Breaking News
Home / ਕੈਨੇਡਾ / ਪੀਲ ਪੁਲਿਸ ਨੇ ਇਕ ਪੰਜਾਬੀ ‘ਤੇ ਲਾਏ ਕਾਰ ਚੋਰੀ ਦੇ ਇਲਜ਼ਾਮ

ਪੀਲ ਪੁਲਿਸ ਨੇ ਇਕ ਪੰਜਾਬੀ ‘ਤੇ ਲਾਏ ਕਾਰ ਚੋਰੀ ਦੇ ਇਲਜ਼ਾਮ

ਬਰੈਂਪਟਨ : ਪੀਲ ਰੀਜ਼ਨਲ ਪੁਲਿਸ ਨੇ ਬਰੈਂਪਟਨ ਦੇ ਯਾਦਵਿੰਦਰ ਸਿੰਘ ਵਿਰੁੱਧ ਕਾਰ ਚੋਰੀ ਦੇ ਇਲਜ਼ਾਮ ਲਾਏ ਹਨ, ਜੋ ਚੋਰੀ ਦੀ ਕਾਰ ਵਿਚ ਫਰਾਰ ਹੋਣ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਯਾਦਵਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਅਫਸਰਾਂ ਨੇ ਮੈਕਲਾਫਲਿਨ ਰੋਡ ਨੌਰਥ ਤੇ ਵਿਲੀਅਮਜ਼ ਪਾਰਕਵੇਅ ਇਲਾਕੇ ਵਿਚ ਇਕ ਚੋਰੀ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਇਵਰ ਫਰਾਰ ਹੋ ਗਿਆ ਤੇ ਅੱਗੇ ਜਾ ਕੇ ਇਕ ਹੋਰ ਗੱਡੀ ਨਾਲ ਟੱਕਰ ਹੋ ਗਈ। ਯਾਦਵਿੰਦਰ ਸਿੰਘ ਵਿਰੁੱਧ ਚੋਰੀ ਦੀ ਕਾਰ ਰੱਖਣ ਤੇ ਪੁਲਿਸ ਤੋਂ ਫਰਾਰ ਹੋਣ ਦੇ ਦੋਸ਼ ਦਰਜ ਕੀਤੇ ਗਏ ਹਨ।

Check Also

ਐਮਪੀਪੀ ਦੀਪਕ ਆਨੰਦ ਨੇ ਦੂਜੀ ਮਿਸੀਸਾਗਾ ਮਾਲਟਨ ਯੂਥ ਕਾਊਂਸਿਲ ਦਾ ਸਮਰਥਨ ਕੀਤਾ

ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਅਤੇ ਮਿਸੀਸਾਗਾ-ਮਾਲਟਨ ਯੂਥ ਕੌਂਸਲ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ ਨੂੰ …