Breaking News
Home / ਦੁਨੀਆ / ਪਾਕਿ ‘ਚ ਨਵਾਜ਼ ਸ਼ਰੀਫ ‘ਤੇ ਸੁੱਟੀ ਜੁੱਤੀ, ਆਸਿਫ ਦੇ ਮੂੰਹ ‘ਤੇ ਮਲੀ ਸਿਆਹੀ

ਪਾਕਿ ‘ਚ ਨਵਾਜ਼ ਸ਼ਰੀਫ ‘ਤੇ ਸੁੱਟੀ ਜੁੱਤੀ, ਆਸਿਫ ਦੇ ਮੂੰਹ ‘ਤੇ ਮਲੀ ਸਿਆਹੀ

ਭਾਰਤ ‘ਚ ਵੀ ਹੋਈਆਂ ਹਨ ਅਜਿਹੀਆਂ ਕਈ ਘਟਨਾਵਾਂ
ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਆਮ ਚੋਣਾਂ ਹੋਣ ਵਾਲੀਆਂ ਹਨ, ਪਰ ਇਸ ਤੋਂ ਪਹਿਲਾਂ ਲੋਕਾਂ ਦਾ ਉਥੋਂ ਦੇ ਪ੍ਰਮੁੱਖ ਆਗੂਆਂ ਵਿਰੁੱਧ ਗੁੱਸਾ ਖੁੱਲ੍ਹ ਕੇ ਨਿਕਲ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਲਾਹੌਰ ਵਿਚ ਜੁੱਤੀ ਸੁੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਨੂੰ ਇਕ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਨਵਾਜ਼ ਸ਼ਰੀਫ ‘ਤੇ ਜੁੱਤੀ ਸੁੱਟ ਦਿੱਤੀ। ਨਵਾਜ਼ ਗੜ੍ਹੀ ਸਾਧੂ ਇਲਾਕੇ ਵਿਚ ਸਥਿਤ ਇਕ ਯੂਨੀਵਰਸਿਟੀ ਵਿਚ ਭਾਸ਼ਣ ਦੇਣ ਆਏ ਸਨ। ਜਾਣਕਾਰੀ ਮੁਤਾਬਕ ਨਵਾਜ਼ ਜਿਵੇਂ ਹੀ ਸਟੇਜ ‘ਤੇ ਜਾਣ ਲੱਗੇ ਤਾਂ ਉਨ੍ਹਾਂ ਵੱਲ ਜੁੱਤੀ ਸੁੱਟੀ ਗਈ, ਜੋ ਨਵਾਜ ਦੀ ਛਾਤੀ ‘ਤੇ ਵੱਜੀ। ਨਵਾਜ਼ ਦੇ ਸੁਰੱਖਿਆ ਮੁਲਾਜ਼ਮ ਤੇ ਪਾਰਟੀ ਵਰਕਰ ਜੁੱਤੀ ਸੁੱਟਣ ਵਾਲੇ ਨੂੰ ਉਥੋਂ ਦੂਰ ਲੈ ਗਏ ਤੇ ਕੁਟਾਪਾ ਚਾੜ੍ਹਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਦੇ ਚਿਹਰੇ ‘ਤੇ ਇਕ ਵਿਅਕਤੀ ਨੇ ਸਿਆਹੀ ਮਲ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਭਾਰਤ ਵਿਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ।

Check Also

ਪਾਕਿਸਤਾਨ ਨੇ ਆਖਿਆ ਕੌਰੀਡੋਰ ਬਣੇਗਾ, ਪਰ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨਾਲ ਨਹੀਂ ਹੋਵੇਗੀ ਕੋਈ ਛੇੜਛਾੜ

ਇਸ ਚਿੰਤਾ ਨੂੰ ਲੈ ਕੇ ਨਵਜੋਤ ਸਿੱਧੂ ਨੇ ਇਮਰਾਨ ਖਾਨ ਨੂੰ ਲਿਖਿਆ ਸੀ ਖਤ ਲਾਹੌਰ/ਬਿਊਰੋ …