Breaking News
Home / ਹਫ਼ਤਾਵਾਰੀ ਫੇਰੀ / ਅਟਵਾਲ ਨੂੰ ਸੱਦਾ ਦੇਣ ਵਾਲੇ ਕੈਨੇਡਾ ਦੇ ਸੰਸਦ ਮੈਂਬਰ ਦੀ ਛੁੱਟੀ

ਅਟਵਾਲ ਨੂੰ ਸੱਦਾ ਦੇਣ ਵਾਲੇ ਕੈਨੇਡਾ ਦੇ ਸੰਸਦ ਮੈਂਬਰ ਦੀ ਛੁੱਟੀ

ਪਾਰਲੀਮੈਂਟਰੀ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਹਟਾਇਆ ਗਿਆ
ਐਮਪੀ ਰਣਦੀਪ ਸਿੰਘ ਸਰਾਏ ਦੀ ਲਿਬਰਲ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਮੰਗਲਵਾਰ ਸ਼ਾਮ ਪ੍ਰਧਾਨ ਮੰਤਰੀ ਟਰੂਡੋ ਨਾਲ ਲੰਬੀ ਮੀਟਿੰਗ ਤੋਂ ਬਾਅਦ ਸਰਾਏ ਨੇ ਪੈਸੇਫਿਕ ਕਾਕਸ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਨੂੰ ਟਰੂਡੋ ਨੇ ਮਨਜੂਰ ਕਰ ਲਿਆ ਹੈ। ਸਰਾਏ ਹੁਣ ਸਿਰਫ ਐਮਪੀ ਹੀ ਰਹਿਣਗੇ। ਹਾਲਾਂਕਿ ਇਸ ਕਾਰਵਾਈ ਨੂੰ ਟਰੂਡੋ ਨੇ ਵਿਰੋਧੀ ਮਹਿਜ ਖਾਨਾਪੂਰਤੀ ਦੱਸ ਰਹੇ ਹਨ। ਸਰਾਏ ਨੇ ਮੰਗਲਵਾਰ ਨੂੰ ਕਿਹਾ ਕਿ ਮੈਂ ਹਾਲ ਹੀ ਵਿਚ ਹੋਈਆਂ ਅਜਿਹੀਆਂ ਘਟਨਾਵਾਂ ਵਿਚ ਆਪਣੀ ਭੂਮਿਕਾ ਲਈ ਫਿਰ ਤੋਂ ਮਾਫੀ ਮੰਗਦਾ ਹਾਂ। ਸਰਾਏ ਨੇ ਲਿਬਰਲ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਦਿੱਤੇ ਆਪਣੇ ਅਸਤੀਫੇ ਦੀ ਪੁਸ਼ਟੀ ਟਵਿੱਟਰ ਅਕਾਊਂਟ ‘ਤੇ ਵੀ ਕਰ ਦਿੱਤੀ ਹੈ। ਇਸ ਸੰਦੇਸ਼ ਦੇ ਤੁਰੰਤ ਬਾਅਦ, ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਟਰੂਡੋ ਨੇ ਸਰਾਏ ਦਾ ਅਸਤੀਫਾ ਮਨਜੂਰ ਕਰ ਲਿਆ ਹੈ।
ਟਰੂਡੋ ਨੇ ਪਹਿਲਾਂ ਹੀ ਦਿੱਤੀ ਸੀ ਸਫਾਈ
ਅਟਵਾਲ ਨੂੰ ਨਵੀਂ ਦਿੱਲੀ ਵਿਚ ਡਿਨਰ ‘ਤੇ ਬੁਲਾਉਣ ਦੇ ਵਿਵਾਦ ‘ਤੇ ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਵਿਚ ਸਫਾਈ ਦਿੱਤੀ ਸੀ। ਟਰੂਡੋ ਨੇ ਕਿਹਾ ਸੀ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਸ ਨੂੰ ਕੋਈ ਵੀ ਸੱਦਾ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ਜਿਸ ਤਰ੍ਹਾਂ ਹੀ ਇਸਦੀ ਜਾਣਕਾਰੀ ਮਿਲੀ, ਸੱਦਾ ਰੱਦ ਕਰ ਦਿੱਤਾ ਗਿਆ।

Check Also

ਬ੍ਰਿਟੇਨ ਨੇ ਜਲ੍ਹਿਆਂਵਾਲਾ ਬਾਗ ਕਾਂਡ ਨੂੰ ਦੱਸਿਆ ‘ਸ਼ਰਮਨਾਕ ਧੱਬਾ’ ਪਰ ਨਹੀਂ ਮੰਗੀ ਮੁਆਫੀ

ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਜਦੋਂ ਕਤਲੇਆਮ ‘ਤੇ ਅਫ਼ਸੋਸ ਪ੍ਰਗਟਾਇਆ ਤਾਂ ਵਿਰੋਧੀ ਧਿਰ ਨੇ …