Breaking News
Home / ਮੁੱਖ ਲੇਖ / ਇਰਾਕ ‘ਚ ਮਾਰੇ ਗਏ 39 ਭਾਰਤੀਆਂ ਸਬੰਧੀਵਿਦੇਸ਼ਰਾਜਮੰਤਰੀ ਦੇ ਬਿਆਨ ਦੇ ਪ੍ਰਸੰਗ ‘ਚ

ਇਰਾਕ ‘ਚ ਮਾਰੇ ਗਏ 39 ਭਾਰਤੀਆਂ ਸਬੰਧੀਵਿਦੇਸ਼ਰਾਜਮੰਤਰੀ ਦੇ ਬਿਆਨ ਦੇ ਪ੍ਰਸੰਗ ‘ਚ

ਭਾਰਤੀਆਂ ਦੇ ਗ਼ੈਰ-ਕਾਨੂੰਨੀਪਰਵਾਸਦਾਸਵਾਲ
ਤਲਵਿੰਦਰ ਸਿੰਘ ਬੁੱਟਰ
ਇਰਾਕ ‘ਚ ਲਗਭਗ ਚਾਰਸਾਲਪਹਿਲਾਂ ‘ਆਈ.ਐਸ.ਆਈ.ਐਸ.’ ਵਲੋਂ ਅਗਵਾਕੀਤੇ 39 ਭਾਰਤੀਕਾਮਿਆਂ ਦੀ ਮੌਤ ਨਿਹਾਇਤ ਦੁਖਦਾਈ ਘਟਨਾਹੈ।ਮ੍ਰਿਤਕ 39 ਭਾਰਤੀਆਂ ‘ਚੋਂ 27 ਪੰਜਾਬਨਾਲਅਤੇ ਬਾਕੀਹਿਮਾਚਲ, ਬਿਹਾਰਅਤੇ ਪੱਛਮੀ ਬੰਗਾਲਨਾਲਸਬੰਧਤਸਨ। ਇਹ ਸਾਰੇ ਨੌਜਵਾਨ ਕਾਮੇ ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਨਇਰਾਕ ‘ਚ ਮਜ਼ਦੂਰੀਕਰਨ ਗਏ ਆਪਣੇ ਪਰਿਵਾਰਾਂ ਦੇ ਇਕੋ-ਇਕ ਕਮਾਊ ਜੀਅ ਸਨ।ਭਾਵੇਂਕਿ ਮ੍ਰਿਤਕਭਾਰਤੀਆਂ ਦੇ ਪਰਿਵਾਰਾਂ ਨੂੰ ਭਾਰਤਸਰਕਾਰਵਲੋਂ ਆਰਥਿਕਸਹਾਇਤਾਅਤੇ ਪੰਜਾਬਸਰਕਾਰਵਲੋਂ ਨੌਕਰੀਆਂ ਦੇਣਦਾਵੀਐਲਾਨਕੀਤਾ ਗਿਆ ਹੈ ਪਰਇਨ੍ਹਾਂ ਮ੍ਰਿਤਕਭਾਰਤੀਆਂ ਦੇ ਪਰਿਵਾਰਾਂ ‘ਤੇ ਜੋ ਕਹਿਰਢਹਿਆ ਹੈ, ਨਾ ਤਾਂ ਉਸ ਨੂੰ ਬਿਆਨਕੀਤਾ ਜਾ ਸਕਦਾਅਤੇ ਨਾ ਹੀ ਉਸ ਦੀਪੂਰਤੀਕੀਤੀ ਜਾ ਸਕਦੀਹੈ।ਇਨ੍ਹਾਂ ਭਾਰਤੀਕਾਮਿਆਂ ਦੀਆਂ ਮ੍ਰਿਤਕਦੇਹਾਂ ਵਤਨ ਪੁੱਜਣ ਵੇਲੇ ਵਿਦੇਸ਼ਰਾਜਮੰਤਰੀਵੀ.ਕੇ. ਸਿੰਘ ਦਾ ਇਕ ਬਿਆਨਵਿਵਾਦਦਾਵਿਸ਼ਾਬਣ ਗਿਆ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ 39 ਭਾਰਤੀਕਾਨੂੰਨੀਤਰੀਕੇ ਨਾਲਵਿਦੇਸ਼ ਗਏ ਹੁੰਦੇ ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ। ਅਜਿਹੇ ਵੇਲੇ, ਜਦੋਂ ਪਿਛਲੇ ਚਾਰਸਾਲਾਂ ਤੋਂ ਵਿਦੇਸ਼ ‘ਚ ਕਮਾਈਕਰਨ ਗਏ ਆਪਣੇ ਇਕਲੌਤੇ ਪੁੱਤਰ, ਪਤੀ, ਭਰਾ ਜਾਂ ਪਿਤਾਦੀਹੋਣੀਬਾਰੇ ਅਨਿਸ਼ਚਿਤਤਾਵਿਚ ਜੀਅ ਰਹੇ ਇਨ੍ਹਾਂ ਦੇ ਪਰਿਵਾਰਕ ਜੀਆਂ ਲਈ’ਅਚਿੰਤੇ ਬਾਜ਼’ ਟੁੱਟ ਕੇ ਪੈ ਗਏ ਹਨ, ਉਦੋਂ ਦੇਸ਼ ਦੇ ਵਿਦੇਸ਼ਰਾਜਮੰਤਰੀਵਲੋਂ ਅਢੁੱਕਵੀਂ ਬਿਆਨਬਾਜ਼ੀਕਰਨਾਮੰਦਭਾਗੀ ਆਖੀ ਜਾ ਸਕਦੀਹੈ।ਨਿਰਸੰਦੇਹ ਅਜਿਹੇ ਬਿਆਨ ਦੇ ਨਾਲਸਾਡੇ ਦੇਸ਼ਦੀਆਂ ਸਰਕਾਰਾਂ ਦੀਆਪਣੇ ਪੜ੍ਹੇ-ਲਿਖੇ, ਹੁਨਰਮੰਦਨਾਗਰਿਕਾਂ ਨੂੰ ਮੁਲਕਅੰਦਰ ਰੁਜ਼ਗਾਰਨਾ ਦੇ ਸਕਣਦੀਅਸਫਲਤਾ ਨੂੰ ਲੁਕਾਇਆ ਨਹੀਂ ਜਾ ਸਕਦਾ, ਜਿਸ ਦੇ ਸਿੱਟੇ ਵਜੋਂ ਲੱਖਾਂ ਭਾਰਤੀਨਾਗਰਿਕ ਠੱਗ ਟਰੈਵਲਏਜੰਟਾਂ ਦੇ ਧੱਕੇ ਚੜ੍ਹ ਕੇ, ਆਪਣੀਆਂ ਜਾਨਾਂ ਜੋਖ਼ਮਵਿਚਪਾ ਕੇ ਰੁਜ਼ਗਾਰਲਈਬਾਹਰਲੇ ਮੁਲਕਾਂ ਵਿਚਜਾਣਲਈਮਜਬੂਰ ਹੁੰਦੇ ਹਨ। ਉਂਜ ਰੁਜ਼ਗਾਰਖ਼ਾਤਰਪਰਵਾਸਕਰਨਦਾਸਿਲਸਿਲਾਸ਼ਾਇਦ ਉਦੋਂ ਤੋਂ ਹੀ ਚੱਲਿਆ ਆ ਰਿਹਾ ਹੈ, ਜਦੋਂ ਤੋਂ ਇਸ ਸ੍ਰਿਸ਼ਟੀਦੀਰਚਨਾ ਹੋਈ ਹੈ। ਅਜੋਕੇ ਸਮੇਂ ਵਿਚਵੀਗ਼ਰੀਬਅਤੇ ਵਿਕਾਸਸ਼ੀਲਦੇਸ਼ਾਂ ਦੇ ਲੋਕਾਂ ਵਲੋਂ ਰੁਜ਼ਗਾਰਖ਼ਾਤਰਅਮੀਰਅਤੇ ਪੱਛਮੀ ਮੁਲਕਾਂ ਵਿਚਪਰਵਾਸਕਰਨਦਾਸਿਲਸਿਲਾਬਾ-ਦਸਤੂਰਜਾਰੀਹੈ। ਇਸ ਸਿਲਸਿਲੇ ਦੌਰਾਨ ਗ਼ਰੀਬੀ, ਬੇਰੁਜ਼ਗਾਰੀ, ਦੇਸ਼ਦੀ ਜ਼ਰਜ਼ਰਵਿਵਸਥਾਅਤੇ ਪਰਿਵਾਰਕ ਤੰਗੀਆਂ-ਤੁਰਸ਼ੀਆਂ ਦੇ ਝੰਬੇ ਲੋਕਜਾਨਾਂ ਜ਼ੋਖ਼ਮਵਿਚ ਪਾਉਣ ਵਾਲੇ ਖ਼ਤਰੇ ਮੁੱਲ ਲੈ ਕੇ ਵੀ ਚੰਗੇ ਮੁਲਕਾਂ ਵਿਚਪਰਵਾਸਕਰਨ ਤੋਂ ਝਿਜਕਦੇ ਨਹੀਂ।ਸਾਲ 2016 ਦੀ ਸੰਯੁਕਤ ਰਾਸ਼ਟਰਦੀ ਇਕ ਰਿਪੋਰਟ ਅਨੁਸਾਰ ਜੀਵਨਨਿਰਬਾਹਲਈਪਰਵਾਸਕਰਨਵਾਲੇ ਲੋਕਾਂ ਵਿਚਸਭ ਤੋਂ ਪਹਿਲਾਨੰਬਰਭਾਰਤੀਆਂ ਦਾਹੈ।ਭਾਰਤਵਿਚੋਂ ਦੂਜੇ ਸੂਬਿਆਂ ਦੀਨਿਸਬਤ ਖੁਸ਼ਹਾਲ ਹੋਣ ਦੇ ਬਾਵਜੂਦਪੰਜਾਬੀਆਂ ‘ਚ ਪਰਵਾਸਕਰਨਦਾ ਰੁਝਾਨ ਕਾਫ਼ੀਜ਼ਿਆਦਾਹੈ।ਪੰਜਾਬਦੀਆਰਥਿਕਤਾ ਮੁੱਖ ਤੌਰ ‘ਤੇ ਖੇਤੀਬਾੜੀ’ਤੇ ਨਿਰਭਰ ਹੈ, ਜਿਉਂ-ਜਿਉਂ ਪੰਜਾਬੀਆਂ ‘ਚ ਜ਼ਮੀਨਾਂ ਦੀਵੰਡ ਹੁੰਦੀ ਗਈ ਤਾਂ ਜ਼ਮੀਨੀਜੋਤਾਂ ਘੱਟ ਜਾਣਕਾਰਨਪੰਜਾਬੀਆਂ ਵਿਚਪਰਵਾਸਕਰਨਦਾ ਰੁਝਾਨ ਤੇਜ਼ੀ ਨਾਲਵਧਿਆਹੈ।
ਪੱਛਮੀ ਮੁਲਕਾਂ ਵਿਚਕਾਨੂੰਨੀਤਰੀਕਿਆਂ ਨਾਲਪਰਵਾਸਕਰਨ ਦੇ ਮੌਕੇ ਘੱਟ ਹੋਣਅਤੇ ਪ੍ਰਕਿਰਿਆਕਾਫ਼ੀ ਔਖੀ ਹੋਣਕਾਰਨ, ਬੇਰੁਜ਼ਗਾਰੀਅਤੇ ਬੇਕਾਰੀ ਦੇ ਝੰਬੇ ਨੌਜਵਾਨ ਗ਼ੈਰ-ਕਾਨੂੰਨੀਤਰੀਕਿਆਂ ਨਾਲਜਾਨਾਂ ਜ਼ੋਖ਼ਮਵਿਚਪਾ ਕੇ, ਪੱਛਮੀ ਮੁਲਕਾਂ ਵਿਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਚਲੇ ਜਾਂਦੇ ਹਨ।’ਯੂਨਾਈਟਿਡਨੇਸ਼ਨਆਫ਼ਿਸਆਨ ਡਰੱਗਜ਼ ਐਂਡਕਰਾਈਮ’ਦੀ ਇਕ ਰਿਪੋਰਟ ਅਨੁਸਾਰ ਪੰਜਾਬਵਿਚੋਂ ਹਰਸਾਲ 20 ਹਜ਼ਾਰ ਤੋਂ ਵੱਧ ਵਿਅਕਤੀਸਿਰਫ਼ਗ਼ੈਰ-ਕਾਨੂੰਨੀਤਰੀਕੇ ਨਾਲ ਹੀ ਪਰਵਾਸਕਰਦੇ ਹਨ, ਜਿਸ ਦੇ ਲਈ ਉਹ ਪੱਛਮੀ ਮੁਲਕਾਂ ਲਈ 10 ਤੋਂ 30 ਲੱਖ ਰੁਪਏ ਤੱਕ ਏਜੰਟਾਂ ਨੂੰ ਦੇ ਦਿੰਦੇ ਹਨ। ਬਹੁਤ ਸਾਰੇ ਨੌਜਵਾਨ ਅਮਰੀਕਾ, ਕੈਨੇਡਾਅਤੇ ਇਟਲੀਵਰਗੇ ਮੁਲਕਾਂ ਦੀ ਸਰਹੱਦ ਪਾਰਕਰਦਿਆਂ ਹੀ ਫੜੇ ਜਾਂਦੇ ਹਨਅਤੇ ਸਾਲਾਂ-ਬੱਧੀ ਜੇਲ੍ਹਾਂ ਵਿਚਨਰਕਦੀ ਜ਼ਿੰਦਗੀਜਿਊਣਲਈਮਜਬੂਰ ਹੁੰਦੇ ਹਨ।
ਗ਼ਰੀਬਪਰਿਵਾਰਾਂ ਦੇ ਮੁੰਡੇ-ਕੁੜੀਆਂ ਜ਼ਿਆਦਾਤਰਅਰਬਅਤੇ ਖਾੜੀ ਮੁਲਕਾਂ ‘ਚ ਭੇਜਣਵਾਲੇ ਗ਼ੈਰ-ਕਾਨੂੰਨੀਟਰੈਵਲਏਜੰਟਾਂ ਦੇ ਧੋਖੇ ਦਾਸ਼ਿਕਾਰ ਹੋ ਰਹੇ ਹਨ।ਪਿਛਲੇ ਸਮੇਂ ਦੌਰਾਨ ਅਰਬ ਮੁਲਕਾਂ ਵਿਚ ਬਹੁਤ ਸਾਰੀਆਂ ਭਾਰਤੀ ਔਰਤਾਂ ਦੇ ਬੰਧੂਆਮਜ਼ਦੂਰਾਂ ਵਾਲੀਹਾਲਤਵਿਚ ਜ਼ਿੰਦਗੀ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੀਆਂ ਭਾਰਤੀ ਜਾਂ ਪੰਜਾਬੀ ਔਰਤਾਂ ਨੂੰ ਵੀਟਰੈਵਲਏਜੰਟਾਂ ਵਲੋਂ ਝੂਠੇ ਸਬਜ਼ਬਾਗ਼ਵਿਖਾਉਂਦਿਆਂ ਮੋਟੇ ਪੈਸੇ ਲੈ ਕੇ ਵਿਦੇਸ਼ਭੇਜਿਆਜਾਂਦਾਹੈ।ਧੋਖੇਬਾਜ਼ ਟਰੈਵਲਏਜੰਟ ਕਈ ਵਾਰ ਪੱਛਮੀ ਜਾਂ ਚੰਗੇ ਅਰਬ ਮੁਲਕਾਂ ‘ਚ ਭੇਜਣ ਦੇ ਨਾਂਅ’ਤੇ ਠੱਗ ਕੇ ਬੇਰੁਜ਼ਗਾਰ ਮੁੰਡੇ-ਕੁੜੀਆਂ ਨੂੰ ਅੱਤਵਾਦੀ ਹਿੰਸਾ ‘ਚ ਸੜ-ਬਲਰਹੇ ਅਰਬ ਮੁਲਕਾਂ ਵਿਚਵੀ ਮੌਤ ਦੇ ਮੂੰਹ ‘ਚ ਧਕੇਲਦਿੰਦੇ ਹਨ।ਗ਼ੈਰ-ਕਾਨੂੰਨੀਟਰੈਵਲਏਜੰਟਾਂ ਸਦਕਾ ਹੀ ਪਿਛਲੇ ਸਮੇਂ ਦੌਰਾਨ ਮਾਲਟਾਕਿਸ਼ਤੀਕਾਂਡਵਰਗੇ ਭਿਆਨਕ ਦੁਖਾਂਤ ਵਾਪਰੇ; ਜਿਸ ਦੌਰਾਨ ਦਸੰਬਰ 1996 ‘ਚ ਸਮੁੰਦਰੀ ਰਸਤੇ ਇਟਲੀ ਜਾ ਰਹੇ 170 ਪੰਜਾਬੀਆਂ ਸਮੇਤਭਾਰਤ, ਸ੍ਰੀਲੰਕਾ ਤੇ ਪਾਕਿਸਤਾਨ ਦੇ ਕਰੀਬ 300 ਨੌਜਵਾਨ ਕਿਸ਼ਤੀਪਲਟਜਾਣਕਾਰਨ ਸਮੁੰਦਰ ਵਿਚ ਡੁੱਬ ਕੇ ਮਾਰੇ ਗਏ ਸਨ। ਜਨਵਰੀ 2016 ‘ਚ ਸਮੁੰਦਰੀਰਸਤੇ ਗ਼ੈਰ-ਕਾਨੂੰਨੀਤਰੀਕੇ ਅਮਰੀਕਾ ਜਾ ਰਹੇ ਨੌਜਵਾਨਾਂ ਦੀਪਨਾਮਾ ‘ਚ ਕਿਸ਼ਤੀਪਲਟਜਾਣਨਾਲ ਦੋ ਦਰਜਨ ਦੇ ਕਰੀਬਪੰਜਾਬੀਮਾਰੇ ਗਏ ਸਨ। ਇਕ ਅੰਕੜੇ ਅਨੁਸਾਰ ਸਾਲ 2013-2016 ਦੌਰਾਨ, ਤਿੰਨਸਾਲਵਿਚ ਹੀ ਵਿਦੇਸ਼ਾਂ ‘ਚ 2100 ਤੋਂ ਵੱਧ ਭਾਰਤੀ ਕਿਸੇ ਨਾ ਕਿਸੇ ਹਾਦਸੇ ‘ਚ ਮਾਰੇ ਗਏ ਸਨ।
ਜਿੱਥੋਂ ਤੱਕ ਕਾਨੂੰਨੀਤਰੀਕਿਆਂ ਨਾਲਭਾਰਤੀਆਂ ਦੇ ਪਰਵਾਸਦਾਮਸਲਾ ਹੈ, ਇਸ ਸਬੰਧੀਵੀਸਰਕਾਰਕੋਲ ਕੋਈ ਠੋਸ ਤੇ ਢੁੱਕਵੀਂ ਨੀਤੀਨਹੀਂ ਹੈ।ਜੇਕਰਪੰਜਾਬਦੀ ਹੀ ਗੱਲ ਕਰੀਏ ਤਾਂ ਸੂਬਾਸਰਕਾਰਵਲੋਂ ਸਾਲ 2012 ‘ਚ ‘ਮਨੁੱਖੀ ਤਸਕਰੀਰੋਕੂਕਾਨੂੰਨ’ਅਤੇ ਬਾਅਦਵਿਚ ਕੁਝ ਕਾਨੂੰਨੀਸੋਧਾਂ ਕਰਕੇ 2014 ‘ਚ ‘ਟਰੈਵਲਰੈਗੂਲੇਸ਼ਨਐਕਟ’ਬਣਾਇਆ ਗਿਆ, ਪਰ ਇਸ ਦੇ ਬਾਵਜੂਦਸਰਕਾਰਗ਼ੈਰ-ਕਾਨੂੰਨੀਟਰੈਵਲਏਜੰਟਾਂ ਦੀ ਲੁੱਟ ਨੂੰ ਬੰਦਨਹੀਂ ਕਰ ਸਕੀ। ਅਸਲੀਅਤ ਇਹ ਹੈ ਕਿ ਪੰਜਾਬ ਦੇ ਛੋਟੇ-ਵੱਡੇ ਸ਼ਹਿਰਾਂ, ਕਸਬਿਆਂ ਵਿਚਗ਼ੈਰ-ਕਾਨੂੰਨੀਟਰੈਵਲਏਜੰਟਅਤੇ ਉਨ੍ਹਾਂ ਦੇ ਅੱਗੋਂ ਕਰਿੰਦੇ ਆਮ ਹੀ ਮਿਲਜਾਂਦੇ ਹਨ, ਜਿਹੜੇ ਨੌਜਵਾਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ਼ਵਿਖਾ ਕੇ ਗ਼ੈਰ-ਕਾਨੂੰਨੀਤਰੀਕਿਆਂ ਨਾਲਵਿਦੇਸ਼ਭੇਜਣਲਈ ਮਨੁੱਖੀ ਤਸਕਰਾਂ ਦੀ ਇਕ ਕੜੀਵਜੋਂ ਕੰਮਕਰਦੇ ਹਨ।ਇਰਾਕ ‘ਚ 39 ਭਾਰਤੀਆਂ ਦੇ ਦੁਖਾਂਤ ਤੋਂ ਬਾਅਦਭਾਰਤੀਵਿਦੇਸ਼ਮੰਤਰਾਲੇ ਵਲੋਂ ਗ਼ੈਰ-ਕਾਨੂੰਨੀਏਜੰਟਾਂ ਦੇ ਨਸ਼ਰਕੀਤੇ ਵੇਰਵੇ ਅਨੁਸਾਰ ਦੇਸ਼ਭਰ ‘ਚ 520 ਗ਼ੈਰ-ਕਾਨੂੰਨੀਟਰੈਵਲਏਜੰਟਹਨ, ਜਿਨ੍ਹਾਂ ਵਿਚੋਂ 82 ਪੰਜਾਬਵਿਚਹਨ। ਕੇਂਦਰਸਰਕਾਰ ਦੇ ਅੰਕੜਿਆਂ ਮੁਤਾਬਕ ਹੀ ਪੰਜਾਬਗ਼ੈਰ-ਕਾਨੂੰਨੀਟਰੈਵਲਏਜੰਟਾਂ ਦੇ ਮਾਮਲੇ ‘ਚ ਦੇਸ਼ ‘ਚ ਤੀਜੇ ਨੰਬਰ’ਤੇ ਹੈ।
ਪੰਜਾਬਸਰਕਾਰ ਦੇ ‘ਪੰਜਾਬਟਰੈਵਲਪ੍ਰੋਫੈਸ਼ਨਲਰੈਗੂਲੇਸ਼ਨਐਕਟ 2012’ ਅਨੁਸਾਰ ਹਰੇਕਟਰੈਵਲਏਜੰਟਲਈਰਜਿਸਟ੍ਰੇਸ਼ਨਲਾਜ਼ਮੀ ਹੈ। ਪੰਜਾਬ ‘ਚ ਹੁਣ ਤੱਕ ਸਿਰਫ਼ 1180 ਟਰੈਵਲਏਜੰਟ ਹੀ ਰਜਿਸਟਰਡਹਨ। ਇਕ ਗ਼ੈਰ-ਸਰਕਾਰੀਅੰਕੜੇ ਅਨੁਸਾਰ ਪੰਜਾਬਭਰ ‘ਚ 19 ਹਜ਼ਾਰ ਤੋਂ ਵਧੇਰੇ ਗ਼ੈਰ-ਕਾਨੂੰਨੀਟਰੈਵਲਏਜੰਟਅਤੇ ਕਬੂਤਰਬਾਜ਼ ਹਨ, ਜੋ ਲੋਕਾਂ ਨੂੰ ਵਿਦੇਸ਼ਜਾਣ ਦੇ ਸੁਪਨੇ ਵਿਖਾ ਕੇ ਠੱਗਦੇ ਹਨ। ਗੱਲ ਭਾਵੇਂ ਇਰਾਕ ‘ਚ ਮਾਰੇ ਗਏ 39 ਭਾਰਤੀਆਂ ਦੀਹੋਵੇ, ਭਾਵੇਂ ਮਾਲਟਾਕਾਂਡ ਤੇ ਭਾਵੇਂ ਪਨਾਮਾਕਿਸ਼ਤੀਕਾਂਡਦੀ, ਇਨ੍ਹਾਂ ਦੇ ਪੀੜਤਾਂ ਨੂੰ ਹੀ ‘ਗ਼ੈਰ-ਕਾਨੂੰਨੀਤਰੀਕੇ ਵਿਦੇਸ਼ਜਾਣ ਦੇ ਦੋਸ਼ੀਠਹਿਰਾ ਕੇ’ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਥਾਂ ਸਾਡੀਆਂ ਸਰਕਾਰਾਂ ਨੂੰ ਆਪਣੀਆਂ ਨੀਤੀਆਂ ਅਤੇ ਵਿਵਸਥਾ’ਤੇ ਨਜ਼ਰਸਾਨੀਕਰਨਦੀਲੋੜ ਹੈ, ਜਿਨ੍ਹਾਂ ਦੀਅਸਫਲਤਾਸਦਕਾਸਾਡੇ ਹੁਨਰਮੰਦ ਨੌਜਵਾਨ ਹੱਸਦੇ-ਵੱਸਦੇ ਪਰਿਵਾਰਾਂ ਨੂੰ ਛੱਡ ਕੇ ਮੌਤ ਦੇ ਮੂੰਹਵਿਚੋਂ ਲੰਘ ਕੇ ਵਿਦੇਸ਼ਜਾਣਲਈਮਜਬੂਰ ਹੁੰਦੇ ਹਨ। ਬੇਸ਼ੱਕ ਵੱਧਦੀ ਵੱਸੋਂ ਕਾਰਨਹਰੇਕ ਨੂੰ ਸਰਕਾਰੀ ਨੌਕਰੀ ਨਹੀਂ ਮਿਲਸਕਦੀਪਰ ਇਸ ਦੇ ਬਾਵਜੂਦਜੇਕਰਸਰਕਾਰਆਪਣੇ ਫ਼ਰਜ਼ ਪਛਾਣੇ ਤਾਂ ਸਾਡੇ ਦੇਸ਼ ‘ਚ ਅਣਗਿਣਤਰਵਾਇਤੀ ਕਿੱਤਿਆਂ, ਦਸਤਕਾਰੀਅਤੇ ਸਵੈ-ਰੁਜ਼ਗਾਰ ਦੇ ਵਸੀਲਿਆਂ ਨੂੰ ਉਤਸ਼ਾਹਿਤ ਕਰਕੇ ਹਰੇਕਨਾਗਰਿਕ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾਹੈ।ਪਰਸਰਕਾਰਾਂ ਤਾਂ ਆਪਣੇ ਤਮਾਮ ਅਸਾਸੇ ਵੇਚ-ਵੱਟ ਕੇ ਨਾਗਰਿਕਾਂ ਦੀਆਂ ਬੁਨਿਆਦੀ ਲੋੜਾਂ ‘ਰੋਟੀ, ਕੱਪੜਾ ਅਤੇ ਮਕਾਨ’ ਤੱਕ ਦਾਦਾਰੋਮਦਾਰ ਨਿੱਜੀ ਸਰਮਾਏਦਾਰਕੰਪਨੀਆਂ ਹਵਾਲੇ ਕਰਰਹੀਆਂ ਹਨ, ਜਿਨ੍ਹਾਂ ਦਾਮਕਸਦਸਿਰਫ਼ ਤੇ ਸਿਰਫ਼ ਮੁਨਾਫ਼ਾ ਕਮਾਉਣਾ ਹੈ।ਨਤੀਜੇ ਵਜੋਂ ਮਨੁੱਖ ਦੀਆਂ ਬੁਨਿਆਦੀ ਲੋੜਾਂ ਮਹਿੰਗੀਆਂ ਅਤੇ ਉਜ਼ਰਤਾਂ ਦਿਨੋਂ-ਦਿਨਸਸਤੀਆਂ ਹੋ ਰਹੀਆਂ ਹਨ।
ਰਾਜਨੀਤਕਵਰਗ ਦੀ ਸੋਚ ‘ਚ ਕੇਵਲਵੋਟ ਹੀ ਨਹੀਂ ਬਲਕਿਦੇਸ਼ਦਾ ਭਵਿੱਖ ਵੀਹੋਣਾਚਾਹੀਦਾਹੈ।ਹੁਨਰਮੰਦ ਨੌਜਵਾਨਾਂ ਦੀਆਪਣੇ ਦੇਸ਼ ‘ਚ ਕਦਰਹੋਣੀਚਾਹੀਦੀ ਹੈ ਤਾਂ ਜੋ ਉਨ੍ਹਾਂ ਦੀਆਂ ਸੇਵਾਵਾਂ ਦੂਜੇ ਦੇਸ਼ਾਂ ਦੀਬਜਾਏ ਆਪਣੇ ਦੇਸ਼ਦੀ ਤਰੱਕੀ ਅਤੇ ਆਰਥਿਕਸੰਪੂਰਨਤਾ ਦੇ ਕੰਮ ਆਉਣ। ਦੇਸ਼ਵਿਚ ਅਜਿਹਾ ਮਾਹੌਲ ਅਤੇ ਰਾਜਨੀਤਕਢਾਂਚਾ ਉਸਾਰਨ ਦੀਲੋੜ ਹੈ, ਜਿਸ ਵਿਚਆਮਲੋਕਾਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਦੀ ਆਸ ਹੋਵੇ। ਨੌਜਵਾਨਾਂ ਨੂੰ ਵੀਵਿਦੇਸ਼ਾਂ ਦੀ ਚਕਾਚੌਂਧ ਦੇ ਸੁਪਨਿਆਂ ਅਤੇ ਲਾਲਸਾਵਾਂ ਬਦਲੇ ਆਪਣੀਆਂ ਜਾਨਾਂ ਖ਼ਤਰੇ ‘ਚ ਪਾ ਕੇ ਪਰਦੇਸਜਾਣਦੀ ਥਾਂ ਆਪਣੇ ਵਤਨਦੀਧਰਤੀ’ਤੇ ਰਹਿ ਕੇ ਮਿਹਨਤਕਰਦਿਆਂ ਆਪਣੇ ਦੇਸ਼ ਦੇ ਆਰਥਿਕ, ਰਾਜਨੀਤਕਅਤੇ ਸਮਾਜਿਕ ਸੁਧਾਰ ਵਿਚਆਪਣਾ ਯੋਗਦਾਨ ਪਾਉਣ ਨੂੰ ਤਰਜੀਹਦੇਣੀਚਾਹੀਦੀਹੈ।

Check Also

ਸੱਭਿਅਕ ਹੁਲਾਸ ਦੀ ਲਖਾਇਕ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। …