Breaking News
Home / ਪੰਜਾਬ / ਨਹੀਂ ਰੁਕ ਰਿਹਾ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ

ਨਹੀਂ ਰੁਕ ਰਿਹਾ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ

ਕਰਜ਼ੇ ਦੀ ਤੰਗੀ ਕਰਕੇ ਕਿਸਾਨ ਨੇ ਬੱਸ ਵਿਚੋਂ ਛਾਲ ਮਾਰ ਕੇ ਕੀਤੀ ਖੁਦਕਸ਼ੀ
ਬਰਨਾਲਾ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਕੁਝ ਹੱਦ ਤੱਕ ਕਰਜ਼ੇ ਮਾਫ ਕੀਤੇ ਜਾ ਰਹੇ ਹਨ। ਫਿਰ ਵੀ ਕਿਸਾਨਾਂ ਦੀ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਅੱਜ ਖੁਦਕੁਸ਼ੀ ਦਾ ਇਕ ਨਵਾਂ ਤਰੀਕੇ ਸਾਹਮਣੇ ਆਇਆ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜਕੇ ਕਲਾਂ ਦੇ ਇੱਕ ਕਿਸਾਨ ਵੱਲੋਂ ਆਰਥਿਕ ਤੰਗੀ ਕਾਰਨ ਚਲਦੀ ਬੱਸ ਵਿਚੋਂ ਛਾਲ ਮਾਰ ਕੇ ਖੁਦਕਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੇਵਾ ਸਿੰਘ ਵਾਸੀ ਰੂੜਕੇ ਕਲਾਂ ਕੰਮਕਾਰ ਲਈ ਬੱਸ ਰਾਹੀਂ ਹੰਡਿਆਇਆ ਨੂੰ ਜਾ ਰਿਹਾ ਸੀ, ਜਿਸਨੇ ਆਰਥਿਕ ਤੰਗੀ ਦੇ ਬੋਝ ਕਰਕੇ ਚਲਦੀ ਬੱਸ ਵਿੱਚੋ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਹੈ। ਪੁਲਿਸ ਨੇ ਕਿਸਾਨ ਦੀ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਪੈਣ ਲੱਗਾ ਹੋਰ ਖਿਲਾਰਾ

16 ਆਗੂਆਂ ਨੇ ਡਾ. ਬਲਬੀਰ ਸਿੰਘ ਦੀ ਕਾਰਜਸ਼ੈਲੀ ਵਿਰੁੱਧ ਦਿੱਤੇ ਅਸਤੀਫ਼ੇ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ …