Breaking News
Home / ਪੰਜਾਬ / ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ

ਲੁਧਿਆਣਾ ਦੀ ਪੂਜਾ ਜੋਸ਼ੀ ਪਹਿਲੇ, ਲੁਧਿਆਣਾ ਦਾ ਹੀ ਵਿਵੇਕ ਰਾਜਪੂਤ ਦੂਜੇ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਜਸਨੂਰ ਕੌਰ ਤੀਜੇ ਸਥਾਨ ‘ਤੇ ਰਹੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਏ ਗਏ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਇਸ ਵਾਰ ਵੀ ਪਹਿਲਾਂ ਵਾਂਗ ਲੜਕੀਆਂ ਨੇ ਬਾਜ਼ੀ ਮਾਰੀ ਹੈ। ਇਸ ਵਾਰ ਲੜਕੀਆਂ ਦੀ ਪਾਸ ਪ੍ਰਤੀਸ਼ਤ 76.43 ਰਹੀ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਾ 57.86 ਰਹੀ। ਲੁਧਿਆਣਾ ਦੀ ਹੋਣਹਾਰ ਧੀ ਪੂਜਾ ਜੋਸ਼ੀ 98 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿਚ ਪਹਿਲੇ ਸਥਾਨ ‘ਤੇ ਰਹੀ ਹੈ, ਜਦਕਿ ਲੁਧਿਆਣਾ ਦਾ ਹੀ ਵਿਵੇਕ ਰਾਜਪੂਤ 97.55 ਫੀਸਦੀ ਅੰਕਾਂ ਨਾਲ ਦੂਜੇ ਸਥਾਨ ‘ਤੇ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਧੀ ਜਸਨੂਰ ਕੌਰ 97.33 ਫੀਸਦੀ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ‘ਤੇ ਰਹੀ ਹੈ।ઠ ਸਪੋਰਟਸ ਕੋਟੇ ਵਿਚ ਵੀ ਪੰਜਾਬ ਦੀਆਂ ਧੀਆਂ ਦਾ ਹੀ ਦਬਦਬਾ ਰਿਹਾ ਹੈ। ਪਹਿਲੇ ਸਥਾਨ ‘ਤੇ ਲੁਧਿਆਣਾ ਦੀ ਪ੍ਰਾਚੀ ਗੌੜ, ਦੂਜੇ ‘ਤੇ ਵੀ ਲੁਧਿਆਣਾ ਦੀ ਪੁਸ਼ਪਿੰਦਰ ਕੌਰ ਜਦਕਿ ਫਰੀਦਕੋਟ ਦੀ ਮਨਦੀਪ ਕੌਰ ਤੀਜੇ ਸਥਾਨ ‘ਤੇ ਰਹੀ ਹੈ।

Check Also

ਬਿਆਸ ਦਰਿਆ ‘ਚ ਲੱਖਾਂ ਮੱਛੀਆਂ ਮਰਨ ਦਾ ਮਾਮਲਾ

ਕੀੜੀ ਅਫ਼ਗਾਨਾ ਮਿੱਲ ਬੰਦ, ਮਿਲ ਦਾ ਸੀਰਾ ਪਾਣੀ ‘ਚ ਮਿਲਣ ਕਰਕੇ ਹੋਈ ਘਟਨਾ ਚੰਡੀਗੜ੍ਹ/ਬਿਊਰੋ ਨਿਊਜ਼ …