Breaking News
Home / ਪੰਜਾਬ / ਬਾਦਲਾਂ ਨੂੰ ਟੱਕਰ ਦੇਵੇਗੀ ਨਵੀਂ ਜਥੇਬੰਦੀ ‘ਪੰਥਕ ਅਕਾਲੀ ਲਹਿਰ’

ਬਾਦਲਾਂ ਨੂੰ ਟੱਕਰ ਦੇਵੇਗੀ ਨਵੀਂ ਜਥੇਬੰਦੀ ‘ਪੰਥਕ ਅਕਾਲੀ ਲਹਿਰ’

ਭਾਈ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਬਣਾਈ ਨਵੀਂ ਜਥੇਬੰਦੀ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਪੰਥਕ ਹਸਤੀ ਬਾਬਾ ਸਰਬਜੋਤ ਸਿੰਘ ਬੇਦੀ ਨੇ ਨਵੀਂ ਪੰਥਕ ਜਥੇਬੰਦੀ ‘ਪੰਥਕ ਅਕਾਲੀ ਲਹਿਰ’ ਬਣਾਈ ਹੈ। ਇਹ ਜਥੇਬੰਦੀ ਧਾਰਮਿਕ ਫਰੰਟ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਟੱਕਰ ਦੇਵੇਗੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜੇਗੀ। ਇਸ ਸਬੰਧੀ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਹੇਠਲੇ ਪੱਧਰ ਤੋਂ ਜਥੇਬੰਦੀ ਨੂੰ ਕਾਮਯਾਬ ਕਰਨਗੇ। ਉਨ੍ਹਾਂ ਕਿਹਾ ਕਿ ਐੱਸ ਜੀ ਪੀ ਸੀ ‘ਤੇ ਬਾਦਲ ਪਰਿਵਾਰ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਿਆ ਹੈ ਜਿਸ ਨੂੰ ਖਤਮ ਕਰਨ ਲਈ ਪੰਥਕ ਹਸਤੀਆਂ ਨੂੰ ਇਕੱਠਾ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਥਕ ਅਕਾਲੀ ਲਹਿਰ ਉਸ ਹਰ ਸ਼ਖ਼ਸ ਦੀ ਸਹਾਇਤਾ ਲਵੇਗੀ ਜੋ ਪੰਥ ਨਾਲ ਹਮਦਰਦੀ ਰੱਖਦਾ ਹੈ ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਵਿੱਚ ਕਿਉਂ ਨਾ ਹੋਵੇ । ਇਸ ਮੌਕੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਪੰਥਕ ਹਸਤੀਆਂ ਅਤੇ ਪੰਥਕ ਧਿਰਾਂ ਨੂੰ ਇਕ ਵਾਰ ਫਿਰ ਤੋਂ ਹੰਭਲਾ ਮਾਰਨ ਦੀ ਲੋੜ ਹੈ।

Check Also

ਹੁਸ਼ਿਆਰਪੁਰ ਦੇ ਕਸਬਾ ਟਾਂਡਾ ‘ਚ ਦਹਿਸ਼ਤ ਦਾ ਮਾਹੌਲ

ਕੱਲ੍ਹ ਦਿਨ ਦਿਹਾੜੇ ਐਨ ਆਰ ਆਈ ਮਹਿਲਾ ਦਾ ਕਤਲ, ਰਾਤ ਨੂੰ ਕੋਆਪ੍ਰੇਟਿਵ ਬੈਂਕ ਲੁੱਟੀ ਟਾਂਡਾ/ਬਿਊਰੋ …