Breaking News
Home / ਰੈਗੂਲਰ ਕਾਲਮ / ਕਾਰ ਇੰਸ਼ੋਰੈਂਸ ਵਧ ਕਿਉਂ ਜਾਂਦੀ ਹੈ?

ਕਾਰ ਇੰਸ਼ੋਰੈਂਸ ਵਧ ਕਿਉਂ ਜਾਂਦੀ ਹੈ?

ਚਰਨ ਸਿੰਘ ਰਾਏ 416-400-9997
ਕਾਰ ਇੰਸ਼ੋਰੈਂਸ ਕੰਪਨੀਆਂ ਕਾਰ ਇੰਸ਼ੋਰੈਂਸ ਦੇਣ ਵੇਲੇ ਮਿਲੀਅਨ ਡਾਂਲਰਾਂ ਦਾ ਕਲੇਮ ਦੇਣ ਦਾ ਖਤਰਾ ਮੁਲ ਲੈਂਦੀਆਂ ਹਨ । ਇਹ ਖਤਰਾ ਮੁਲ ਲੈਣ ਤੋਂ ਪਹਿਲਾਂ ਉਹ ਕਾਰ ਦੇ ਮਾਲਕ ਅਤੇ ਉਸਦੀ ਡਰਾਈਵਿੰਗ ਵਾਰੇ ਬਹੁਤ ਸਾਰੇ ਸਵਾਲ ਪੁਛਕੇ ਇਹ ਅੰਦਾਜਾ ਲਾਉਣ ਦੀ ਕੋਸਿਸ਼ ਕਰਦੇ ਹਨ ਕਿ ਇਸ ਵਿਅਕਤੀ ਨੂੰ ਕਾਰ ਇੰਸ਼ੋਰੈਂਸ ਦੇਣ ਤੇ ਕਲੇਮ ਦੇਣ ਦੇ ਕਿੰਨੇ ਕੁ ਖਤਰੇ ਹੋ ਸਕਦੇ ਹਨ ਅਤੇ ਇੰਨਾਂ ਖਤਰਿਆਂ ਦੇ ਹਿਸਾਬ ਨਾਲ ਹੀ ਸਾਡੀ ਕਾਰ ਇੰਸ਼ੋਰੈਂਸ ਦੇ ਰੇਟ ਫਿਕਸ ਕਰਦੇ ਹਨ । ਇਹ ਰੇਟ ਨਿਰਧਾਰਤ ਕਰਨ ਸਮੇਂ ਉਹ ਦੇਖਦੇ ਹਨ ਕਿ 1-ਅਸੀਂ ਕਿਥੇ ਰਹਿੰਦੇ ਹਾਂ ਅਤੇ ਕਿਹੜੀ ਕਾਰ ਵਰਤਦੇ ਹਾਂ ਅਤੇ ਹਰ ਰੋਜ ਕਿੰਨੀ ਚਲਾਉਦੇ ਹਾਂ ਅਤੇ ਸਾਡਾ ਡਰਾਈਵਿੰਗ ਤਜ਼ਰਵਾ ਕਿੰਨਾ ਹੈ ਅਤੇ ਸਾਡਾ ਡਰਾਈਵਿੰਗ ਰਿਕਾਰਡ ਕਿਦਾਂ ਦਾ ਹੈ । ਜੇ ਸਾਡੇ ਰਿਕਾਰਡ ਤੇ ਕਈ ਟਿਕਟਾਂ ਹਨ ਅਤੇ ਕਈ ਕਲੇਮ ਹਨ ਤਾਂ ਇਹ ਬਹੁਤ ਡਰ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਕਲੇਮ ਹੋ ਸਕਦੇ ਹਨ। ਇੰਸੋਰੈਂਸ ਕੰਪਨੀ ਸਾਡੇ ਇਸ ਤਰਾਂ ਦੇ ਰਿਕਾਰਡ ਤੋਂ ਡਰਦੀ ਸਾਨੂੰ ਹਾਈ ਰਿਸਕ ਡਰਾਈਵਰ ਗਿਣਕੇ ਵੱਧ ਰੇਟ ਲਗਾਉਂਦੀ ਹੈ। ਕਾਰ ਇੰਸ਼ੋਰੈਂਸ ਪਾਲਸੀ ਕਾਫੀ ਗੁੰਝਲਦਾਰ ਹੁੰਦੀ ਹੈ ਇਸ ਲਈ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਇਸ ਪਾਲਸੀ ਵਿਚ ਕਿਹੜੀ ਕਵਰੇਜ ਲਾਜਮੀ ਹੈ ਅਤੇ ਕਿਹੜੀ ਅਸੀਂ ਆਪਣੀ ਮਰਜੀ ਨਾਲ ਲੈ ਸਕਦੇ ਹਾਂ। ਹੇਠ ਲਿਖੇ ਰਿਸਕ ਕਵਰੇਂਜ ਕਾਰ ਇੰਸ਼ੋਰੈਂਸ ਦਾ ਲਾਜਮੀ ਹਿਸਾ ਹਨ । 1-ਐਕਸੀਡੈਂਟ ਬੈਨੀਫਿਟ: ਵਿਚ ਮੈਡੀਕਲ ਅਤੇ ਮੁੜ-ਵਸੇਬਾ ਅਟੈਂਡੈਂਟ ਕੇਅਰ ਅਤੇ ਜਖਮੀ ਬੰਦੇ ਦੀ ਖੋਈ ਹੋਈ ਆਮਦਨ ਦਾ ਕੁਝ ਹਿਸਾ ਕਵਰ ਹੁੰਦਾ ਹੈ। ਜੇ ਐਕਸੀਡੈਂਟ ਡਰਾਈਵਰ ਦੀ ਗਲਤੀ ਨਾਲ ਹੋਇਆ ਹੈ ਤਾਂ ਵੀ ਕੁਝ ਕਵਰੇਜ ਮਿਲਦੀ ਹੈ ।
2-ਡਾਇਰੈਕਟ ਕੰਮਪਨਸੇਸਨ ਅਤੇ ਪਰਾਪਰਟੀ ਡੈਮੇਜ: ਕਾਰ ਅਤੇ ਹੋਰ ਸਮਾਨ ਨੂੰ ਤਾਂ ਕਵਰ ਕਰਦੀ ਹੈ ਜੇ ਦੂਸਰਾ ਡਰਾਈਵਰ ਐਕਸੀਡੈਂਟ ਦਾ ਜਿੰਮੇਵਾਰ ਹੈ ਅਤੇ ਐਕਸੀਡੈਂਟ ਉਨਟਾਰੀੳ ਵਿਚ ਹੋਇਆ ਹੈ ।
3- ਥਰਡ-ਪਾਰਟੀ ਲਾਇਬਿਲਟੀ:ਸਾਨੂੰ ਕਵਰ ਕਰਦੀ ਹੈ ਜੇ ਅਸੀਂ ਕਿਸੇ ਤੀਜੀ ਪਾਰਟੀ ਦੇ ਨੁਕਸਾਨ ਦੇ ਕਨੂੰਨੀ ਤੌਰ ਤੇ ਜਿੰਮੇਵਾਰ ਹਾਂ । ਜੇ ਤੁਹਾਨੂੰ ਤੁਹਾਡੀ ਕਵਰੇਜ ਤੋਂ ਵੱਧ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਤਾਂ ਬਾਕੀ ਦੇ ਰਹਿੰਦੇ ਪੈਸਿਆਂ ਦੇ ਜਿੰਮੇਵਾਰ ਤੁਸੀਂ ਆਪ ਹੋਵੋਗੇ ।
4-ਅਨਇੰਸ਼ੋਰਡ ਆਟੋ ਕਵਰੇਜ:ਉਸ ਹਾਲਾਤ ਵਿਚ ਕੰਮ ਕਰਦੀ ਹੈ ਜਦੋਂ ਐਕਸੀਡੈਂਟ ਕਰਨ ਵਾਲਾ ਦੂਸਰਾ ਡਰਾਈਵਰ ਬਿਨਾਂ ਇੰਸ਼ੋਰੈਂਸ ਤੋਂ ਹੋਵੇ ਜਾਂ ਹਿਟ ਅਤੇ ਰੰਨ ਕਵਰੇਜ ਵਿਚ ਦੂਸਰਾ ਵਹੀਕਲ ਨਾ ਲੱਭ ਰਿਹਾ ਹੋਵੇ।
5- ਆਪਸ਼ਨਲ ਕਵਰੇਜ : ਕਲੂਜਨ ਕਵਰੇਜ: ਵਿਚ ਐਕਸੀਡੈਂਟ ਵਿਚ ਕਾਰ ਦੇ ਨੁਕਸਾਨ ਨੂੰ ਕਵਰ ਕਰਦਾ ਹੈ।
ਕੰਪਰੀਹੈਂਸਬ ਕਵਰੇਜ ਕਾਰ ਦੇ ਉਸ ਨੁਕਸਾਨ ਨੂੰ ਕਵਰ ਕਰਦਾ ਹੈ ਜਿਹੜਾ ਡਰਾਈਵਰ ਦੀ ਗਲਤੀ ਨਾਲ ਨਹੀਂ ਕਿਸੇ ਹੋਰ ਕਾਰਨ ਜਿਵੇਂ ਗੁੰਡਾਗਰਦੀ,ਚੋਰੀ, ਤੂਫਾਨ, ਗੜੇਮਾਰੀ ਆਦਿ ਨਾਲ ਹੋਇਆ ਹੈ।
ਇੰਸੋਰੈਂਸ ਪਰੀਮੀਅਮ ਘੱਟ ਕਰਨ ਵਾਸਤੇ ਧਿਆਨ ਰੱਖਣ ਯੋਗ ਗੱਲਾਂ
1-ਯਕੀਨੀ ਬਣਾਉ ਕਿ ਸਾਰੀਆਂ ਕਾਰਾਂ ਦੀ ਇੰਸ਼ੋਰੈਂਸ ਇਕੋ ਕੰਪਨੀ ਤੋਂ ਹੀ ਹੋਵੇ ਤਾਂਕਿ ਮਲਟੀ ਵਹੀਕਲ ਡਿਸਕਾਊਂਟ ਲਿਆ ਜਾ ਸਕੇ ਅਤੇ ਘਰ ਅਤੇ ਕਾਰਾਂ ਦੀ ਇੰਸ਼ੋਰੈਂਸ ਵੀ ਇਕੋ ਕੰਪਨੀ ਤੋਂ ਹੀ ਹੋਵੇ।
2- ਇੰਸੋਰੈਂਸ ਪਰੀਮੀਅਮ ਘੱਟ ਕਰਨ ਵਾਸਤੇ ਡਡੱਕਟੀਵਲ ਵਧਾਇਆ ਜਾ ਸਕਦਾ ਹੈ ।ਇਹ ਉਹ ਰਕਮ ਹੈ ਜੋ ਕਲੇਮ ਹੋਣ ਤੇ ਆਪਣੀ ਜੇਬ ਵਿਚੋਂ ਖਰਚਣੀ ਪੈਂਦੀ ਹੈ ।
3-ਜੇ ਕਾਰ 10 ਸਾਲ ਪੁਰਾਣੀ ਹੈ ਤਾਂ ਕੁਲੀਜਨ ਕਵਰੇਜ ਲੈਣ ਦਾ ਕੋਈ ਫਾਇਦਾ ਨਹੀਂ । ਜੇ ਲਿਆ ਹੈ ਤਾਂ ਵਾਧੂ ਪਰੀਮੀਅਮ ਦੇ ਰਹੇ ਹੋ ।
– ਮਾਨਤਾ-ਪਰਾਪਤ ਡਰਾਈਵਿੰਗ ਸਕੂਲ ਤੋਂ ਕੋਰਸ ਕਰਕੇ ਅਤੇ
ਚੋਰੀ ਰੋਕਣ ਵਾਲੇ ਅਲਾਰਮ ਕਾਰ ਵਿਚ ਲਗਵਾਕੇ ਵੀ ਇੰਸੋਰੈਂਸ ਪਰੀਮੀਅਮ ਘੱਟ ਕੀਤਾ ਜਾ ਸਕਦਾ ਹੈ ।
ਹੋਰ ਧਿਆਨ ਰੱਖਣ ਯੋਗ ਗੱਲਾਂ ਜੋ ਇੰਸੋਰੈਂਸ ਪਰੀਮੀਅਮ ਤੇ ਫਰਕ ਪਾਉਂਦੀਆਂ ਹਨ ।
1-ਸਪੀਡਿੰਗ ਟਿਕਟਾਂ: ਆਮ ਤੌਰ ਤੇ ਪਹਿਲੀ ਮਾਈਨਰ ਸਪੀਡਿੰਗ ਟਿਕਟ (50 ਕਿ:ਮੀ:ਤੋਂ ਘੱਟ ਓਵਰ ਸਪੀਡ) ਇੰਸ਼ੋਰੈਂਸ ਰੇਟਾਂ ਤੇ ਫਰਕ ਨਹੀਂ ਪਾਉਂਦੀ ਪਰ ਦੂਜੀ ਅਤੇ ਤੀਜੀ ਮਾਈਨਰ ਸਪੀਡਿੰਗ ਟਿਕਟ ਵੀ ਇੰਸ਼ੋਰੈਂਸ ਰੇਟਾਂ ਤੇ ਫਰਕ ਪਾਉਂਦੀ ਹੈ ਪਰ ਜੇ ਪਹਿਲੀ ਹੀ ਟਿਕਟ ਮੇਜਰ ਹੈ ਭਾਵ 50 ਕਿ:ਮੀ:ਤੋਂ ਵੱਧ ਓਵਰ ਸਪੀਡ ਦੀ ਟਿਕਟ ਹੈ ਤਾਂ ਇੰਸ਼ੋਰੈਂਸ ਰੇਟ ਲਾਜਮੀ ਤੌਰ ਤੇ ਵਧਣਗੇ ਅਤੇ ਲਾਹਪ੍ਰਵਾਹ ਡਰਾਈਵਿੰਗ ਵਾਸਤੇ ਚਾਰਜ, 7 ਦਿਨ ਲਈ ਕਾਰ ਜਬਤ,ਲਾਈਸ਼ੈਂਸ ਸਸਪੈਂਡ ਅਤੇ ਪਾਲਸੀ ਕੈਂਸਲ ਦੀ ਸਜਾ ਮਿਲ ਸਕਦੀ ਹੈ । ਅਤੇ ਇਹ ਟਿਕਟਾਂ ਡਰਾਈਵਰ ਰਿਕਾਰਡ ਤੇ ਤਿੰਨ ਸਾਲ ਵਾਸਤੇ ਰਹਿੰਦੀਆਂ ਹਨ ।
2-ਪਾਰਕਿੰਗ ਟਿਕਟ: ਇੰਸ਼ੋਰੈਂਸ ਰੇਟਾਂ ਤੇ ਫਰਕ ਨਹੀਂ ਪਾਉਂਦੀ ਪਰ ਜੇ ਜੁਰਮਾਨਾ ਨਾ ਭਰਿਆ ਤਾਂ ਡਰਾਈਵਰ ਲਾਈਸੈਂਸ ਰੀਨੀਉ ਕਰਨ ਵੇਲੇ ਮੁਸ਼ਕਲ ਆਵੇਗੀ ।
3-ਗਲਤ ਤਰੀਕੇ ਨਾਲ ਟਰਨ ਲੈਣੀ: 2 ਪੁਆਇੰਟ ਜਾਣਗੇ ਟਿਕਟ ਅਤੇ ਜੁਰਮਾਨਾ ਵੀ ਹੋਵੇਗਾ ਅਤੇ ਦੂਜੀ ਵਾਰ ਇਹੀ ਗਲਤੀ ਕਰਨ ਤੇ ਇੰਸ਼ੋਰੈਂਸ ਵੀ ਵਧੇਗੀ ।
4-ਸਟਾਪ ਸਾਈਨ ਤੇ ਨਾ ਰੁਕਣਾ: 3 ਪੁਆਇੰਟ ਜਾਣਗੇ ਟਿਕਟ ਅਤੇ ਜੁਰਮਾਨਾ ਵੀ ਹੋਵੇਗਾ ਅਤੇ ਦੂਜੀ ਵਾਰ ਇਹੀ ਗਲਤੀ ਕਰਨ ਤੇ ਇੰਸ਼ੋਰੈਂਸ ਵੀ ਵਧੇਗੀ ।
5-ਸੀਟ ਬੈਲਟ ਤੋਂ ਬਿਨਾ ਡਰਾਈਵਿੰਗ ਦੀ ਟਿਕਟ ਮਿਲੇਗੀ ਅਤੇ 16 ਸਾਲ ਤੋਂ ਘੱਟ ਸਵਾਰੀ ਨੇ ਜੇ ਬੈਲਟ ਨਹੀਂ ਲਾਈ ਤਾਂ ਟਿਕਟ ਡਰਾਈਵਰ ਨੂੰ ਮਿਲੇਗੀ ।
6-ਸ਼ਰਾਬ ਪੀਕੇ ਕਾਰ ਚਲਾਉਣਾ ਇਕ ਸੀਰੀਅਸ ਕਰੀਮੀਨਲ ਚਾਰਜ ਹੈ ਅਤੇ ਇਕ ਸਾਲ ਵਾਸਤੇ ਲਾਈਸੈਂਸ ਜਬਤ, ਜੱਜ 5000 ਡਾਲਰ ਦਾ ਜੁਰਮਾਨਾ ਕਰ ਸਕਦਾ ਹੈ ਅਤੇ ਲਾਈਸੈਂਸ ਵਾਪਸ ਮਿਲਣ ਤੇ ਇੰਸ਼ੋਰੈਸ ਤੇ 100 % ਸਰਚਾਰਜ ਲਗਣ ਨਾਲ ਦੁਗਣੀ ਹੇ ਜਾਵੇਗੀ ਅਤੇ ਪੂਰੀ ਕਵਰੇਜ ਵੀ ਨਹੀਂ ਮਿਲੇਗੀ ।
7-ਐਕਸੀਡੈਂਟ ਕਰਕੇ ਭੱਜਣ ਨਾਲ 7 ਪੁਆਇੰਟ ਜਾਣਗੇ ਜੁਰਮਾਨਾ ਅਤੇ ਟਿਕਟ ਮਿਲਣ ਤੇ ਇੰਸੋਰੈਂਸ ਬਹੁਤ ਜਿਆਦਾ ਵਧ ਜਾਵੇਗੀ ।
8-ਐਕਸੀਡੈਂਟ ਡਰਾਈਵਰ ਰਿਕਾਰਡ ਤੇ 6 ਸਾਲ ਵਾਸਤੇ ਰਹਿੰਦਾ ਹੈ ਅਤੇ ਇੰਸ਼ੋਰੈਂਸ ਰੇਟ ਲਾਜਮੀ ਤੌਰ ਤੇ ਵਧਣਗੇ
9-ਜੇ ਤੁਸੀਂ ਕਿਸੇ ਨੂੰ ਕਾਰ ਉਧਾਰੀ ਦਿੰਦੇ ਹੋ ਤਾਂ ਸਿਰਫ ਤੁਸੀਂ ਕਾਰ ਹੀ ਉਧਾਰੀ ਨਹੀਂ ਦਿੰਦੇ ਆਪਣਾ ਡਰਾਈਵਿੰਗ ਰਿਕਾਰਡ ਵੀ ਉਧਾਰਾ ਦੇ ਦਿੰਦੇ ਹੋ। ਭਾਵ ਐਕਸੀਡੈਂਟ ਹੋਣ ਦੀ ਸੂਰਤ ਵਿਚ ਤੁਹਾਡੇ ਰਿਕਾਰਡ ਤੇ ਆਵੇਗਾ
10-ਝੂਠ ਬੋਲਣਾ : ਰੇਟ ਲੈਣ ਵੇਲੇ ਕੰਪਨੀ ਨੂੰ ਸਪੀਡਿੰਗ ਟਿਕਟਾਂ,ਐਕਸੀਡੈਂਟ,ਪਾਲਿਸੀ ਸਸਪੈਂਸ਼ਨ ਵਾਰੇ ਸੱਚ ਸੱਚ ਦੱਸਣਾ ਚਾਹੀਦਾ ਹੈ । ਜੇ ਕੰਪਨੀ ਸਮਝਦੀ ਹੈ ਕਿ ਤੁਸੀ ਕਈ ਚੀਜਾਂ ਜਾਣ-ਬੁਝ ਕੇ ਨਹੀਂ ਦੱਸੀਆਂ ਜਾਂ ਗਲਤ ਦੱਸੀਆਂ ਹਨ ਤਾਂ ਪਾਲਸੀ ਕੈਂਸਲ ਹੋ ਸਕਦੀ ਹੈ ਅਤੇ 3 ਸਾਲ ਤੱਕ ਰਿਕਾਰਡ ਤੇ ਜਾਏਗੀ ਅਤੇ ਜੇ ਕਲੇਮ ਕੀਤਾ ਹੈ ਤਾਂ ਰੀਜੈਕਟ ਹੋ ਜਾਵੇਗਾ ਅਤੇ ਪਾਲਸੀ ਖਤਮ ਹੋਈ ਸਮਝੀ ਜਾਵੇਗੀ। ਤੁਸੀਂ ਇਕ ਕੰਪਨੀ ਨਾਲ ਭਾਵੇਂ ਇਕ ਸਾਲ ਤੋਂ ਜਾਂ ਦਸ ਸਾਲ ਤੋਂ ਹੋ,ਰੀਨੀਊਲ ਵੇਲੇ ਹੋਰਾਂ ਕੰਪਨੀਆਂ ਤੋਂ ਰੇਟਾਂ ਦਾ ਪਤਾ ਕਰਨਾ ਚੰਗੀ ਗੱਲ ਹੈ। ਜੇ ਤੁਹਾਨੂੰ ਸਸਤੀ ਪਾਲਸੀ ਮਿਲਦੀ ਹੈ ਜੋ ਤੁਹਡੀ ਲੋੜ ਵੀ ਪੂਰਾ ਕਰਦੀ ਹੈ ਤਾਂ ਸਮਝੋ ਕਿ ਹੁਣ ਟਾਈਮ ਹੈ ਨਵੀਂ ਕੰਪਨੀ ਵੱਲ ਜਾਣ ਦਾ । ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ 5-6 ਲੱਖ ਤੋਂ ਉਪਰ ਘਰ ਹੈ ਤਾਂ ਮੈਂ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਸਕਦਾ ਹਾਂ।
ਜੇ ਨਵੇਂ ਡਰਾਈਵਰਾਂ ਦੀ ਇੰਸੋਰੈਂਸ਼ ਘੱਟਦੀ ਨਹੀਂ ਜਾਂ ਹਾਈ ਰਿਸਕ ਡਰਾਈਵਰ ਬਣਨ ਕਰਕੇ ਬਹੁਤ ਮਹਿੰਗੀ ਮਿਲਦੀ ਹੈ ਤਾਂ ਮੈਂ ਤੁਹਾਡੀ ਮੱਦਦ ਕਰ ਸਕਦਾ ਹਾਂ।
ਇਹ ਲੇਖ ਸਿਰਫ ਆਮ ਅਤੇ ਮੁਢਲੀ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ । ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜਨਸ ਦੀ ਇੰਸ਼ੋਰੈਂਸ ਲਾਈਫ,ਡਿਸਬਿਲਟੀ, ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ।

Check Also

ਡਾਇਰੀ ਦੇ ਪੰਨੇ ਉਦਾਸ ਹੋਏ-1

ਬੋਲ ਬਾਵਾ ਬੋਲ ਕੋਈ ਬਣਾਉਟੀ ਕੁੰਜੀ ਲਾ ਕੇ ਰੇੜ੍ਹ ਲੈਜਾਵੇ ਨਿੰਦਰਘੁਗਿਆਣਵੀ, 94174-21700 ਲਗਭਗ 9 ਸਾਲਬੀਤਣ …