Breaking News
Home / ਜੀ.ਟੀ.ਏ. ਨਿਊਜ਼ / ਪਾਪੂਲਰ ਬਰੈਂਪਟਨ ਪਲਾਜ਼ਾ ‘ਚ ਮਿਲੀ ਲਾਸ਼ ਦੀ ਪਹਿਚਾਣ ਮਨਦੀਪ ਤੱਗੜ ਵਜੋਂ ਹੋਈ

ਪਾਪੂਲਰ ਬਰੈਂਪਟਨ ਪਲਾਜ਼ਾ ‘ਚ ਮਿਲੀ ਲਾਸ਼ ਦੀ ਪਹਿਚਾਣ ਮਨਦੀਪ ਤੱਗੜ ਵਜੋਂ ਹੋਈ

ਬਰੈਂਪਟਨ : ਬਰੈਂਪਟਨ ਦੀ ਗੁੰਮ ਹੋਈ 25 ਸਾਲਾ ਮਨਦੀਪ ਤੱਗੜ ਦੀ ਲਾਸ਼ ਪੁਲਿਸ ਨੂੰ ਮਿਲ ਗਈ ਹੈ। ਮਨਦੀਪ ਦੀ ਲਾਸ਼ ਪਾਪੂਲਰ ਬਰੈਂਪਟਨ ਪਲਾਜ਼ਾ ਵਿਚੋਂ ਮਿਲੀ ਹੈ। ਮਨਦੀਪ ਲੰਘੇ ਕਈ ਦਿਨਾਂ ਤੋਂ ਗੁੰਮ ਸੀ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਸੀ। ਪੁਲਿਸ ਨੂੰ ਉਸਦੀ ਕਾਰ ਹਾਰਟ ਲੇਕ ਸ਼ਾਪਿੰਗ ਸੈਂਟਰ ਦੀ ਪਾਰਕਿੰਗ ਵਿਚੋਂ ਮਿਲੀ ਸੀ। ਮਨਦੀਪ ਤੱਗੜ ਦੀ ਲਾਸ਼ ਕਾਰ ਵਿਚੋਂ ਹੀ ਮਿਲੀ ਹੈ ਜੋ ਕਿ ਉਥੇ ਪਾਰਕ ਕੀਤੀ ਗਈ ਸੀ। ਪੀਲ ਪੁਲਿਸ ਦਾ ਕਹਿਣਾ ਹੈ ਕਿ 25 ਸਾਲ ਦੀ ਮਨਦੀਪ ਤੱਗੜ, ਜਿਸ ਨੂੰ ਪਿਆਰ ਨਾਲ ਹਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, 2 ਮਾਰਚ ਨੂੰ ਉਸਨੂੰ ਆਕੇਲਿਆ ਬੁਲੇਵਰਡ ਅਤੇ ਟੰਬਲਵੀਡ ਟ੍ਰੇਲ ‘ਤੇ ਦੇਖਿਆ ਗਿਆ ਸੀ। ਉਸ ਸਮੇਂ ਕਿਸੇ ਨੇ ਉਸ ਨੂੰ ਖਤਰੇ ਵਿਚ ਜਾਂ ਕਿਸੇ ਮੱਦਦ ਦੀ ਜ਼ਰੂਰਤ ਵਾਲੀ ਮਹਿਲਾ ਦੇ ਤੌਰ ‘ਤੇ ਨਹੀਂ ਦੇਖਿਆ। ਉਹ ਅਚਾਨਕ ਹੀ ਗੁੰਮ ਹੋ ਗਈ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਇਕ ਗ੍ਰੇ ਨਿਸਾਨ ਅਲਿਟਮਾ ਚਲਾ ਰਹੀ ਸੀ ਜੋ ਕਿ ਬੁੱਧਵਾਰ ਨੂੰ ਪਾਰਕਿੰਗ ਵਿਚ ਦੇਖੀ ਗਈ। ਇਹ ਮੰਨਿਆ ਜਾਂਦਾ ਹੈ ਕਿ ਟੋ ਟਰੱਕ ਚਾਲਕ ਨੇ ਹਾਰਟ ਲੇਕ ਸ਼ਾਪਿੰਗ ਸੈਂਟਰ ਵਿਚ 3.40 ਵਜੇ ਉਸਦੇ ਬਾਰੇ ਦੱਸਿਆ ਜਦ ਉਸ ਨੂੰ ਉਥੇ ਇਕ ਕਾਰ ਨੂੰ ਟੋ ਕਰਨ ਲਈ ਬੁਲਾਇਆ ਗਿਆ ਸੀ। ਉਥੇ ਪੁਲਿਸ ਦੀ ਵੱਡੀ ਗਿਣਤੀ ਵਿਚ ਮੌਜੂਦਗੀ ਦੇਖ ਕੇ ਲੋਕਾਂ ਵਿਚ ਵੀ ਘਬਰਾਹਟ ਦੇਖੀ ਗਈ ਅਤੇ ਲੋਕਾਂ ਨੇ ਸ਼ੋਸ਼ਲ ਮੀਡੀਆ ‘ਤੇ ਵੀ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ। ਪੁਲਿਸ ਨੇ ਉਥੇ ਹਰ ਪਾਸੇ ਯੈਲੋ ਟੇਪ ਲਗਾ ਦਿੱਤੀ ਸੀ। ਪੁਲਿਸ ਦੀਆਂ ਕਈ ਕਾਰਾਂ ਅਤੇ ਫਾਇਰ ਟਰੱਕ ਵੀ ਉਥੇ ਸਨ। ਲੋਕਾਂ ਨੂੰ ਉਸਦੀ ਪਹਿਚਾਣ ਹੋਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਅਫਸੋਸ ਪ੍ਰਗਟ ਕੀਤਾ। ਉਸਦੇ ਪਰਿਵਾਰ ਦੇ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਉਸਦੀ ਪਹਿਚਾਣ ਕੀਤੀ। ਸਾਰੇ ਇਕ ਦੂਜੇ ਨੂੰ ਦਿਲਾਸਾ ਦਿੰਦੇ ਹੋਏ ਦਿਸੇ।

Check Also

ਮਹਿਲਾਵਾਂ ਦੇ ਅੱਗੇ ਵਧਣ ‘ਚ ਸਰੀਰਕਸ਼ੋਸ਼ਣ ਵੱਡੀ ਰੁਕਾਵਟ : ਜਸਟਿਨਟਰੂਡੋ

ਟੋਰਾਂਟੋ/ਬਿਊਰੋ ਨਿਊਜ਼ : ਬੀਬੀਆਂ ਦੇ ਸੰਮੇਲਨਵਿਚਪ੍ਰਧਾਨਮੰਤਰੀਟਰੂਡੋ ਨੇ ਕਿਹਾ ਕਿ ਅੱਜ ਵੀਮਹਿਲਾਵਾਂ ਦੇ ਅੱਗੇ ਵਧਣ ‘ਚ …