Breaking News
Home / ਭਾਰਤ / ਮਰਹੂਮ ਸ੍ਰੀਦੇਵੀ ਨੂੰ ਨੈਸ਼ਨਲ ਐਵਾਰਡ ਅਤੇ ਵਿਨੋਦ ਖੰਨਾ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ

ਮਰਹੂਮ ਸ੍ਰੀਦੇਵੀ ਨੂੰ ਨੈਸ਼ਨਲ ਐਵਾਰਡ ਅਤੇ ਵਿਨੋਦ ਖੰਨਾ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ

65 ਐਵਾਰਡ ਜੇਤੂਆਂ ਨੇ ਕੀਤਾ ਸਮਾਗਮ ਦਾ ਬਾਈਕਾਟ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਧਾਨੀ ਦਿੱਲੀ ਵਿਚ 65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵੰਡ ਸਮਾਰੋਹ ਦੀ ਧੂਮ ਰਹੀ। ਸਭ ਤੋਂ ਜ਼ਿਆਦਾ ਚਰਚਾ ਮਰਹੂਮ ਸ੍ਰੀਦੇਵੀ ਨੂੰ ਲੈ ਕੇ ਹੋਈ। ਬੋਨੀ ਕਪੂਰ ਨੇ ਆਪਣੀਆਂ ਦੋਵੇਂ ਬੇਟੀਆਂ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲੋਂ ਸ੍ਰੀਦੇਵੀ ਦਾ ਨੈਸ਼ਨਲ ਐਵਾਰਡ ਹਾਸਲ ਕੀਤਾ। ਇਸ ਤੋਂ ਬਾਅਦ ਮਰਹੂਮ ਵਿਨੋਦ ਖੰਨਾ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨ ਹੋਇਆ। ਜ਼ਿਕਰਯੋਗ ਹੈ ਕਿ ਵਿਗਿਆਨ ਭਵਨ ਵਿਚ ਆਯੋਜਿਤ 65ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵੰਡ ਸਮਾਰੋਹ ਦੌਰਾਨ 2017 ਦੀਆਂ ਬਿਹਤਰ ਫਿਲਮਾਂ ਅਤੇ ਕਲਾਕਾਰਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ।
ਇਸੇ ਦੌਰਾਨ ਰਾਸ਼ਟਰੀ ਫਿਲਮ ਪੁਰਸਕਾਰ ਵੰਡ ਸਮਾਰੋਹ ਨਾਲ ਇਸ ਵਾਰ ਇਕ ਨਵਾਂ ਵਿਵਾਦ ਜੁੜ ਗਿਆ। ਕੁੱਲ 131 ਐਵਾਰਡ ਜੇਤੂਆਂ ਵਿਚੋਂ 65 ਨੇ ਵਿਰੋਧ ਕਾਰਨ ਸਮਾਰੋਹ ਵਿਚ ਹਿੱਸਾ ਨਹੀਂ ਲਿਆ। ਇਸ ਦਾ ਕਾਰਨ ਰਾਸ਼ਟਰਪਤੀ ਹੱਥੋਂ ਪੁਰਸਕਾਰ ਨਾ ਮਿਲਣਾ ਸੀ। ਕਿਉਂਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਿਆਰਾਂ-ਬਾਰ੍ਹਾਂ ਵਿਅਕਤੀਆਂ ਨੂੰ ਹੀ ਪੁਰਸਕਾਰ ਪ੍ਰਦਾਨ ਕਰਨੇ ਸਨ। ਬਾਕੀ ਦੇ ਪੁਰਸਕਾਰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਲੋਂ ਦਿੱਤੇ ਜਾਣੇ ਸਨ। ਇਹ ਗੱਲ ਪੁਰਸਕਾਰ ਜੇਤੂਆਂ ਨੂੰ ਰਾਸ ਨਹੀਂ ਆਈ।

Check Also

ਲੋਕ ਸਭਾ ‘ਚ ਵਿਰੋਧੀ ਪੱਖ ਦੇ ਹੰਗਾਮੇ ਦੌਰਾਨ ਤਿੰਨ ਤਲਾਕ ਦਾ ਨਵਾਂ ਬਿੱਲ ਪੇਸ਼

ਸਰਕਾਰ ਨੇ ਕਿਹਾ – ਜਨਤਾ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਤਿੰਨ …