Breaking News
Home / ਭਾਰਤ / ਜਗਦੀਸ਼ ਟਾਈਟਲਰ ਖ਼ਿਲਾਫ਼ ਹੋਰ ਵੀਡੀਓਜ਼ ਆਏ ਸਾਹਮਣੇ

ਜਗਦੀਸ਼ ਟਾਈਟਲਰ ਖ਼ਿਲਾਫ਼ ਹੋਰ ਵੀਡੀਓਜ਼ ਆਏ ਸਾਹਮਣੇ

ਮਨਜੀਤ ਸਿੰਘ ਜੀਕੇ ਨੇ ਪਹਿਲਾਂ ਵੀ ਟਾਈਟਲਰ ਖਿਲਾਫ 5 ਵੀਡੀਓ ਕੀਤੇ ਸਨ ਜਾਰੀ
ਨਵੀਂ ਦਿਲੀ/ਬਿਊਰੋ ਨਿਊਜ਼ : ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਖ਼ਿਲਾਫ਼ 5 ਵੀਡੀਓ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਵਾਲੇ ਵਿਅਕਤੀ ਨੇ ਹੁਣ ਦਾਅਵਾ ਕੀਤਾ ਹੈ ਕਿ ਟਾਈਟਲਰ ਨਾਲ ਸਬੰਧਤ ਇਹ ਵੀਡੀਓ ਪੂਰੀ ਤਰ੍ਹਾਂ ਸੱਚੀਆਂ ਹਨ ਅਤੇ ਪੈਨ ਡਰਾਈਵ ਵਿੱਚ ਇਸ ਵਾਰ ਆਈਆਂ 5 ਵੀਡੀਓਜ਼ ਵਿੱਚ ਟਾਈਟਲਰ ਦੇ ਨਾਲ ਗੱਲਬਾਤ ਕਰ ਰਿਹਾ ਵਿਅਕਤੀ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ। ਇਹ ਦਿੱਲੀ ਦਾ ਵਪਾਰੀ ਰਵਿੰਦਰ ਸਿੰਘ ਚੌਹਾਨ ਦੱਸਿਆ ਜਾਂਦਾ ਹੈ। ਇਸ ਮਸਲੇ ਨੂੰ ਲੈ ਕੇ ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਹੈ ਕਿ ਉਹ ਵਿਅਕਤੀ ਠੀਕ ਸਮਾਂ ਆਉਣ ਉੱਤੇ ਇਸ ਵੀਡੀਓ ਦੀ ਲਗਪਗ ਇਕ ਘੰਟੇ ਦੀ ਅਸਲੀ ਫੁਟੇਜ ਨੂੰ ਲੈ ਕੇ ਮੀਡੀਆ ਅਤੇ ਅਦਾਲਤ ਦੇ ਸਾਹਮਣੇ ਵੀ ਪੇਸ਼ ਹੋ ਜਾਵੇਗਾ। ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਘਰ ਸਪੀਡ ਪੋਸਟ ਰਾਹੀਂ 23 ਮਾਰਚ 2018 ਨੂੰ ਭੇਜੇ ਇਸ ਲਿਫ਼ਾਫੇ ਵਿੱਚ ਇੱਕ ਪੱਤਰ ਦੇ ਨਾਲ ਪੈਨ ਡਰਾਈਵ ਨੱਥੀ ਹੈ।
ਇਸ ਵਿੱਚ ਪੁਰਾਣੇ 5 ਵੀਡੀਓ ਦੀਆਂ ਅਸਲੀ ਕਾਪੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 5 ਫਰਵਰੀ 2018 ਨੂੰ ਜੀਕੇ ਨੇ ਟਾਈਟਲਰ ਦੇ 5 ਵੀਡੀਓ ਜਾਰੀ ਕੀਤੇ ਸਨ। ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮੰਗ ਕੀਤੀ ਕਿ ਜਾਂਚ ਏਜੰਸੀਆਂ ਨੂੰ ਚੌਹਾਨ ਦੇ ਬਿਆਨ ਧਾਰਾ 164 ਦੇ ਤਹਿਤ ਰਿਕਾਰਡ ਕਰਨੇ ਚਾਹੀਦੇ ਹਨ ਤੇ ਕਾਂਗਰਸ ਪਾਰਟੀ ਨੂੰ ਟਾਈਟਲਰ ਨੂੰ ਪਾਰਟੀ ‘ਚੋਂ ਤੁਰੰਤ ਕੱਢ ਦੇਣਾ ਚਾਹੀਦਾ ਹੈ।

Check Also

ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਪਾਕਿਸਤਾਨ ‘ਚ ਗ੍ਰਿਫਤਾਰ

ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਨ ਦਾ ਆਰੋਪ ਇਸਲਾਮਾਬਾਦ/ਬਿਊਰੋ ਨਿਊਜ਼   ਪਾਕਿਸਤਾਨ ਪੁਲਿਸ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਅੱਜ ਗ੍ਰਿਫਤਾਰ ਕਰ ਲਿਆ। ਪਾਕਿ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕਉਹ ਲਾਹੌਰ ਤੋਂ ਗੁੱਜਰਾਂਵਾਲਾ ਜਾ ਰਿਹਾ ਸੀ। ਹਾਫਿਜ਼ ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਨ ਦਾ ਆਰੋਪ ਹੈ। ਪਾਕਿ ਮੀਡੀਆ ਦੇ ਮੁਤਾਬਕ ਹਫਿਜ਼ ਨੂੰ ਨਿਆਇਕਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਪਾਕਿ ਸਰਕਾਰ ਨੇ ਐਂਟੀ ਟੈਰੇਰਿਜ਼ਮ ਐਕਟ-1997 ਦੇ ਤਹਿਤ ਹਾਫਿਜ਼ ਦੇ ਸੰਗਠਨ ਜਮਾਤ-ਉਦ-ਦਾਵਾ ਅਤੇ ਫਲਾਹ-ਏ-ਇਨਸਾਨੀਅਤ ‘ਤੇ ਵੀ ਪਾਬੰਦੀ ਲਗਾਈ ਸੀ। ਅਮਰੀਕਾ ਨੇ ਵੀ ਸਈਦ ਨੂੰ ਖਤਰਨਾਕ ਅੱਤਵਾਦੀ ਐਲਾਨਿਆ ਹੋਇਆ ਹੈ ਅਤੇ ਉਸ ‘ਤੇ 10 ਮਿਲੀਅਨ ਅਮਰੀਕੀਡਾਲਰ ਦਾ ਇਨਾਮ ਵੀ ਰੱਖਿਆ ਗਿਆ ਹੈ।