Breaking News
Home / ਭਾਰਤ / ਹਨੀਪ੍ਰੀਤ ਦੀ ਮਾਸੀ ਗ੍ਰਿਫਤਾਰ

ਹਨੀਪ੍ਰੀਤ ਦੀ ਮਾਸੀ ਗ੍ਰਿਫਤਾਰ

ਪੁਲਿਸ ਨੇ ਰੱਖਿਆ ਸੀ ਇਕ ਲੱਖ ਰੁਪਏ ਦਾ ਇਨਾਮ
ਸਿਰਸਾ/ਬਿਊਰੋ ਨਿਊਜ਼
ਪੰਚਕੂਲਾ ਅਦਾਲਤ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਿਰਸਾ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਪੁਲਿਸ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਹੁਣ ਐੱਸ.ਆਈ.ਟੀ. ਨੇ ਹਨੀਪ੍ਰੀਤ ਦੀ ਕਰੀਬੀ ਗੋਲੋ ਮਾਸੀ ਨੂੰ ਸਿਰਸਾ ਦੇ ਬੱਸ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਗੋਲੋ ਮਾਸੀ ‘ਤੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਮਾਸੀ ‘ਤੇ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੂੰ ਹਿੰਸਾ ਲਈ ਭੜਕਾਉਣ ਅਤੇ ਭੀੜ ਦੀ ਅਗਵਾਈ ਕਰਨ ਦਾ ਮਾਮਲਾ ਦਰਜ ਹੈ। ਲੰਮੇ ਸਮੇਂ ਤੋਂ ਫਰਾਰ ਚੱਲ ਰਹੀ ਗੋਲੋ ਮਾਸੀ ਦੇ ਰਾਮ ਰਹੀਮ ਅਤੇ ਹਨੀਪ੍ਰੀਤ ਨਾਲ ਕਾਫੀ ਨੇੜੇ ਦੇ ਸਬੰਧ ਸਨ। ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਤੋਂ ਹੀ ਗੋਲੋ ਮਾਸੀ ਫਰਾਰ ਚੱਲ ਰਹੀ ਸੀ। ਜਾਣਕਾਰੀ ਮੁਤਾਬਕ ਗੋਲੋ ਮਾਸੀ ਰਾਜਸਥਾਨ ਦੀ ਰਹਿਣ ਵਾਲੀ ਹੈ।

Check Also

ਭਾਰਤ ‘ਚ ਅੱਤਵਾਦ ਖਿਲਾਫ ਸਖਤ ਕਾਰਵਾਈ

ਈ.ਡੀ. ਨੇ ਖਤਰਨਾਕ ਅੱਤਵਾਦੀ ਸਲਾਹੂਦੀਨ ਦੀਆਂ ਜੰਮੂ ਕਸ਼ਮੀਰ ‘ਚ 13 ਸੰਪਤੀਆਂ ਕੀਤੀਆਂ ਜਬਤ ਨਵੀਂ ਦਿੱਲੀ/ਬਿਊਰੋ …