Home / ਭਾਰਤ / ਹੋਲੀ ਦਾ ਤਿਉਹਾਰ ਮਨਾਉਣ ਇਟਲੀ ਪਹੁੰਚੇ ਰਾਹੁਲ ਗਾਂਧੀ

ਹੋਲੀ ਦਾ ਤਿਉਹਾਰ ਮਨਾਉਣ ਇਟਲੀ ਪਹੁੰਚੇ ਰਾਹੁਲ ਗਾਂਧੀ

ਭਾਜਪਾ ਕਹਿਣਾ, ਕਾਰਤੀ ਚਿਦੰਬਰਮ ਦੇ ਮਾਮਲੇ ਨੇ ਰਾਹੁਲ ਗਾਂਧੀ ਨੂੰ ਨਾਨੀ ਯਾਦ ਕਰਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਹੋਲੀ ਦੇ ਤਿਉਹਾਰ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਪ ਹੋਲੀ ਮਨਾਉਣ ਲਈ ਇਟਲੀ ਚਲੇ ਗਏ। ਰਾਹੁਲ ਗਾਂਧੀ ਉਥੇ ਆਪਣੀ ਨਾਨੀ ਨਾਲ ਹੋਲੀ ਦਾ ਤਿਉਹਾਰ ਮਨਾਉਣਗੇ। ਇਹ ਜਾਣਕਾਰੀ ਰਾਹੁਲ ਗਾਂਧੀ ਨੇ ਖੁਦ ਟਵਿੱਟਰ ‘ਤੇ ਦਿੱਤੀ ਹੈ। ਰਾਹੁਲ ਨੇ ਕਿਹਾ ਕਿ ਮੇਰੀ ਨਾਨੀ ਦੀ ਉਮਰ 93 ਸਾਲ ਹੈ ਅਤੇ ਮੈਂ ਉਨ੍ਹਾਂ ਦਾ ਅਸ਼ੀਰਵਾਦ ਲੈਣ ਲਈ ਇੰਤਜ਼ਾਰ ਨਹੀਂ ਕਰ ਸਕਦਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਰਾਹੁਲ ਗਾਂਧੀ ‘ਤੇ ਤਨਜ਼ ਕਸਣੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਰਤੀ ਚਿਦੰਬਰਮ ਦੇ ਫਸਣ ਦੇ ਮਾਮਲੇ ਨੇ ਰਾਹੁਲ ਗਾਂਧੀ ਨੂੰ ਨਾਨੀ ਯਾਦ ਕਰਵਾ ਦਿੱਤੀ ਹੈ।

Check Also

ਪਰਵਾਸੀਆਂ ਲਈ ਹਫਤੇ ‘ਚ ਵਿਆਹ ਦੀ ਰਜਿਸ਼ਟ੍ਰੇਸਨ ਜ਼ਰੂਰੀ

ਬਿਨਾ ਰਜਿਸ਼ਟ੍ਰੇਸ਼ਨ ਤੋਂ ਜਾਰੀ ਨਹੀਂ ਹੋਵੇਗਾ ਪਾਸਪੋਰਟ ਤੇ ਵੀਜ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਰਵਾਸੀ ਭਾਰਤੀਆਂ ਵੱਲੋਂ …