Breaking News
Home / ਦੁਨੀਆ / ਟਰੰਪ ਦੇ ਸਲਾਹਕਾਰ ਗੈਰੀ ਕੋਹਨ ਵੱਲੋਂ ਅਸਤੀਫ਼ਾ

ਟਰੰਪ ਦੇ ਸਲਾਹਕਾਰ ਗੈਰੀ ਕੋਹਨ ਵੱਲੋਂ ਅਸਤੀਫ਼ਾ

ਵਾਸ਼ਿੰਗਟਨ : ਵਾੲ੍ਹੀਟ ਹਾਊਸ ਦੇ ਸਭ ਤੋਂ ਸੀਨੀਅਰ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਵਪਾਰ ਨੀਤੀ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਚੱਲ ਰਹੇ ਮਤਭੇਦਾਂ ਕਾਰਨ ਅਸਤੀਫ਼ਾ ਦੇ ਦਿੱਤਾ। ਕੋਹਨ ਨੇ ਵਾੲ੍ਹੀਟ ਹਾਊਸ ਦੀ ਕੌਮੀ ਆਰਥਿਕ ਕੌਂਸਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸਟੀਲ ਦੀ ਦਰਾਮਦ ‘ਤੇ 25 ਫੀਸਦ ਤੇ ਐਲੂਮੀਨੀਅਮ ਦੀ ਦਰਾਮਦ ‘ਤੇ 10 ਫੀਸਦ ਟੈਕਸ ਲਗਾਉਣ ਦੇ ਟਰੰਪ ਦੇ ਫ਼ੈਸਲੇ ਕਾਰਨ ਦੋਹਾਂ ਵਿਚਕਾਰ ਪੈਦਾ ਹੋਏ ਮਤਭੇਦਾਂ ਕਾਰਨ ਕੋਹਨ ਨੇ ਅਸਤੀਫ਼ਾ ਦਿੱਤਾ ਹੈ। ਹਾਲਾਂਕਿ ਵਾੲ੍ਹੀਟ ਹਾਊਸ ਵੱਲੋਂ ਕੋਹਨ ਦੇ ਅਸਤੀਫ਼ੇ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਉੱਧਰ, ਵਾੲ੍ਹੀਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿੱਚ ਟਰੰਪ ਨੇ ਕਿਹਾ, ”ਗੈਰੀ ਮੇਰੇ ਮੁੱਖ ਆਰਥਿਕ ਸਲਾਹਕਾਰ ਸਨ ਅਤੇ ਉਨ੍ਹਾਂ ਨੇ ਸਾਡਾ ਏਜੰਡਾ ਲਾਗੂ ਕਰਨ ਵਿੱਚ ਲਾਜਵਾਬ ਕੰਮ ਕੀਤਾ ਹੈ ਅਤੇ ਕਾਫ਼ੀ ਸਮੇਂ ਤੋਂ ਚੱਲਦੇ ਆ ਰਹੇ ਟੈਕਸਾਂ ਨੂੰ ਘਟਾਉਣ, ਸੋਧਾਂ ਕਰਨ ਅਤੇ ਅਮਰੀਕਾ ਦੀ ਅਰਥ ਵਿਵਸਥਾ ਨੂੰ ਇਕ ਵਾਰ ਫਿਰ ਮੁੜ ਪੈਰਾਂ ‘ਤੇ ਖੜ੍ਹਾ ਕਰਨ ਵਿੱਚ ਕਾਫੀ ਮਦਦ ਕੀਤੀ ਹੈ। ਮੈਂ ਅਮਰੀਕੀ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਜ਼ਿਕਰਯੋਗ ਹੈ ਕਿ ਕੋਹਨ ਮੌਜੂਦਾ ਸਰਕਾਰ ਵਿੱਚ ਸ਼ੁਰੂ ਤੋਂ ਹੀ ਟਰੰਪ ਦੇ ਮੁੱਖ ਆਰਥਿਕ ਸਲਾਹਕਾਰ ਰਹੇ ਹਨ।
ਭਾਰਤ ਤੇ ਵੀਅਤਨਾਮ ‘ਚ ਹੋਏ ਤਿੰਨ ਸਮਝੌਤੇ
ਕਵਾਂਗ ਨੂੰ ਰਾਸ਼ਟਰਪਤੀ ਭਵਨ ‘ਚ ਦਿੱਤਾ ਗਿਆ ਗਾਰਡ ਆਫ ਆਨਰ
ਨਵੀ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਨੇ ਪਰਮਾਣੂ ਸਹਿਯੋਗ ਸਮੇਤ ਤਿੰਨ ਸਮਝੌਤਿਆਂ ‘ਤੇ ਹਸਤਾਖ਼ਰ ਕੀਤੇ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਕਵਾਂਗ ਨਾਲ ਮੁਲਾਕਾਤ ਕੀਤੀ। ਕਵਾਂਗ ਤਿੰਨ ਦਿਨ ਦੀ ਯਾਤਰਾ ‘ਤੇ ਭਾਰਤ ਆਏ ਸਨ।ઠ ਕਵਾਂਗ ਨੂੰ ਰਾਸ਼ਟਰਪਤੀ ਭਵਨ ਵਿਚ ਗਾਰਡ ਆਫ ਆਨਰ ਦਿੱਤਾ ਗਿਆ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਭਾਰਤ ਦਾ ਮੁੱਖ ਏਜੰਡਾ ਦੋਵਾਂ ਦੇਸ਼ਾਂ ਵਿਚ ਰੱਖਿਆ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜਬੂਤੀ ਪ੍ਰਦਾਨ ਕਰਨਾ ਹੋਵੇਗਾ।ઠਰਾਸ਼ਟਰਪਤੀ ਕਵਾਂਗ ਦੇ ਨਾਲ ਇਕ ਪ੍ਰਤੀਨਿਧੀ ਮੰਡਲ ਵੀ ਆਇਆ ਸੀ। ਇਸ ਵਿਚ ਉਥੋਂ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਫਾਮ ਬਿਨ ਮਿਨਹ ਦੇ ਇਲਾਵਾ ਕਈ ਮੰਤਰੀ ਵੀ ਸ਼ਾਮਿਲ ਹਨ। ਇਨ੍ਹਾਂ ਦੇ ਨਾਲ ਇਕ ਕਾਰੋਬਾਰੀ ਵਫ਼ਦ ਵੀ ਆਇਆ ਸੀ। ਦੋਵਾਂ ਦੇਸ਼ਾਂ ਵਿਚ ਊਰਜਾ ਤੇ ਖੇਤੀਬਾੜੀ ਸਮੇਤ ਅਨੇਕਾਂ ਖੇਤਰਾਂ ਵਿਚ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ।

Check Also

ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ‘ਚ ਅੰਨ੍ਹੇਵਾਹ ਗੋਲੀਬਾਰੀ

49 ਵਿਅਕਤੀਆਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਖਿਡਾਰੀ ਵਾਲ-ਵਾਲ …