Breaking News
Home / ਪੰਜਾਬ / ਲਾਫਟਰ ਸ਼ੋਅ ‘ਚ ਸਿੱਧੂ ਦੀ ਐਂਟਰੀ ਨੇ ਸਿਆਸਤ ਮਘਾਈ

ਲਾਫਟਰ ਸ਼ੋਅ ‘ਚ ਸਿੱਧੂ ਦੀ ਐਂਟਰੀ ਨੇ ਸਿਆਸਤ ਮਘਾਈ

ਚੰਡੀਗੜ੍ਹ : ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਲਾਫਟਰ ਸ਼ੋਅ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਐਂਟਰੀ ‘ਤੇ ਪੰਜਾਬ ਵਿਚ ਸਿਆਸਤ ਫ਼ਿਰ ਭਖ ਗਈ। ਵਿਧਾਨ ਸਭਾ ਸੈਸ਼ਨ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੂ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ, ਲੀਡਰਾਂ ਦਾ ਕੰਮ ਲਾਫਟਰ ਸ਼ੋਅ ਕਰਨਾ ਨਹੀਂ ਹੁੰਦਾ, ਨੇਤਾ ਦਾ ਇੱਕ ਆਪਣਾ ਰੁੱਤਬਾ ਹੁੰਦਾ ਤੇ ਉਸ ਸਟੇਟਸ ‘ਤੇ ਲੀਡਰ ਨੂੰ ਖਰਾ ਉਤਰਨਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਜਾਂ ਤਾਂ ਉਹ ਰਾਜਨੀਤੀ ਕਰਨ ਲੈਣ ਜਾਂ ਤਾਂ ਲਾਫਟਰ ਸ਼ੋਅ ਹੀ ਕਰਨ। ਦੂਜੇ ਪਾਸੇ ਨਵਜੋਤ ਸਿੱਧੂ ਨੇ ਆਪਣੇ ‘ਤੇ ਉੱਠੇ ਸਵਾਲਾਂ ਦਾ ਜਵਾਬ ઠਦਿੰਦਿਆਂ ਸ਼ੋਅ ਵਿਚ ਐਂਟਰੀ ਨੂੰ ਹੱਕ ਹਲਾਲ ਦੀ ਕਮਾਈ ਦੱਸਿਆ ਤੇ ਕਿਹਾ ਕਿ ਉਹ ਆਪਣੀ ਡਿਉਟੀ ਪ੍ਰਤੀ ਇਮਾਨਦਾਰ ਨੇ ਰਾਤ ਕਪਿਲ ਦਾ ਸ਼ੋਅ ਖਤਮ ਹੋਣ ਤੋਂ ਬਾਅਦ ਸਵੇਰੇ 8 ਵਜੇ ਵਿਧਾਨ ਸਭਾ ਪਹੁੰਚ ਜਾਂਦੇ ਹਨ।
ਸਿੱਧੂ ਦੇ ਕਾਮੇਡੀ ਸ਼ੋਅ ‘ਚ ਜਾਣ ਨਾਲ ਕੈਪਟਨ ਨੂੰ ਕੋਈ ਨਰਾਜ਼ਗੀ ਨਹੀਂ
ਕਿਹਾ, ਕਾਮੇਡੀ ਸ਼ੋਅ ‘ਚ ਜਾਣਾ ਕੋਈ ਗਲਤ ਨਹੀਂ
ਚੰਡੀਗੜ੍ਹ : ਕਾਮੇਡੀਅਨ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਫ਼ੈਮਿਲੀ ਟਾਈਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਤੌਰ ਸਪੈਸ਼ਲ ਗੈਸਟ ਨਜ਼ਰ ਆਉਣਗੇ। ਇਸ ਮੁੱਦੇ ‘ਤੇ ਵਿਰੋਧੀਆਂ ਦੀ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਸਿੱਧੂ ਦੇ ਪੱਖ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਮੇਡੀ ਸ਼ੋਅ ਨਵਜੋਤ ਸਿੱਧੂ ਦੀ ਦਾਲ ਰੋਟੀ ਹੈ ਉਹ ਕਿਉਂ ਇਸ ਨੂੰ ਬੰਦ ਕਰਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਕਾਮੇਡੀ ਸ਼ੋਅ ਕਰਨ ਵਿੱਚ ਕੁਝ ਗ਼ਲਤ ਨਹੀਂ। ਮੰਤਰੀ ਬਣ ਕੇ ਕੋਈ ਆਪਣਾ ਕੰਮ ਨਹੀਂ ਛੱਡ ਦੇਵੇਗਾ, ਚਾਹੇ ਕੋਈ ਕਾਰੋਬਾਰੀ ਹੋਵੇ ਜਾਂ ਅਦਾਕਾਰ, ਉਹ ਆਪਣਾ ਕੰਮ ਕਰ ਰਹੇ ਹਨ, ਇਸ ਵਿੱਚ ਗ਼ਲਤ ਕੀ ਹੈ? ਲੰਘੇ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਿੱਧੂ ਦੇ ਕਾਮੇਡੀ ਸ਼ੋਅ ਵਿਚ ਜਾਣ ਨੂੰ ਲੈ ਕੇ ਨੁਕਤਾਚੀਨੀ ਕੀਤੀ ਸੀ ਅਤੇ ਕਿਹਾ ਸੀ ਕਿ ਸਿੱਧੂ ਜਾਂ ਰਾਜਨੀਤੀ ਕਰੇ ਜਾਂ ਫਿਰ ਕਾਮੇਡੀ ਸ਼ੋਅ ਹੀ ਕਰ ਲਵੇ।

Check Also

ਸਿੱਖ ਸੰਗਠਨ ਤੇ ਗੁਰਦੁਆਰਾ ਕਮੇਟੀਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰਜਿਸਟ੍ਰੇਸ਼ਨ ਕਰਵਾਉਣ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਕੀਤੇ ਨਿਰਦੇਸ਼ ਅੰਮ੍ਰਿਤਸਰ : …