Breaking News
Home / ਭਾਰਤ / ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਨੂੰ ਕਾਲਜ ਕਮੇਟੀ ਨੇ ਸਹੀ ਦੱਸਿਆ

ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਨੂੰ ਕਾਲਜ ਕਮੇਟੀ ਨੇ ਸਹੀ ਦੱਸਿਆ

ਕਿਹਾ, ਅਕਾਲੀ ਦਲ ਵਲੋਂ ਕੀਤੀ ਜਾ ਰਹੀ ਹੈ ਸਿਆਸਤ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖੇ ਜਾਣ ਨੂੰ ਕਾਲਜ ਦੀ ਗਵਰਨਿੰਗ ਬਾਡੀ ਨੇ ਸਹੀ ਠਹਿਰਾਇਆ ਹੈ। ਸੰਸਥਾ ਦੇ ਚੇਅਰਮੈਨ ਅਮਿਤਾਬ ਸਿਨ੍ਹਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਮੁੱਦੇ ਨੂੰ ਘੱਟ ਗਿਣਤੀਆਂ ਨਾਲ ਜੋੜ ਕੇ ਸਿਆਸਤ ਕੀਤੀ ਜਾ ਰਹੀ ਹੈ। ਸਿਨ੍ਹਾ ਨੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਵੀ ਆਲੋਚਨਾ ਕੀਤੀ। ਚੇਤੇ ਰਹੇ ਕਿ ਜਾਵੜੇਕਰ ਨੇ ਕਿਹਾ ਸੀ ਕਿ ਕਾਲਜ ਦਾ ਨਾਂ ਬਦਲਿਆ ਨਹੀਂ ਜਾ ਸਕਦਾ। ਸਿਨ੍ਹਾ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਦਰਦ ਸਮਝਦੇ ਹਨ ਪਰ ਕਾਲਜ ਦਾ ਨਾਂ ਕਾਲਜ ਦੇ ਫਾਇਦੇ ਲਈ ਹੀ ਬਦਲਿਆ ਗਿਆ ਹੈ। ਇਹ ਕਾਨੂੰਨੀ ਤੇ ਨੈਤਿਕ ਤੌਰ ‘ਤੇ ਦੋਵੇਂ ਤਰ੍ਹਾਂ ਲੋੜੀਂਦਾ ਸੀ।

Check Also

ਪ੍ਰਿਅੰਕਾ ਵਲੋਂ ਨਰਿੰਦਰ ਮੋਦੀ ਖਿਲਾਫ ਚੋਣ ਲੜਨ ਦੇ ਚਰਚੇ

ਨਵੀਂ ਦਿੱਲੀ/ਬਿਊਰੋ ਨਿਊਜ਼ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜੀ ਹੋਈ ਹੈ ਕਿ ਕਾਂਗਰਸ ਦੀ ਜਨਰਲ …