Home / ਪੰਜਾਬ / ਹੁਣ ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ ਮਿਲੀ ਧਮਕੀ

ਹੁਣ ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਨੂੰ ਮਿਲੀ ਧਮਕੀ

ਇਕ ਲੱਖ ਰੁਪਏ ਦੀ ਮੰਗੀ ਫਿਰੌਤੀ
ਮੋਹਾਲੀ/ਬਿਊਰੋ ਨਿਊਜ਼
ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਫਿਰੌਤੀ ਮੰਗੇ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਬਲਕਾਰ ਸਿੱਧੂ ਤੋਂ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਇਹ ਵੀ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ ‘ਤੇ ਅਸ਼ਲੀਲ ਸਮੱਗਰੀ ਪਾ ਦਿੱਤੀ ਜਾਵੇਗੀ।
ਬਲਕਾਰ ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਦੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਮੋਬਾਇਲ ‘ਤੇ ਫੋਨ ਆਇਆ ਅਤੇ ਉਸ ਦੇ ਫੇਸਬੁੱਕ ਅਕਾਊਂਟ ਨੂੰ ਹੈਕ ਕਰ ਲਿਆ ਗਿਆ। ਨਾਲ ਹੀ ਕਿਹਾ ਗਿਆ ਜੇਕਰ ਉਸ ਨੇ ਬਚਣਾ ਹੈ ਤਾਂ ਇਕ ਲੱਖ ਰੁਪਏ ਦੇਣੇ ਪੈਣਗੇ। ਫੋਨ ਕਰਨ ਵਾਲੇ ਨੇ ਇਹ ਵੀ ਧਮਕੀ ਦਿੱਤੀ ਜੇਕਰ ਉਸ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਬਲਕਾਰ ਸਿੱਧੂ ਦੀ ਫੇਸਬੁੱਕ ‘ਤੇ ਅਸ਼ਲੀਲ ਮੈਸਜ ਪਾ ਦੇਵੇਗਾ, ਜਿਸ ਕਾਰਨ ਉਸ ਦਾ ਸਾਰਾ ਭਵਿੱਖ ਖਰਾਬ ਹੋ ਜਾਵੇਗਾ।ઠ ਇਸ ਸਬੰਧੀ ਬਲਕਾਰ ਸਿੱਧੂ ਨੇ ਸਟੇਟ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਹੈ।

Check Also

ਫੂਲਕਾ ਆਪਣੇ ਸਟੈਂਡ ‘ਤੇ ਕਾਇਮ

ਸਪੀਕਰ ਨੂੰ ਮਿਲ ਕੇ ਫਿਰ ਸੌਂਪਿਆ ਆਪਣਾ ਅਸਤੀਫਾ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਵਿਧਾਇਕ …