Home / ਭਾਰਤ / ਛੱਤੀਸਗੜ੍ਹ ‘ਚ ਨਕਸਲੀਆਂ ਦੇ ਹਮਲੇ ‘ਚ ਸੀਆਰਪੀਐਫ ਦੇ 9 ਜਵਾਨ ਸ਼ਹੀਦ

ਛੱਤੀਸਗੜ੍ਹ ‘ਚ ਨਕਸਲੀਆਂ ਦੇ ਹਮਲੇ ‘ਚ ਸੀਆਰਪੀਐਫ ਦੇ 9 ਜਵਾਨ ਸ਼ਹੀਦ

ਨਕਸਲੀ ਜਾਂਦੇ ਸਮੇਂ ਸ਼ਹੀਦ ਜਵਾਨਾਂ ਦੇ ਹਥਿਆਰ ਵੀ ਲੈ ਗਏ
ਨਵੀਂ ਦਿੱਲੀ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਨਕਸਲੀਆਂ ਨੇ ਅੱਜ ਆਈ.ਈ.ਡੀ. ਧਮਾਕਾ ਕਰਕੇ ਸੀਆਰਪੀਐਫ ਜਵਾਨਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਧਮਾਕਾ ਏਨਾ ਸ਼ਕਤੀਸ਼ਾਲੀ ਸੀ ਕਿ ਸੀਆਰਪੀਐਫ ਦੀ ਗੱਡੀ ਦੇ ਪਰਖਚੇ ਉਡ ਗਏ। ਇਸ ਹਮਲੇ ਵਿਚ ਪੈਟਰੋਲਿੰਗ ਕਰ ਰਹੇ ਸੀਆਰਪੀਐਫ ਦੇ 9 ਜਵਾਨ ਸ਼ਹੀਦ ਹੋ ਗਏ ਅਤੇ ਦੋ ਜ਼ਖ਼ਮੀ ਵੀ ਹੋਏ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹਮਲੇ ਦੀ ਨਿੰਦਾ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਕ ਸੁਕਮਾ ਤੋਂ 60 ਕਿਲੋਮੀਟਰ ਦੂਰ ਇਹ ਘਟਨਾ ਹੋਈ ਹੈ। ਇਸ ਘਟਨਾ ਤੋਂ ਬਾਅਦ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਵੀ ਹੋਈ। ਬਾਅਦ ਵਿਚ ਨਕਸਲੀ ਜੰਗਲ ਦੀ ਆੜ ਲੈ ਕੇ ਭੱਜਣ ਵਿਚ ਸਫਲ ਹੋ ਗਏ। ਨਕਸਲੀ ਜਾਂਦੇ ਸਮੇਂ ਸ਼ਹੀਦ ਜਵਾਨਾਂ ਦੇ ਹਥਿਆਰ ਵੀ ਲੈ ਕੇ ਦੌੜ ਗਏ।

Check Also

ਭਾਰਤ ਨੂੰ ਚੰਗੀ ਵਿਕਾਸ ਦਰ ਲਈ ਬਹੁਤ ਕੁਝ ਕਰਨ ਦੀ ਲੋੜ : ਮੋਦੀ

ਨੀਤੀ ਆਯੋਗ ਦੀ ਮੀਟਿੰਗ ‘ਚ 23 ਸੂਬਿਆਂ ਦੇ ਮੁੱਖ ਮੰਤਰੀ ਹੋਏ ਸ਼ਾਮਲ ਨਵੀਂ ਦਿੱਲੀ : …