Breaking News
Home / ਰੈਗੂਲਰ ਕਾਲਮ / ਕਾਰਬਨ ਮੋਨੋਅਕਸਾਈਡ-ਇਕ ਜਾਨ ਲੇਵਾ ਗੈਸ

ਕਾਰਬਨ ਮੋਨੋਅਕਸਾਈਡ-ਇਕ ਜਾਨ ਲੇਵਾ ਗੈਸ

ਚਰਨ ਸਿੰਘ ਰਾਏ416-400-9997
ਬਹੁਤ ਸਾਰੇ ਕੈਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ, ਕਈ ਤਾਂ ਪੱਕੇ ਤੌਰ ‘ਤੇ ਅਪਾਹਿਜ ਵੀ ਹੋ ਜਾਂਦੇ ਹਨ। ਲਗਭਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਨਾਲ ਇਹ ਗੈਸ ਪੈਦਾ ਹੋ ਸਕਦੀ ਹੈ। ਇਸ ਗੈਸ ਦਾ ਪਤਾ ਲਗਾਉਣਾ ਵੀ ਬਹੁਤ ਔਖਾ ਹੈ ਕਿਉਂਕਿ ਇਸ ਦਾ ਕੋਈ ਰੰਗ ਨਹੀਂ ਹੁੰਦਾ ਅਤੇ ਇਸ ਦਾ ਸੁੰਘ ਕੇ ਵੀ ਪਤਾ ਨਹੀਂ ਲੱਗ ਸਕਦਾ। ਇਹ ਗੈਸ ਸਾਹ ਲੈਣ ਸਮੇਂ ਸਰੀਰ ਵਿਚ ਦਾਖਲ ਹੋ ਜਾਂਦੀ ਹੈ ਕਿਉਂਕਿ ਲਹੂ ਵਿਚਲੇ ਲਾਲ ਸੈਲ ਇਸ ਗੈਸ ਨੂੰ ਆਕਸੀਜਨ ਤੋਂ ਵੀ ਤੇਜੀ ਨਾਲ ਆਪਣੇ ਵਿਚ ਸਮਾ ਲੈਂਦੇ ਹਨ ਅਤੇ ਇਹ ਫੇਫੜਿਆਂ ਵਿਚ ਵੀ ਜਮਾਂ ਹੋ ਜਾਂਦੀ ਹੈ ਅਤੇ ਲਹੂ ਵਿਚੋਂ ਆਕਸੀਜਨ ਨੂੰ ਬਾਹਰ ਕੱਢ ਕੇ ਦਿਲ ਦਿਮਾਗ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਆਕਸੀਜਨ ਦੀ ਸਪਲਾਈ ਰੋਕ ਦਿੰਦੀ ਹੈ ਇਸ ਕਰਕੇ ਹੀ ਇਸ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਨਵੇਂ ਜਨਮੇਂ ਬੱਚੇ, ਦਿਲ ਦੀ ਬਿਮਾਰੀ ਵਾਲੇ ਅਤੇ ਦਮੇਂ ਦੇ ਮਰੀਜ਼ ਇਸ ਦਾ ਸਿਕਾਰ ਬਹੁਤ ਛੇਤੀ ਹੋ ਜਾਂਦੇ ਹਨ।
ਪਿਛਲੇ ਦਿਨੀਂ ਮਾਰਚ 2014 ਵਿਚ ਬਰੈਂਪਟਨ ਵਿਚ ਫਰਨੈਸ ਖਰਾਬ ਹੋਣ ਕਰਕੇ ਘਰ ਨੂੰ ਗਰਮ ਰੱਖਣ ਲਈ ਲਿਆਂਦੇ ਗਏ ਪ੍ਰੋਪੇਨ ਹੀਟਰਾਂ ਦੇ ਚੱਲਣ ਕਰਕੇ ਘਰ ਵਿਚ ਜਮਾਂ ਹੋਈ ਕਾਰਬਨ ਮੋਨੋਅਕਸਾਈਡ ਨਾਲ ਇਕ 36 ਸਾਲ ਦਾ ਨੌਜਵਾਨ ਅਤੇ ਉਸਦੇ ਮਾਤਾ-ਪਿਤਾ ਰਾਤ ਨੂੰ ਸੁਤੇ ਪਏ ਹੀ ਘਰ ਵਿਚ ਹੀ ਮਾਰੇ ਗਏ ਸਨ ਅਤੇ ਇਹ ਕੈਨੇਡਾ ਵਿਚ 30 ਸਾਲ ਤੋਂ ਰਹਿ ਰਹੇ ਸਨ।
ਹੈਰਾਨੀ ਦੀ ਗੱਲ ਹੈ ਕਿ ਪੂਰੇ ਕੈਨੇਡਾ ਵਿਚ ਇਕ ਪ੍ਰਾਂਤ ਯੂਕਾਨ ਨੂੰ ਛੱਡ ਕੇ ਕਾਰਬਨ ਮੋਨੋਅਕਸਾਈਡ ਡੀਟੈਕਟਰ ਲਗਾਉਣੇ ਲਾਜਮੀਂ ਨਹੀਂ ਸਨ। ਹੁਣੇ ਹੀ ਉਨਟਾਰੀਓ ਵਿਚ ਇਕ ਬਿਲ ਪਾਸ ਹੋ ਗਿਆ ਹੈ, ਜਿਸ ਨਾਲ ਹੁਣ ਘਰ ਵਿਚ ਇਹ ਕਾਰਬਨ ਮੋਨੋਅਕਸਾਈਡ ਡੀਟੈਕਟਰ ਲਾਉਣੇ ਲਾਜਮੀ ਹੋ ਗਏ ਹਨ। ਇਹ ਬਿਲ ਨੂੰ ਪਾਸ ਹੋਣ ਨੂੰ ਪੰਜ ਸਾਲ ਲੱਗ ਗਏ ਕਿਉਂਕਿ ਇਹ ਇਕ ਪ੍ਰਾਈਵੇਟ ਬਿਲ ਸੀ ਅਤੇ ਇਕ ਮੈਂਬਰ ਨੇ 2008 ਵਿਚ ਉਦੋਂ ਪੇਸ਼ ਕੀਤਾ ਸੀ ਜਦੋਂ ਵੁਡਸਟਾਕ ਸਹਿਰ ਵਿਚ ਇਕ ਪੁਲਸ ਅਫਸਰ ਔਰਤ ,ਉਸਦਾ ਪਤੀ ਅਤੇ ਦੋ ਬੱਚੇ ਘਰ ਦੀ ਚਿਮਨੀ ਬੰਦ ਹੋਣ ਕਾਰਨ ਜਮਾਂ ਹੋਈ ਕਾਰਬਨ ਮੋਨੋਅਕਸਾਈਡ ਨਾਲ ਸੁਤੇ ਪਏ ਹੀ ਮਾਰੇ ਗਏ ਸਨ। ਜਦੋਂ ਅਸੀਂ ਕਾਰਬਨ ਨਾਲ ਸਬੰਧਤ ਬਾਲਣ ਨੂੰ ਹਵਾ ਦੀ ਘਾਟ ਵਾਲੇ ਥਾਂ ਤੇ ਬਾਲਦੇ ਹਾਂ ਤਾਂ ਇਹ ਅਧ ਬਲੇ ਬਾਲਣ ਦੇ ਧੂਏਂ ਵਿਚੋਂ ਪੈਦਾ ਹੁੰਦੀ ਹੈ ਜਿਵੇਂ ਅੱਧ ਜਲੀ ਲੱਕੜੀ, ਕੋਲਾ, ਪਰੋਪੇਨ, ਕੁਦਰਤੀ ਗੈਸ, ਕੈਰੋਸੀਨ ਅਤੇ ਗੈਸੋਲੀਨ ਵਿਚੋਂ ਪੈਦਾ ਹੁੰਦੀ ਹੈ। ਇਹ ਕਾਰਾਂ ਅਤੇ ਟਰੱਕਾਂ ਦੇ ਧੂਏਂ ਵਿਚੋਂ ਵੀ ਪੈਦਾ ਹੂੰਦੀ ਹੈ ਅਤੇ ਬੰਦ ਅਤੇ ਅੱਧ-ਬੰਦ ਜਗਾ ਤੇ ਜਮਾਂ ਹੋ ਜਾਂਦੀ ਹੈ ਅਜਿਹੀਆਂ ਥਾਵਾਂ ‘ਤੇ ਰਹਿੰਦੇ ਇਨਸਾਨ ਅਤੇ ਜਾਨਵਰ ਇਸ ਦੇ ਸੁੰਘਣ ਨਾਲ ਬਿਮਾਰ ਹੋ ਜਾਂਦੇ ਹਨ ਅਤੇ ਮਾਰੇ ਵੀ ਜਾਂਦੇ ਹਨ। ਇਸ ਨਾਲ ਆਮ ਤੌਰ ‘ਤੇ ਸਿਰਦਰਦ, ਸੁਸਤੀ, ਕਮਜੋਰੀ, ਉਲਟੀ ਆਉਣਾ, ਛਾਤੀ ਦਾ ਦਰਦ ਅਤੇ ਝੁੰਜਲਾਹਟ ਪੈਦਾ ਹੁੰਦੀ ਹੈ। ਇਸ ਦਾ ਪਤਾ ਲਗਾਉਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਅਜਿਹੀਆਂ ਨਿਸ਼ਾਨੀਆਂ ਤਾਂ ਹੋਰਨਾਂ ਬਿਮਾਰੀਆਂ ਵਿਚ ਵੀ ਹੁੰਦੀਆਂ ਹਨ। ਜਿਹੜੇ ਵਿਅਕਤੀ ਸੁਤੇ ਹੁੰਦੇ ਹਨ ਜਾਂ ਨਸ਼ੇ ਦੀ ਹਾਲਾਤ ਵਿਚ ਹੁੰਦੇ ਹਨ ਉਹਨਾਂ ਨੂੰ ਤਾਂ ਇਹ ਨਿਸ਼ਾਨੀਆਂ ਵੀ ਨਹੀਂ ਹੁੰਦੀਆਂ ਅਤੇ ਪਹਿਲਾਂ ਹੀ ਮੌਤ ਹੋ ਜਾਂਦੀ ਹੈ।
ਆਪਣਾ ਹੀਟਿੰਗ ਸਿਸਟਮ,ਵਾਟਰ ਹੀਟਰ ਅਤੇ ਹੋਰ ਗੈਸ ,ਤੇਲ ਜਾਂ ਕੋਲੇ ਨਾਲ ਬਲਣ ਵਾਲੇ ਯੰਤਰਾਂ ਨੂੰ ਹਮੇਸ਼ਾ ਹੀ ਨੁਕਸ-ਰਹਿਤ ਰੱਖਣ ਨਾਲ ਇਸ ਗੈਸ ਦੇ ਪੈਦਾ ਹੋਣ ਨੂੰ ਰੋਕਿਆ ਜਾ ਸਕਦਾ ਹੈ ਅਤੇ ਪੈਦਾ ਹੋਣ ਵਾਲੀ ਗੈਸ ਨੂੰ ਬਾਹਰ ਕੱਢਣ ਵਾਲੇ ਰਸਤੇ ਭਾਂਵ ਵੈਂਟ ਕਦੇ ਵੀ ਬੰਦ ਨਹੀਂ ਹੋਣ ਦੇਣੇ ਚਾਹੀਦੇ। ਕਈ ਵਾਰ ਇਹ ਰਸਤੇ ਧੂੜ, ਮਿੱਟੀ ਅਤੇ ਬਰਫ ਨਾਲ ਬੰਦ ਹੋ ਜਾਂਦੇ ਹਨ। ਕਦੇ ਵੀ ਘਰ ਦੇ ਅੰਦਰ ਪ੍ਰੋਪੇਨ ਹੀਟਰ ਨਹੀਂ ਵਰਤਣੇ ਚਾਹੀਦੇ, ਭਾਵੇਂ ਇਸ ਵਿਚੋਂ ਲਾਟਾਂ ਨਹੀੰ ਨਿਕਲਦੀਆਂ ਪਰ ਇਹ ਗੈਸ ਫੂਕਦੇ ਹਨ ਅਤੇ ਇਸ ਨਾਲ ਇਹ ਗੈਸ ਪੈਦਾ ਹੁੰਦੀ ਹੈ ਕਿਉਂਕਿ ਇਥੇ ਘਰ ਹਵਾ-ਬੰਦ ਹੋਣ ਕਰਕੇ ਹਵਾ ਦੀ ਘਾਟ ਹੋਣ ਕਾਰਨ ਇਹ ਗੈਸ ਹੌਲੀ ਹੌਲੀ ਜਮਾਂ ਹੋਣੀ ਸੁਰੂ ਹੋ ਜਾਂਦੀ ਹੈ। ਨਵੇਂ ਘਰਾਂ ਵਿਚ ਵੀ ਤਾਂ ਇਹ ਖਤਰਾ ਹੋਰ ਵੀ ਜ਼ਿਆਦਾ ਹੈ ਕਿਉਂਕਿ ਇਹ ਜ਼ਿਆਦਾ ਹਵਾ-ਬੰਦ ਹੁੰਦੇ ਹਨ। ਹਰ ਘਰ ਦੇ ਮਾਲਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗੈਸ ਦੇ ਖਤਰੇ ਬਾਰੇ ਜਾਣਕਾਰੀ ਰੱਖੇ ਕਿਉਂਕਿ ਇਹ ਹਰ ਜਿਊਂਦੀ ਜਾਨ ਦੀ ਬਹੁਤ ਛੇਤੀ ਜਾਨ ਲੈ ਲੈਂਦੀ ਹੈ। ਕਾਰਬਨ ਮੋਨੋਅਕਸਾਈਡ ਗੈਸ ਦਾ ਪਤਾ ਲਗਾਉਣ ਵਾਲੇ ਅਲਾਰਮ ਵੀ ਸੌਣ ਵਾਲੀ ਜਗ੍ਹਾ ਦੇ ਨੇੜੇ ਅਤੇ ਘਰ ਦੀ ਹਰ ਮੰਜਲ ਤੇ ਲਗਾਉਣੇ ਚਾਹੀਦੇ ਹਨ ਅਤੇ ਇਹ ਫਰਨੀਚਰ ਜਾਂ ਹੋਰ ਸਮਾਨ ਨਾਲ ਬਲਾਕ ਨਹੀਂ ਹੋਣੇ ਚਾਹੀਦੇ। ਪਰ ਉਸ ਤੋਂ ਵੀ ਪਹਿਲਾਂ ਸਾਰੇ ਯੰਤਰ ਜਿਵੇਂ ਫਰਨਿਸ,ਵਾਟਰ ਹੀਟਰ, ਫਾਇਰਪਲੇਸ ਨੂੰ ਸਹੀ ਹਾਲਤ ਵਿਚ ਰੱਖਣਾ ਬਹੁਤ ਹੀ ਲਾਜਮੀ ਹੈ ਤਾਂ ਕਿ ਇਹ ਗੈਸ ਪੈਦਾ ਹੀ ਨਾ ਹੋਵੇ। ਕਦੇ ਵੀ ਬਾਰਬੇਕਿਊ,ਹੀਟਰ ਜਾਂ ਜਨਰੇਟਰ ਘਰ ਨੂੰ ਗਰਮ ਕਰਨ ਵਾਸਤੇ ਘਰ ਦੇ ਅੰਦਰ ਨਹੀਂ ਵਰਤਣੇ ਚਾਹੀਦੇ ਕਿਉਂਕਿ ਇਹ ਯੰਤਰ ਘਰ ਦੇ ਬਾਹਰ ਹੀ ਵਰਤਣ ਵਾਸਤੇ ਡਿਜ਼ਾਈਨ ਕੀਤੇ ਗਏ ਹਨ ।
ਇਸ ਤਰ੍ਹਾਂ ਹੀ ਬੰਦ ਗਰਾਜ ਵਿਚ ਕਾਰ ਸਰਾਰਟ ਰੱਖਣ ਨਾਲ ਵੀ ਇਹ ਗੈਸ ਜਮਾਂ ਹੋ ਜਾਂਦੀ ਹੈ। ਜੇ ਕਾਰ ਦਾ ਅਗਜਾਸਟ ਸਿਸਟਮ ਜਰਾ ਜਿੰਨਾ ਵੀ ਲੀਕ ਕਰਦਾ ਹੈ ਜਾਂ ਬੰਦ ਹੀ ਹੋ ਗਿਆ ਹੈ ਤਾਂ ਕਾਰ ਵਿਚ ਵੀ ਇਹ ਗੈਸ ਜਮ੍ਹਾਂ ਹੋ ਜਾਂਦੀ ਹੈ। ਪਿਛਲੀਆਂ ਸਰਦੀਆਂ ਵਿਚ ਇਕ ਵਿਅਕਤੀ ਇਕ ਛੋਟੇ ਬੱਚੇ ਨੂੰ ਕਾਰ ਵਿਚ ਪਾ ਕੇ ਆਪ ਬਰਫ ਹਟਾਉਣ ਲੱਗ ਪਿਆ, ਕਾਰ ਦਾ ਸਲੰਸਰ ਬਰਫ ਵਿਚ ਫਸਣ ਕਰਕੇ ਬੰਦ ਹੋ ਗਿਆ ਅਤੇ ਕਾਰ ਵਿਚ ਕਾਰਬਨ ਮੋਨੋਅਕਸਾਈਡ ਜਮਾਂ ਹੋਣ ਕਰਕੇ ਬੱਚੇ ਦੀ ਕੁਝ ਚਿਰ ਵਿਚ ਹੀ ਮੌਤ ਹੋ ਗਈ ਸੀ।
ਸਮੋਕ ਡੀਟੈਕਟਰ ਤਾਂ 2006 ਤੋਂ ਲਾਉਣੇ ਲਾਜਮੀ ਹੋਣ ਕਰਕੇ ਹਰ ਘਰ ਵਿਚ ਲੱਗੇ ਹੋਏ ਹਨ ਪਰ ਇਹ ਕਾਰਬਨ ਮੋਨੋਅਕਸਾਈਡ ਡੀਟੈਕਟਰ ਬਹੁਤੇ ਘਰਾਂ ਵਿਚ ਨਹੀਂ ਵੀ ਲੱਗੇ ਹੋਏ। ਇਹ ਡੀਟੈਕਟਰ 20 ਤੋਂ 50 ਡਾਲਰ ਦੀ ਕੀਮਤ ਨਾਲ ਹੋਮ ਹਾਰਡਵੇਅਰ ਸਟੋਰਾਂ ਵਿਚ ਮਿਲ ਜਾਂਦੇ ਹਨ ਅਤੇ ਇਹ ਲਗਵਾਉਣ ਨਾਲ ਘਰ ਦੀ ਇੰਸੋਰੈਂਸ ਵੀ ਡਿਸਕਾਊਂਟ ਮਿਲਣ ਕਰਕੇ ਸਸਤੀ ਹੋ ਜਾਂਦੀ ਹੈ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਜਿਵੇ ਕਾਰ, ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ, ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਇਕੋ ਹੀ ਜਗ੍ਹਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ । ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਵੀ ਮੈਂ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਸਕਦਾ ਹਾਂ।

Check Also

ਕੁਝ ਮਨਦੀਆਂ-ਕੁਝ ਜਗ ਦੀਆਂ

ਬੋਲਬਾਵਾਬੋਲ ਸ਼ੈਰੀਦੀ’ਸ਼ਾਇਰੀ’ ਨੇ ਮੋਹੇ ਪਾਕਿਸਤਾਨੀ ਨਿੰਦਰਘੁਗਿਆਣਵੀ, 94174-21700 ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ …