Breaking News
Home / ਪੰਜਾਬ / ਮੰਤਰੀ ਮੰਡਲ ‘ਚ ਵਾਧੇ ਤੋਂ ਨਰਾਜ਼ ਵਿਧਾਇਕ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ

ਮੰਤਰੀ ਮੰਡਲ ‘ਚ ਵਾਧੇ ਤੋਂ ਨਰਾਜ਼ ਵਿਧਾਇਕ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ

ਸੁਨੀਲ ਜਾਖੜ ਨੇ ਕਿਹਾ, ਕੈਪਟਨ ਕਰਨਗੇ ਵਿਧਾਇਕਾਂ ਦੀ ਨਰਾਜ਼ਗੀ ਦੂਰ
ਚੰਡੀਗੜ੍ਹ/ਬਿਊਰੋ ਨਿਊਜ਼
ਮੰਤਰੀ ਮੰਡਲ ਦੇ ਵਿਸਥਾਰ ਮਗਰੋਂ ਕਾਂਗਰਸ ਵਿੱਚ ਪੈਦਾ ਹੋਇਆ ਵਿਵਾਦ ਦਿੱਲੀ ਪਹੁੰਚ ਗਿਆ ਹੈ। ਨਾਰਾਜ਼ ਦਲਿਤ ਤੇ ਓਬੀਸੀ ਵਿਧਾਇਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਪਹੁੰਚ ਗਏ । ਇਸ ਬਾਰੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਵਿਧਾਇਕ ਵਿਸ਼ੇਸ਼ ਤੌਰ ‘ਤੇ ਰਾਹੁਲ ਗਾਂਧੀ ਨੂੰ ਮਿਲਣ ਨਹੀਂ ਗਏ। ਉਨ੍ਹਾਂ ਨੇ ਕਿਹਾ ਵਿਧਾਇਕਾਂ ‘ਚ ਨਰਾਜ਼ਗੀ ਨਹੀਂ ਨਿਰਾਸ਼ਾ ਜ਼ਰੂਰ ਹੈ। ਜਾਖੜ ਨੇ ਕਿਹਾ, ਕੈਪਟਨ ਵਿਧਾਇਕਾਂ ਦੀ ਨਿਰਾਸ਼ਾ ਦੂਰ ਕਰਨ ਲਈ ਹਰ ਕਦਮ ਚੁੱਕ ਰਹੇ ਹਨ।” ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਰਾਹੁਲ ਬਨਾਮ ਕੈਪਟਨ ਕੁਝ ਵੀ ਨਹੀਂ ਹੈ। ਸਭ ਪਾਰਟੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਮਰਜ਼ੀ ਨਾਲ ਸਭ ਕੁਝ ਹੋਇਆ ਹੈ। ਚੇਤੇ ਰਹੇ ਕਿ ਨਰਾਜ਼ ਵਿਧਾਇਕਾਂ ਸੰਗਤ ਸਿੰਘ ਗਿਲਜੀਆਂ, ਨੱਥੂ ਅਤੇ ਸੁਰਜੀਤ ਸਿੰਘ ਧੀਮਾਨ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਵੀ ਦੇ ਦਿੱਤੇ ਸਨ।

Check Also

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਨੂੰ ਲੈ ਕੇ ਬਰਗਾੜੀ ਮੋਰਚੇ ਵਲੋਂ 20 ਅਪ੍ਰੈਲ ਨੂੰ ਧਰਨੇ ਦਾ ਐਲਾਨ

ਬਰਨਾਲਾ/ਬਿਊਰੋ ਨਿਊਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ …