Breaking News
Home / ਕੈਨੇਡਾ / ‘ਕੇ. ਐਂਡ ਕੇ. ਫ਼ੋਮ ਕਾਰਪੋ.’ ਵੱਲੋਂ ਟੀ.ਪੀ.ਏ.ਆਰ. ਕਲੱਬ ਦੀ ਕੀਤੀ ਗਈ ਹੌਸਲਾ-ਅਫ਼ਜ਼ਾਈ

‘ਕੇ. ਐਂਡ ਕੇ. ਫ਼ੋਮ ਕਾਰਪੋ.’ ਵੱਲੋਂ ਟੀ.ਪੀ.ਏ.ਆਰ. ਕਲੱਬ ਦੀ ਕੀਤੀ ਗਈ ਹੌਸਲਾ-ਅਫ਼ਜ਼ਾਈ

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 3 ਮਾਰਚ ਨੂੰ ‘ਕੇ.ਐਂਡ ਕੇ. ਫ਼ੋਮ ਕਾਰਪੋ.’ ਵੱਲੋਂ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦਾ ਉਨ੍ਹਾਂ ਦੀ ਲੋਕੇਸ਼ਨ 1565 ਬ੍ਰਿਟੇਨੀਆ ਰੋਡ (ਈਸਟ) ਪਹੁੰਚਣ ‘ਤੇ ਉਨ੍ਹਾਂ ਦਾ ਪੂਰਾ ਮਾਣ-ਸਨਮਾਨ ਕੀਤਾ ਗਿਆ। ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਟੀ.ਪੀ.ਏ.ਆਰ. ਕਲੱਬ ਦੇ ਚੇਅਰ-ਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਉਹ ਅਤੇ ਕਲੱਬ ਦੇ ਛੇ ਹੋਰ ਮੈਂਬਰ ਹਰਜੀਤ ਸਿੰਘ, ਪਲਵਿੰਦਰ ਸਿੰਘ ਚੌਹਾਨ, ਸੁਖਦੇਵ ਸਿੰਘ ਸਿਧਵਾਂ, ਕਾਕਾ ਲੇਲਣਾ (ਜਸਵਿੰਦਰ), ਮਨਜੀਤ ਸਿੰਘ ਅਤੇ ਹਰਮਿੰਦਰ ਸਿੰਘ ਬਰਾੜ ਕੇ.ਐਂਡ ਕੇ. ਦੀ ਲੋਕੇਸ਼ਨ ‘ਤੇ ਪਹੁੰਚੇ ਤਾਂ ਉਸ ਦੇ ਮਾਲਕ ਕੁਲਵੰਤ ਸਿੰਘ ਬਰਾੜ ਅਤੇ ਤੇਜਪਾਲ ਸਿੰਘ ਹਰਿਆਣਵੀ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗ਼ਤ ਕੀਤਾ ਗਿਆ। ਉਨ੍ਹਾਂ ਨੇ ਚਾਹ, ਪਕੌੜੇ ਅਤੇ ਸਵੀਟਸ ਵਗ਼ੈਰਾ ਪਹਿਲਾਂ ਹੀ ਮੰਗਵਾ ਕੇ ਰੱਖੇ ਹੋਏ ਸਨ। ਚਾਹ-ਪਾਣੀ ਪੀਂਦਿਆਂ ਖੂਬ ਗੱਪ-ਸ਼ੱਪ ਚੱਲਦੀ ਰਹੀ। ਇਸ ਦੌਰਾਨ ਕੁਲਵੰਤ ਸਿੰਘ ਬਰਾੜ ਵੱਲੋਂ ਟੀ.ਪੀ.ਏ.ਆਰ. ਦੀਆਂ ਸਰਗ਼ਰਮੀਆਂ ਦੀ ਭਾਰੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਕਲੱਬ ਲੋਕਾਂ ਵਿਚ ਸਿਹਤ ਸਬੰਧੀ ਜਾਗਰੂਕਤਾ ਫ਼ੈਲਾਉਣ ਵਿਚ ਬੜੀ ਵਧੀਆ ਭੂਮਿਕਾ ਨਿਭਾ ਰਹੀ ਹੈ। ਇਸ ਦੇ ਮੈਂਬਰ ਵੱਖ-ਵੱਖ ਦੌੜਾਂ ਵਿਚ ਹਿੱਸਾ ਲੈ ਕੇ ਅਤੇ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਸਰਗ਼ਰਮ ਹਿੱਸਾ ਲੈ ਕੇ ਸਿਹਤ ਸਬੰਧੀ ਬਹੁਤ ਵਧੀਆ ਸੁਨੇਹਾ ਪਹੁੰਚਾ ਰਹੇ ਹਨ। ਉਨ੍ਹਾਂ ਕਲੱਬ ਦੀ ਵਿੱਤੀ-ਸਹਾਇਤਾ ਵਜੋਂ 400 ਡਾਲਰ ਦਾ ਚੈੱਕ ਭੇਂਟ ਕਰਦਿਆਂ ਹੋਇਆਂ ਅੱਗੋਂ ਵੀ ਇੰਜ ਹੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਕਲੱਬ ਦੇ ਰੈਗੂਲਰ ਮੈਂਬਰ ਬਣਨਗੇ ਅਤੇ ਇਸ ਦੀਆਂ ਹਰੇਕ ਕਿਸਮ ਦੀਆਂ ਸਰਗ਼ਰਮੀਆਂ ਵਿਚ ਭਾਗ ਲਿਆ ਕਰਨਗੇ। ਸੰਧੂਰਾ ਸਿੰਘ ਬਰਾੜ ਵੱਲੋਂ ਕਲੱਬ ਦੀ ਮਦਦ ਕਰਨ ਅਤੇ ਇਸ ਦੇ ਮੈਂਬਰ ਬਣਨ ਲਈ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Check Also

ਮੁਕਤਸਰ ਨਿਵਾਸੀਆਂ ਵੱਲੋਂ ਚਾਲੀ ਮੁਕਤਿਆਂ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ 13 ਜਨਵਰੀ ਨੂੰ

ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਇਲਾਕੇ ਦੀ ਸੰਗਤ ਵੱਲੋਂ ਚਾਲੀ ਮੁਕਤਿਆਂ ਦੀ …