Breaking News
Home / ਜੀ.ਟੀ.ਏ. ਨਿਊਜ਼ / ਕਾਕਾ ਜਗਮੀਤ ਸਿੰਘ ਤੇ ਬੀਬੀ ਗੁਰਕਿਰਨ ਕੌਰ ਦਾ ਹੋਇਆ ਆਨੰਦਕਾਰਜ

ਕਾਕਾ ਜਗਮੀਤ ਸਿੰਘ ਤੇ ਬੀਬੀ ਗੁਰਕਿਰਨ ਕੌਰ ਦਾ ਹੋਇਆ ਆਨੰਦਕਾਰਜ

ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਤੇ ਗੁਰਕਿਰਨ ਕੌਰ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝੇ
ਬਰੈਂਪਟਨ/ਡਾ.ਝੰਡ : ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਅਤੇ ਫ਼ੈਸ਼ਨ-ਡਿਜ਼ਾਈਨਰ ਗੁਰਕਿਰਨ ਕੌਰ ਲੰਘੇ ਹਫਤੇ ਵੀਰਵਾਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਗਏ। ਪਿਛਲੇ ਲੱਗਭੱਗ ਦੋ ਮਹੀਨਿਆਂ ਤੋਂ ਇਸ ਸਬੰਧੀ ਭਰਪੂਰਚਰਚਾ ਚੱਲ ਰਹੀ ਸੀ ਜੋ ਪਿਛਲੇ ਮਹੀਨੇ ਇਸ ਜੋੜੀਦੀ ਹੋਈ ਕੁੜਮਾਈਨਾਲ ‘ਜੱਗ-ਜ਼ਾਹਿਰ’ ਹੋ ਗਈ ਜਦੋਂ 38 ਸਾਲਾਜਗਮੀਤ ਸਿੰਘ ਨੇ ਟੋਰਾਂਟੋ ਦੇ ਇਕ ਰੈਸਟੋਰੈਂਟਵਿਚ 27 ਸਾਲਾ ਗੁਰਕਿਰਨ ਨੂੰ ਪਰਿਵਾਰਿਕਮੈਂਬਰਾਂ ਅਤੇ ਕੁਝ ਗਿਣੇ-ਚੁਣਵੇਂ ਮਹਿਮਾਨਾਂ ਅਤੇ ਮੀਡੀਏ ਦੇ ਮੈਂਬਰਾਂ ਦੇ ਸਾਹਮਣੇ ਇੱਥੇ ਕੈਨੇਡਾਵਿਚ ਪ੍ਰਚੱਲਤ ਰਸਮਅਨੁਸਾਰ ਸੱਜੇ ਗੋਡੇ ਦੇ ਭਾਰ ਹੋ ਕੇ ਬਾ-ਕਾਇਦਾ’ਪ੍ਰਪੋਜ਼’ ਕੀਤਾਅਤੇ ਉਸ ਨੂੰ ਮੰਗਣੀ ਦੀ ਅੰਗੂਠੀ ਪਹਿਨਾਈ। ਇਸ ਤੋਂ ਪਹਿਲਾਂ ਦਸੰਬਰ 2017 ਵਿਚ ਇਹ ਜੋੜੀ ਏਸੇ ਹੀ ਰੈਸਟੋਰੈਂਟਵਿਚਪਹਿਲੀਵਾਰਪਰਿਵਾਰ ਦੇ ਕੁਝ ਕੁ ਮੈਂਬਰਾਂ ਨਾਲਮਿਲੀ ਸੀ ਅਤੇ ਇਸ ਨੂੰ ਉਦੋਂ ਪੰਜਾਬੀ ਸਭਿਆਚਾਰਵਿਚ ਪ੍ਰਚੱਲਤ ਰਸਮ’ਰੋਕੇ’ਦਾ ਨਾਂ ਦਿੱਤਾ ਗਿਆ ਸੀ।
ਦਰਅਸਲ, ਇਸ ਸ਼ੁਭ-ਵਿਆਹ ਦੀਆਂ ਰਸਮਾਂ ਇਸ ਮਹੀਨੇ ਫ਼ਰਵਰੀ ਦੇ ਸ਼ੁਰੂ ਵਿਚ ਹੀ ਸ਼ੁਰੂ ਹੋ ਗਈਆਂ ਸਨਜਦੋਂ ਉਸ ਮਾਲਕ-ਪ੍ਰਮਾਤਮਾਦਾਆਸ਼ੀਰਵਾਦਪ੍ਰਾਪਤਕਰਨਲਈਪਰਿਵਾਰ ਵੱਲੋਂ ਇਸ ਸਬੰਧ ਵਿਚਬਰੈਂਪਟਨ ਦੇ ਇਕ ਗੁਰਦੁਆਰਾ ਸਾਹਿਬਵਿਖੇ ਗੁਰਬਾਣੀਦਾਕੀਰਤਨਕਰਵਾਇਆ ਗਿਆ ਸੀ। ਉਪਰੰਤ, ਲੜਕੀ ਦੇ ਪਰਿਵਾਰ ਵੱਲੋਂ ‘ਬਰਾਈਡਲਸ਼ਾਵਰ’ਆਯੋਜਿਤਕੀਤਾ ਗਿਆ। ਫਿਰਮਿਸੀਸਾਗਾਵਿਚਕੀਤੀ ਗਈ ਇਕ ਵੱਡੀ ‘ਸੰਗੀਤ-ਪਾਰਟੀ’ ਜਿਸ ਨੂੰ ‘ਲੇਡੀਜ਼-ਸੰਗੀਤ’ ਦਾ ਨਾਂ ਵੀ ਦਿੱਤਾ ਜਾਂਦਾ ਹੈ, ਦੌਰਾਨ ਆਯੋਜਿਤਕੀਤੀ ਗਈ ‘ਬੌਲੀਵੁੱਡ-ਕੋਰੀਓਗਰਾਫ਼ੀ’ ਨਾਲਵਿਆਹ ਤੋਂ ਪਹਿਲਾਂ ਇਸ ਰਸਮ ਨੂੰ ਸੈਂਕੜਿਆਂ ਦੀਗਿਣਤੀਵਿਚਹਾਜ਼ਰਮਹਿਮਾਨਾਂ ਸਾਹਮਣੇ ਬੜੇ ਮਨੋਰੰਜਕ ਢੰਗ ਨਾਲਪੇਸ਼ਕੀਤਾ ਗਿਆ। ਇਸ ਜੋੜੀ ਨੇ ਆਪਣੇ ਅਨੰਦਕਾਰਜਮੈਕਸੀਕੋ ਵਿਖੇ ਜਾ ਕੇ ਸੰਪੰਨ ਕੀਤੇ। ਮੌਕੇ ਇਸ ਜੋੜੀ ਨੂੰ ਅਸ਼ੀਰਵਾਰਦੇਣਲਈਭਾਈਚਾਰੇ ਦੇ ਲੋਕਭਾਰੀਗਿਣਤੀ ਵਿੱਚ ਮੈਕਸੀਕੋ ਪਹੁੰਚੇ ਹੋਏ ਸਨ।

Check Also

ਡੱਗ ਫ਼ੋਰਡ ਨੇ ਬਜਟ ‘ਚ ਬਰੈਂਪਟਨ ਨੂੰ ਪਿੱਛੇ ਧੱਕਿਆ : ਐੱਨ ਡੀ ਪੀ

ਬਰੈਂਪਟਨ/ਡਾ.ਝੰਡ : ਉਨਟਾਰੀਓ ਸੂਬਾ ਸਰਕਾਰ ਵੱਲੋਂ ਲੰਘੇ ਮੰਗਲਵਾਰ ਪੇਸ਼ ਕੀਤਾ ਗਿਆ ਬਜਟ ਬਰੈਂਪਟਨ-ਵਾਸੀਆਂ ਦੀ ਪੀੜਾ …