Home / ਪੰਜਾਬ / ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਨੂੰ ਦਿੱਤੀ ਸਲਾਹ

ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਨੂੰ ਦਿੱਤੀ ਸਲਾਹ

ਕਿਹਾ, ਸਲਾਹਕਾਰਾਂ ਦਾ ਖਹਿੜਾ ਛੱਡ ਕੇ, ਆਪਣੇ ਅਨੁਸਾਰ ਕੰਮ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼
ਪ੍ਰਤਾਪ ਸਿੰਘ ਬਾਜਵਾ ਅਕਸਰ ਹੀ ਕੈਪਟਨ ਸਰਕਾਰ ਵਿਰੁੱਧ ਹਮਲਾਵਾਰ ਰੁਖ਼ ਅਖ਼ਤਿਆਰ ਕਰਦੇ ਰਹਿੰਦੇ ਹਨ, ਉਨ੍ਹਾਂ ਸਰਕਾਰ ਵਿਰੁੱਧ ਗੁੱਸਾ ਜ਼ਾਹਿਰ ਕਰਦਿਆਂ ਅਸਤੀਫ਼ਾ ਵੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪਿਆ ਸੀ। ਗੱਲਬਾਤ ਕਰਦਿਆਂ ਹੁਣ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਮੁੜ ਬਾਗੀ ਤੇਵਰ ਦਿਖਾਏ ਅਤੇ ਟਿੱਪਣੀ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਸਲਾਹਕਾਰਾਂ ਦੀ ਫੌਜ ਇਕੱਠੀ ਕੀਤੀ ਗਈ ਹੈ ਉਨ੍ਹਾਂ ‘ਚੋਂ ਇੱਕ ਵੀ ਸਲਾਹ ਦੇਣ ਦੇ ਕਾਬਲ ਨਹੀਂ ਹੈ। ਬਾਜਵਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਕਿ ਉਹ ਸਲਾਹਕਾਰਾਂ ਦਾ ਖਹਿੜਾ ਛੱਡ ਕੇ ਆਪਣੀ ਸਲਾਹ ਅਨੁਸਾਰ ਕੰਮ ਕਰਨ। ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਸੂਬਾ ਸਰਕਾਰ ਨਸ਼ਿਆਂ ਦਾ ਖ਼ਾਤਮਾ ਕਰਨ ਵਿਚ ਕਾਮਯਾਬ ਨਹੀਂ ਹੋਈ ਹੈ ਤੇ ਹੋਰ ਵੀ ਸਖ਼ਤ ਕਦਮ ਪੁੱਟਣ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਲੋਕਾਂ ਨੂੰ ਕਾਂਗਰਸ ਸਰਕਾਰ ਤੋਂ ਬਹੁਤ ਉਮੀਦਾਂ ਹਨ ਸੋ ਜ਼ਰੂਰਤ ਹੈ ਕਿ ਤਨਦੇਹੀ ਦੇ ਨਾਲ ਕੰਮ ਕੀਤਾ ਜਾਵੇ।

Check Also

ਪਰਗਟ ਸਿੰਘ ਵੀ ਆਏ ਸਿੱਧੂ ਦੇ ਪੱਖ ‘ਚ

ਕਿਹਾ, ਪੰਜਾਬ ਕਾਂਗਰਸ ‘ਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਵਿਚ ਵੀ …