਪੁਰ ਦੇ ਸੀਤਾ ਮੰਦਰ ‘ਚ ਕੀਤੀ ਪੂਜਾ, ਮੰਜੀਰਾ ਵੀ ਵਜਾਇਆ
ਕਾਠਮੰਡੂ/ਬਿਊਰੋ ਨਿਊਜ਼
ਨਰਿੰਦਰ ਮੋਦੀ ਅੱਜ ਦੋ ਦਿਨਾਂ ਦੇ ਨੇਪਾਲ ਦੌਰੇ ‘ਤੇ ਪਹੁੰਚ ਗਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਇਤਿਹਾਸਕ ਜਨਕਪੁਰ ਮੰਦਰ ਦੇ ਦਰਸ਼ਨ ਕੀਤੇ ਅਤੇ ਮੰਜੀਰਾ ਵੀ ਵਜਾਇਆ। ਇਸ ਤੋਂ ਬਾਅਦ ਉਨ੍ਹਾਂ ਅਯੋਧਿਆ-ਜਨਕਪੁਰ ਵਿਚ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਮੋਦੀ ਨੇ ਕਿਹਾ ਕਿ ਜਨਕਪੁਰ ਅਤੇ ਨੇੜਲੇ ਇਲਾਕਿਆਂ ਦੇ ਵਿਕਾਸ ਲਈ ਭਾਰਤ ਸੌ ਕਰੋੜ ਰੁਪਏ ਨੇਪਾਲ ਨੂੰ ਦੇਵੇਗਾ। ਚਾਰ ਸਾਲਾਂ ਵਿਚ ਮੋਦੀ ਦਾ ਇਹ ਤੀਜਾ ਨੇਪਾਲ ਦੌਰਾ ਹੈ। ਦੋਵੇਂ ਦੇਸ਼ਾਂ ਵਿਚਕਾਰ ਕਮਜ਼ੋਰ ਹੁੰਦੇ ਜਾ ਰਹੇ ਭਰੋਸੇ ਅਤੇ ਨੇਪਾਲ ਵਿਚ ਚੀਨ ਦੀ ਵਧਦੀ ਦਿਲਚਸਪੀ ਨੂੰ ਦੇਖਦੇ ਹੋਏ ਮੋਦੀ ਦਾ ਨੇਪਾਲ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ। ਨੇਪਾਲ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਭਾਰਤ ਵਲੋਂ ਇਹ ਪਹਿਲਾ ਉਚ ਪੱਧਰੀ ਦੌਰਾ ਹੈ। ਇਸ ਦੌਰਾਨ ਕਈ ਅਹਿਮ ਸਮਝੌਤੇ ਹੋਣ ਦੀ ਉਮੀਦ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਨੇਪਾਲ ਨੇ ਜੋ ਮੇਰਾ ਸਵਾਗਤ ਕੀਤਾ ਹੈ, ਉਹ ਸਵਾ ਸੌ ਕਰੋੜ ਭਾਰਤੀਆਂ ਦਾ ਸਨਮਾਨ ਹੈ।

Check Also

ਕਨਸਾਸ ਸਿਟੀ ਦੇ ਹੋਟਲ ‘ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

ਤਿਲੰਗਾਨਾ ਦਾ ਰਹਿਣਾ ਵਾਲਾ ਸੀ ਕੋਪੂ ਸਾਫਟਵੇਅਰ ਇੰਜੀਨੀਅਰ ਵਾਸ਼ਿੰਗਟਨ : ਵਾਸ਼ਿੰਗਟਨ ਦੇ ਕਨਸਾਸ ਸਿਟੀ ਦੇ …