Breaking News
Home / ਦੁਨੀਆ / ਰਾਜ ਗਰੇਵਾਲ ਬਰੈਂਪਟਨ ਈਸਟ ਰਾਈਡਿੰਗ ਐਸੋਸੀਏਸ਼ਨ ਦੇ ਫੰਡ ਰੇਜਿੰਗ ਗਾਲਾ ‘ਚ ਵਿਸ਼ੇਸ਼ ਮਹਿਮਾਨ ਬਣੇ

ਰਾਜ ਗਰੇਵਾਲ ਬਰੈਂਪਟਨ ਈਸਟ ਰਾਈਡਿੰਗ ਐਸੋਸੀਏਸ਼ਨ ਦੇ ਫੰਡ ਰੇਜਿੰਗ ਗਾਲਾ ‘ਚ ਵਿਸ਼ੇਸ਼ ਮਹਿਮਾਨ ਬਣੇ

ਬਰੈਪਟਨ : ਬਰੈਂਪਟਨ ਈਸਟ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਨੇ ਪਿਛਲੇ ਦਿਨੀਂ ਫੰਡ ਰੇਜਿੰਗ ਗਾਲਾ ਆਯੋਜਿਤ ਕੀਤਾ ਗਿਆ, ਜਿਸ ਵਿਚ ਬਰੈਂਪਟਨ ਈਸਟ ਤੋਂ ਐਮ ਪੀ ਰਾਜ ਗਰੇਵਾਲ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ।
ਚਾਂਦਨੀ ਬੈਂਕੁਇਟ ਹਾਲ ਵਿਚ ਆਯੋਜਿਤ ਪ੍ਰੋਗਰਾਮ ਵਿਚ 1200 ਤੋਂ ਜ਼ਿਆਦਾ ਮਹਿਮਾਨ ਸ਼ਾਮਲ ਸਨ ਅਤੇ ਕਈ ਸਥਾਨਕ ਮਹਿਮਾਨ ਵੀ ਸ਼ਾਮਲ ਹੋਏ, ਜਿਨ੍ਹਾਂ ਵਿਚ ਐਮਪੀ ਰੂਬੀ ਸਹੋਤਾ, ਐਮਪੀ ਸੋਨੀਆ ਸਿੱਧੂ, ਕਾਊਂਸਲਰ ਗੁਰਪ੍ਰੀਤ ਢਿੱਲੋਂ, ਕਾਊਂਸਲਰ ਪੈਟ ਫੋਰਟੀਨੀ, ਕਾਊਂਸਲਰ ਮਾਰਟਿਨ ਮੇਡੀਰਿਓਸ, ਐਮਪੀਪੀ ਉਮੀਦਵਾਰ ਪਰਮਿੰਦਰ ਸਿੰਘ, ਸੁਖਵੰਤ ਠੇਠੀ ਅਤੇ ਈਟੋਬੀਕੋਕ ਸਕੂਲ ਟਰੱਸਟੀ ਅਵਤਾਰ ਮਿਨਹਾਸ ਸ਼ਾਮਲ ਸਨ। ਸ਼ਾਮ ਨੂੰ ਰਾਗਾ ਮਿਊਜ਼ਿਕ ਸਕੂਲ ਅਤੇ ਭੰਗੜਾ ਟੀਮ ਸ਼ਾਨ ਪੰਜਾਬ ਦੀ ਨੇ ਆਪਣੀ ਪੇਸ਼ਕਾਰੀ ਦਿੱਤੀ। ਰਾਗਾ ਦੇ ਕਲਾਕਾਰਾਂ ਨੇ ਸਿਤਾਰ ਅਤੇ ਤਬਲਾ ਵਾਦਕਾਂ ਨਾਲ ਸੰਗੀਤ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ‘ਤੇ ਗਰੇਵਾਲ ਨੇ ਕਿਹਾ ਕਿ ਮੈਂ ਬਰੈਂਪਟਨ ਈਸਟ ਰਾਈਡਿੰਗ ਐਸੋਸੀਏਸ਼ਨ ਦੀ ਮਿਹਨਤ ਅਤੇ ਸਮਰਪਣ ਭਾਵਨਾ ਪ੍ਰਤੀ ਧੰਨਵਾਦੀ ਹਾਂ। ਏਨੀ ਵੱਡੀ ਸੰਖਿਆ ਵਿਚ ਮਹਿਮਾਨਾਂ ਨੂੰ ਦੇਖ ਕੇ ਮੈਨੂੰ ਕਾਫੀ ਸਕੂਨ ਮਿਲ ਰਿਹਾ ਹੈ ਅਤੇ ਨੌਜਵਾਨ ਵੀ ਵੱਡੀ ਸੰਖਿਆ ਵਿਚ ਆਏ ਹਨ। ਉਨ੍ਹਾਂ ਨੇ ਸਾਰੀਆਂ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਕਹਿਣਾ ਚਾਹੁੰਦਾ ਹਾਂ ਕਿ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ ਅਤੇ ਤੁਹਾਡੇ ਵਿਚੋਂ ਕੋਈ ਵੀ ਮੇਰੇ ਨਾਲ ਕਦੀ ਵੀ ਸੰਪਰਕ ਕਰ ਸਕਦਾ ਹੈ।

Check Also

ਹੈਰੀ ਸੰਧੂ ਏਨਾਹੀਮ ‘ਚ ਪਹਿਲੇ ਅਮਰੀਕਨ ਸਿੱਖ ਮੇਅਰ ਚੁਣੇ ਗਏ

ਕੈਲੀਫੋਰਨੀਆ : ਦੱਖਣੀ ਕੈਲੀਫੋਰਨੀਆ ਵਿਚ ਪੈਂਦੇ ਏਨਾਹੀਮ ਸ਼ਹਿਰ ਨੇ ਉਸ ਵੇਲੇ ਇਤਿਹਾਸ ਸਿਰਜਿਆ ਜਦੋਂ ਪਹਿਲੀ …