Breaking News
Home / ਕੈਨੇਡਾ / ਬਰੈਂਪਟਨ ਦੇ ਕੇਵਿਨ ਰਾਮਕਿਸੂਨ ਨੂੰ ਮਿਲਿਆ 2018 ਵਿਕਟਮ ਸਰਵਿਸਿਜ਼ ਐਵਾਰਡ ਆਫ ਡਿਸਟਿੰਕਸ਼ਨ : ਵਿੱਕ ਢਿੱਲੋਂ

ਬਰੈਂਪਟਨ ਦੇ ਕੇਵਿਨ ਰਾਮਕਿਸੂਨ ਨੂੰ ਮਿਲਿਆ 2018 ਵਿਕਟਮ ਸਰਵਿਸਿਜ਼ ਐਵਾਰਡ ਆਫ ਡਿਸਟਿੰਕਸ਼ਨ : ਵਿੱਕ ਢਿੱਲੋਂ

ਬਰੈਂਪਟਨ : ਐਮਪੀਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਨੇ ਸੂਬੇ ਵਿਚੋਂ 20 ਸ਼ਾਨਦਾਰ ਵਿਅਕਤੀਆਂ ਨੂੰ ਪੀੜਤਾਂ ਦੀ ਸਹਾਇਤਾ ਕਰਨ ਵਿਚ ਯੋਗਦਾਨ ਪਾਉਣ ਲਈ ਅਟਾਰਨੀ ਜਨਰਲ ਵੱਲੋਂ ਉਹਨਾਂ ਨੂੰ ਵਿਕਟਮ ਸਰਵਿਸਸ ਐਵਾਰਡ ਨਾਲ ਸਨਮਾਨਿਆ ਗਿਆ। ਬਰੈਂਪਟਨ ਦੇ ਕੇਵਿਨ ਰਾਮਕਿਸੂਨ ਨੂੰ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਇਸ ਐਵਾਰਡ ਨਾਲ ਸਨਮਾਨਿਆ ਗਿਆ। ਕੇਵਿਨ ਪਿਛਲੇ 4 ਸਾਲਾਂ ਤੋਂ ਵਿਕਟਮ ਸਰਵਸਿਸ ਆਫ ਪੀਲ ਸੰਸਥਾ ਨਾਲ ਦਿਲੋਂ ਵਲੰਟੀਅਰ ਕਰ ਰਿਹੇ ਹਨ। ਉਹਨਾਂ ਨੇ ਇਸ ਸਮੇਂ ਦੌਰਾਨ ਬਹੁਤ ਸਾਰੇ ਅਪਰਾਧ ਦੇ ਸ਼ਿਕਾਰ ਲੋਕਾਂ ਦੀ ਮਦਦ ਕੀਤੀ। ਇਸ ਭੁਮਿਕਾ ਵਿਚ ਕੇਵਿਨ ਮੇਨੇਜਮੈਂਟ, ਸਟਾਫ ਅਤੇ ਸੰਕਟ ਦੇ ਜਵਾਬਦੇਹਾਂ ਨਾਲ ਇਕਜੁੱਟ ਹੋ ਕੇ ਲੋਕਾਂ ਦੀ ਮਦਦ ਕਰਦਾ ਹੈ। ਉਸਦੇ ਲਈ ਕਿਸੇ ਦੇ ਸਥਿਤੀ ਵਿਚ ਆਪਣੇ ਕਲਾਇੰਟ ਅਤੇ ਆਪਣੀ ਟੀਮ ਦੀ ਸੁਰੱਖਿਆ ਸੱਭ ਤੋਂ ਉੱਤਮ ਹੁੰਦੀ ਹੈ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਇਸ ਐਵਾਰਡ ਦੇ ਪ੍ਰਾਪਤ ਕਰਤਾਵਾਂ ਨੇ ਅਪਰਾਧ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਵਿਚ ਮਿਸਾਲੀ ਹਿੰਮਤ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਹੈ। ਮੈਂ ਉਹਨਾਂ ਦੀ ਪ੍ਰਤੀਬੱਧਤਾ ਦਾ ਧੰਨਵਾਦੀ ਹਾਂ। ਸਾਡੀ ਸਰਕਾਰ ਅਪਰਾਧ ਦੇ ਸ਼ਿਕਾਰ ਪੀੜਤਾਂ ਲਈ ਹਮੇਸ਼ਾ ਹੀ ਪ੍ਰਤੀਬਧਤਾ ਨਾਲ ਕੰਮ ਕਰਦੀ ਹੈ।

Check Also

ਕਮਿਊਨਿਸਟ ਪਾਰਟੀ ਆਫ ਕੈਨੇਡਾ ਵਲੋਂ ਡੱਗ ਫੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਬਰੈਂਪਟਨ ‘ਚ ਮੁਜ਼ਾਹਰਾ

ਬਰੈਂਪਟਨ/ਬਿਊਰੋ ਨਿਊਜ਼ : ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਡੱਗ ਫ਼ੋਰਡ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ਼ …