Breaking News
Home / ਪੰਜਾਬ / ਕੈਪਟਨ ਦੀ ਗੈਰਹਾਜ਼ਰੀ ‘ਚ ਹੋਇਆ ਸੰਗਰੂਰ ‘ਚ ਕਰਜ਼ਾ ਮਾਫੀ ਸਮਾਗਮ

ਕੈਪਟਨ ਦੀ ਗੈਰਹਾਜ਼ਰੀ ‘ਚ ਹੋਇਆ ਸੰਗਰੂਰ ‘ਚ ਕਰਜ਼ਾ ਮਾਫੀ ਸਮਾਗਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਨਰਾਜ਼ ਹੋਏ ਜਾਖੜ ਸਮਾਗਮ ‘ਚ ਪਹੁੰਚੇ
ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਰਾਮਪੁਰਾ ਦੀ ਦਾਣਾ ਮੰਡੀ ਵਿਚ ਪੰਜਾਬ ਸਰਕਾਰ ਵੱਲੋਂ ਕਰਜ਼ਾ ਮਾਫੀ ਦੀ ਚੌਥੀ ਕਿਸ਼ਤ ਜਾਰੀ ਕਰਨ ਦਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕੈਪਟਨ ਅਮਰਿੰਦਰ ਦੀ ਗੈਰਹਾਜ਼ਰੀ ‘ਚ ਹੋਇਆ। ਕੈਪਟਨ ਅਮਰਿੰਦਰ ਕੋਲੋਂ ਨਰਾਜ਼ ਹੋਏ ਸੁਨੀਲ ਜਾਖੜ ਸਮਾਗਮ ਵਿਚ ਜ਼ਰੂਰ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ‘ਚ ਆਈ ਖਰਾਬ ਕਾਰਨ ਮੁੱਖ ਮੰਤਰੀ ਸਮਾਗਮ ਵਿਚ ਨਹੀਂ ਪਹੁੰਚ ਸਕੇ। ਇਸ ਕਰਜ਼ਾ ਮਾਫੀ ਦੇ ਸਮਾਗਮ ਵਿਚ ਸੰਗਰੂਰ, ਪਟਿਆਲਾ, ਬਰਨਾਲਾ, ਫਤਹਿਗੜ੍ਹ ਸਾਹਿਬ, ਮੋਹਾਲੀ ਅਤੇ ਰੂਪਨਗਰ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਗਏ ਸੁਨੀਲ ਜਾਖੜ ਨੂੰ ਕੈਪਟਨ ਦੇ ਸੁਰੱਖਿਆ ਮੁਲਾਜ਼ਮਾਂ ਨੇ ਕੋਈ ਅਹਿਮੀਅਤ ਨਹੀਂ ਦਿੱਤੀ ਸੀ ਤੇ ਜਾਖੜ ਨਰਾਜ਼ ਹੋ ਕੇ ਵਾਪਸ ਪਰਤ ਆਏ ਸਨ। ਸੁਰੱਖਿਆ ਮੁਲਾਜ਼ਮਾਂ ਨੇ ਜਾਖੜ ਕੋਲੋਂ ਫੋਨ ਵੀ ਜਮ੍ਹਾ ਕਰਵਾ ਲਿਆ ਤੇ ਉਡੀਕ ਕਰਨ ਤੋਂ ਬਾਅਦ ਵੀ ਕੋਈ ਹੁੰਗਾਰਾ ਨਹੀਂ ਮਿਲਿਆ ਸੀ। ਮੁੱਖ ਮੰਤਰੀ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਡਿਊਟੀ ਜਾਖੜ ਨੂੰ ਮਨਾਉਣ ਲਈ ਲਗਾਈ, ਪਰ ਜਾਖੜ ਨੇ ਆਪਣਾ ਫੋਨ ਬੰਦ ਕਰ ਲਿਆ ਸੀ। ਹੁਣ ਕੈਪਟਨ ਨੇ ਸੁਨੀਲ ਜਾਖੜ ਦਾ ਗੁੱਸਾ ਫੋਨ ਕਰਕੇ ਠੰਡਾ ਕਰ ਦਿੱਤਾ ਹੈ।

Check Also

ਪਾਕਿਸਤਾਨ ‘ਚ ਨਿਕਾਹ ਕਰਾਉਣ ਵਾਲੀ ਕਿਰਨ ਦਾ ਸਹੁਰਾ ਪਰਿਵਾਰ ਨਮੋਸ਼ੀ ‘ਚ ਘਿਰਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਕੀਤੀ ਅਪੀਲ, ਕਿ ਕਿਰਨ ਬਾਲਾ …